Boldness 'ਚ 'Taskaari' ਦੀ 'ਪ੍ਰਿਆ' ਹੈ ਨੰਬਰ 1, ਇਮਰਾਨ ਹਾਸ਼ਮੀ ਨਾਲ ਮਚਾਇਆ ਧਮਾਲ; ਸਲਮਾਨ-ਐਸ਼ਵਰਿਆ ਨਾਲ ਕਰ ਚੁੱਕੀ ਹੈ ਫ਼ਿਲਮਾਂ
ਬਹੁਤ ਘੱਟ ਲੋਕ ਜਾਣਦੇ ਹਨ ਕਿ ਜ਼ੋਇਆ ਅਫ਼ਰੋਜ਼ ਉਹੀ ਬੱਚੀ ਹੈ ਜੋ ਸਲਮਾਨ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦੀ ਸੁਪਰਹਿੱਟ ਫ਼ਿਲਮ 'ਹਮ ਸਾਥ-ਸਾਥ ਹੈਂ' ਵਿੱਚ ਨੀਲਮ ਕੋਠਾਰੀ ਦੀ ਬੇਟੀ (ਰਾਧਿਕਾ) ਦੇ ਰੂਪ ਵਿੱਚ ਨਜ਼ਰ ਆਈ ਸੀ।
Publish Date: Sat, 17 Jan 2026 11:06 AM (IST)
Updated Date: Sat, 17 Jan 2026 11:16 AM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਦ ਸਮਗਲਰਜ਼ ਵੈੱਬ' (Taskaree: The Smuggler's Web) ਅੱਜਕੱਲ੍ਹ ਕਾਫ਼ੀ ਚਰਚਾ ਵਿੱਚ ਹੈ। ਇਮਰਾਨ ਹਾਸ਼ਮੀ ਦੀ ਅਦਾਕਾਰੀ ਦੀ ਤਾਂ ਹਮੇਸ਼ਾ ਵਾਂਗ ਤਾਰੀਫ਼ ਹੋ ਹੀ ਰਹੀ ਹੈ ਪਰ ਸੀਰੀਜ਼ ਵਿੱਚ 'ਪ੍ਰਿਆ ਖੂਬਚੰਦਾਨੀ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਸੀਰੀਜ਼ ਵਿੱਚ ਏਅਰਹੋਸਟੈੱਸ ਪ੍ਰਿਆ ਖੂਬਚੰਦਾਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜ਼ੋਇਆ ਅਫ਼ਰੋਜ਼ (Zoya Afroz) ਹੈ। ਲਖਨਊ ਦੀ ਰਹਿਣ ਵਾਲੀ ਜ਼ੋਇਆ ਨੇ ਸਿਰਫ਼ 3 ਸਾਲ ਦੀ ਉਮਰ ਵਿੱਚ ਗਲੈਮਰ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ 'ਰਸਨਾ' (Rasna) ਦੇ ਇਸ਼ਤਿਹਾਰ ਨਾਲ ਕੀਤੀ ਸੀ।
ਸਲਮਾਨ ਖ਼ਾਨ ਦੀ ਫ਼ਿਲਮ ਨਾਲ ਕੀਤਾ ਸੀ ਡੈਬਿਊ
ਬਹੁਤ ਘੱਟ ਲੋਕ ਜਾਣਦੇ ਹਨ ਕਿ ਜ਼ੋਇਆ ਅਫ਼ਰੋਜ਼ ਉਹੀ ਬੱਚੀ ਹੈ ਜੋ ਸਲਮਾਨ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦੀ ਸੁਪਰਹਿੱਟ ਫ਼ਿਲਮ 'ਹਮ ਸਾਥ-ਸਾਥ ਹੈਂ' ਵਿੱਚ ਨੀਲਮ ਕੋਠਾਰੀ ਦੀ ਬੇਟੀ (ਰਾਧਿਕਾ) ਦੇ ਰੂਪ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮਿਰ ਖ਼ਾਨ ਦੀ 'ਮਨ' ਅਤੇ ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਦੀ 'ਕੁਛ ਨਾ ਕਹੋ' ਵਿੱਚ ਬਤੌਰ ਚਾਈਲਡ ਆਰਟਿਸਟ ਕੰਮ ਕੀਤਾ। ਟੀਵੀ ਸ਼ੋਅ 'ਕੋਰਾ ਕਾਗਜ਼', 'ਸੋਨ ਪਰੀ' ਅਤੇ 'ਜੈ ਮਾਤਾ ਕੀ' ਵਰਗੇ ਸੀਰੀਅਲਾਂ ਵਿੱਚ ਵੀ ਆਪਣੀ ਪਛਾਣ ਬਣਾਈ ਹੈ।
ਜ਼ੋਇਆ ਪੰਜਾਬੀ ਫ਼ਿਲਮ 'ਸਾਡੀ ਗਲੀ ਆਇਆ ਕਰੋ' ਵਿੱਚ ਵੀ ਕੰਮ ਕਰ ਚੁੱਕੀ ਹੈ ਅਤੇ ਕਈ ਮਸ਼ਹੂਰ ਪੰਜਾਬੀ ਗੀਤਾਂ (ਜਿਵੇਂ ਕੁਲਵਿੰਦਰ ਬਿੱਲਾ ਦਾ 'ਦਿਲ ਲੈ ਲਾ') ਵਿੱਚ ਨਜ਼ਰ ਆ ਚੁੱਕੀ ਹੈ।
ਮਿਸ ਇੰਡੀਆ ਇੰਟਰਨੈਸ਼ਨਲ ਦਾ ਤਾਜ
ਅਦਾਕਾਰੀ ਦੇ ਨਾਲ-ਨਾਲ ਜ਼ੋਇਆ ਮਾਡਲਿੰਗ ਦੀ ਦੁਨੀਆ ਦਾ ਵੀ ਵੱਡਾ ਨਾਮ ਹੈ। ਉਹ 'ਮਿਸ ਇੰਡੀਆ ਇੰਟਰਨੈਸ਼ਨਲ 2021' ਦੀ ਜੇਤੂ ਰਹਿ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ।
ਬੋਲਡਨੈੱਸ 'ਚ ਵੱਡੀਆਂ ਅਦਾਕਾਰਾ ਨੂੰ ਦਿੰਦੀ ਹੈ ਟੱਕਰ
ਜ਼ੋਇਆ ਅਫ਼ਰੋਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ। 32 ਸਾਲਾ ਜ਼ੋਇਆ ਆਪਣੀ ਖ਼ੂਬਸੂਰਤੀ ਅਤੇ ਬੋਲਡ ਲੁੱਕ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। 'ਤਸਕਰੀ' ਸੀਰੀਜ਼ ਵਿੱਚ ਉਨ੍ਹਾਂ ਦੇ ਸਮਾਰਟ ਅਤੇ ਦਲੇਰਾਨਾ ਕਿਰਦਾਰ ਨੇ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਹੋਰ ਵਧਾ ਦਿੱਤਾ ਹੈ।