- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2004 ਵਿੱਚ ਕਾਮੇਡੀ ਫ਼ਿਲਮ 'ਹਲਚਲ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਡਾਇਰੈਕਟਰ ਪ੍ਰਿਯਦਰਸ਼ਨ ਨੇ ਕੀਤਾ ਸੀ। ਫ਼ਿਲਮ ਵਿੱਚ ਕਰੀਨਾ ਕਪੂਰ ਅਤੇ ਅਕਸ਼ੈ ਖੰਨਾ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਸਨ, ਜਦਕਿ ਸਾਈਡ ਰੋਲ ਵਿੱਚ ਅਦਾਕਾਰ ਅਰਸ਼ਦ ਵਾਰਸੀ ਵੀ ਨਜ਼ਰ ਆਏ ਸਨ। ਹਾਲ ਹੀ ਵਿੱਚ ਇੱਕ ਮੀਡੀਆ ਇੰਟਰਵਿਊ ਦੌਰਾਨ ਅਰਸ਼ਦ ਨੇ 'ਹਲਚਲ' ਵਿੱਚ ਕੰਮ ਕਰਨ ਨੂੰ ਇੱਕ ਮਾੜਾ ਅਨੁਭਵ ਦੱਸਿਆ ਸੀ, ਜਿਸ ਨੂੰ ਲੈ ਕੇ ਹੁਣ ਫ਼ਿਲਮ ਦੇ ਡਾਇਰੈਕਟਰ ਪ੍ਰਿਯਦਰਸ਼ਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਅਤੇ ਉਹ ਅਦਾਕਾਰ ਦੇ ਇਸ ਬਿਆਨ ਤੋਂ ਨਾਖੁਸ਼ ਹਨ।

ਅਰਸ਼ਦ ਦੇ ਬਿਆਨ ਨਾਲ ਲੱਗਿਆ ਝਟਕਾ - ਪ੍ਰਿਯਦਰਸ਼ਨ
ਪ੍ਰਿਯਦਰਸ਼ਨ ਹਿੰਦੀ ਸਿਨੇਮਾ ਦੇ ਸਭ ਤੋਂ ਦਿੱਗਜ ਫ਼ਿਲਮਸਾਜ਼ ਹਨ, ਉਹਨਾਂ ਨੂੰ 'ਕਲਟ ਕਲਾਸਿਕ' ਕਾਮੇਡੀ ਫ਼ਿਲਮਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। 'ਹਲਚਲ' ਉਹਨਾਂ ਵਿੱਚੋਂ ਇੱਕ ਮਸ਼ਹੂਰ ਫ਼ਿਲਮ ਰਹੀ ਹੈ। ਹਾਲ ਹੀ ਵਿੱਚ ਅਰਸ਼ਦ ਵਾਰਸੀ ਨੇ ਇੰਟਰਵਿਊ ਦਿੱਤਾ, ਜਿਸ ਵਿੱਚ ਉਹਨਾਂ ਨੇ 'ਹਲਚਲ' ਵਿੱਚ ਕੰਮ ਕਰਨ ਦੇ ਅਨੁਭਵ ਨੂੰ ਮਾੜਾ ਦੱਸਿਆ ਸੀ। ਇਸ ਮਾਮਲੇ 'ਤੇ ਹੁਣ ਪ੍ਰਿਯਦਰਸ਼ਨ ਨੇ ਤਾਜ਼ਾ ਇੰਟਰਵਿਊ ਵਿੱਚ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਦੱਸਿਆ ਹੈ,"ਜਦੋਂ ਮੈਂ ਇਸ ਬਾਰੇ ਪੜ੍ਹਿਆ ਕਿ ਉਸ ਨੇ ਕੀ ਕਿਹਾ ਹੈ, ਤਾਂ ਮੈਂ ਬਹੁਤ ਪਰੇਸ਼ਾਨ ਹੋ ਗਿਆ। ਹੋ ਸਕਦਾ ਹੈ ਕਿ ਮੈਂ ਗ਼ਲਤ ਸੋਚ ਰਿਹਾ ਹੋਵਾਂ ਅਤੇ ਸ਼ਾਇਦ ਇਸ ਦਾ ਗ਼ਲਤ ਮਤਲਬ ਕੱਢਿਆ ਗਿਆ ਹੋਵੇ। ਪਰ ਜੇਕਰ ਉਸ ਨੇ ਸ਼ਿਕਾਇਤ ਕੀਤੀ ਹੈ, ਤਾਂ ਇਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ।"
"ਜਦੋਂ ਸਾਡੀ ਫ਼ਿਲਮ (ਹਲਚਲ) ਬਾਕਸ ਆਫਿਸ 'ਤੇ ਸਫਲ ਰਹੀ ਤਾਂ ਉਸਨੇ ਮੈਨੂੰ ਕਾਲ ਕੀਤੀ ਅਤੇ ਕਿਹਾ ਸੀ ਕਿ ਪ੍ਰਿਯਨ ਸਰ ਮੈਂ ਬਹੁਤ ਖੁਸ਼ ਹਾਂ, ਜੋ ਮੈਨੂੰ ਮੇਰੇ ਕੰਮ ਲਈ ਪ੍ਰਸ਼ੰਸਾ ਮਿਲ ਰਹੀ ਹੈ। ਮੈਂ ਅਰਸ਼ਦ ਦੇ ਦੋਸ਼ਾਂ ਤੋਂ ਦੁਖੀ ਅਤੇ ਪਰੇਸ਼ਾਨ ਹਾਂ। ਇਸ ਨਾਲ ਮੈਨੂੰ ਝਟਕਾ ਲੱਗਾ ਹੈ।" ਇਸ ਤਰ੍ਹਾਂ ਪ੍ਰਿਯਦਰਸ਼ਨ ਨੇ ਹਲਚਲ ਫ਼ਿਲਮ ਨੂੰ ਲੈ ਕੇ ਅਰਸ਼ਦ ਵਾਰਸੀ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੀ ਸੀ ਅਰਸ਼ਦ ਵਾਰਸੀ ਦਾ ਬਿਆਨ?
ਦਰਅਸਲ ਅਰਸ਼ਦ ਵਾਰਸੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ- "ਜਦੋਂ ਮੈਨੂੰ ਹਲਚਲ ਫ਼ਿਲਮ ਆਫਰ ਹੋਈ ਸੀ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਮੇਰਾ ਕਿਰਦਾਰ 'ਹੇਰਾ ਫੇਰੀ' ਦੇ ਅਕਸ਼ੇ ਕੁਮਾਰ ਵਾਂਗ ਹੋਵੇਗਾ। ਮੈਂ ਬਹੁਤ ਉਤਸ਼ਾਹਿਤ ਹੋ ਗਿਆ ਅਤੇ ਮੈਂ ਫ਼ਿਲਮ ਲਈ ਹਾਂ ਕਰ ਦਿੱਤੀ। ਪਰ ਜਦੋਂ ਫ਼ਿਲਮ ਬਣੀ ਤਾਂ ਮੈਨੂੰ ਸਮਝ ਆਇਆ ਕਿ ਮੈਨੂੰ ਸਾਈਡ ਲਾਈਨ ਕੀਤਾ ਗਿਆ ਹੈ, ਜੋ ਮੇਰੀ ਉਮੀਦਾਂ ਤੋਂ ਉਲਟ ਸੀ। ਮੈਂ ਇਸ ਵਿੱਚ ਫ਼ਿਲਮ ਦੇ ਡਾਇਰੈਕਟਰ ਦੀ ਗਲਤੀ ਨਹੀਂ ਮੰਨਦਾ, ਸ਼ਾਇਦ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਹੋਵੇ।"