- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਣਵੀਰ ਸਿੰਘ, ਅਕਸ਼ੈ ਖੰਨਾ ਅਤੇ ਸੰਜੇ ਦੱਤ ਵਰਗੇ ਸਿਤਾਰਿਆਂ ਨਾਲ ਸਜੀ ਫ਼ਿਲਮ 'ਧੁਰੰਧਰ' (Dhurandhar) ਸਫਲਤਾ ਦੇ ਬਾਵਜੂਦ ਵਿਵਾਦਾਂ ਵਿੱਚ ਘਿਰੀ ਰਹੀ। ਲਿਆਰੀ ਖੇਤਰ ਵਿੱਚ ਅੱਤਵਾਦੀ ਨੈੱਟਵਰਕ ਤੋਂ ਪ੍ਰੇਰਿਤ ਇਸ ਫ਼ਿਲਮ ਨੂੰ ਪਾਕਿਸਤਾਨ ਸਮੇਤ ਖਾੜੀ ਦੇਸ਼ਾਂ ਵਿੱਚ ਬੈਨ ਕਰ ਦਿੱਤਾ ਗਿਆ ਸੀ। ਭਾਵੇਂ ਆਦਿਤਿਆ ਧਰ ਦੀ ਇਹ ਫ਼ਿਲਮ ਪਾਕਿਸਤਾਨ ਵਿੱਚ ਨਾ ਦੇਖੀ ਜਾਵੇ ਪਰ ਇੱਕ ਫ਼ਿਲਮ ਅਜਿਹੀ ਹੈ ਜੋ ਇਸ ਵੇਲੇ ਪਾਕਿਸਤਾਨੀ ਸੈਲੀਬ੍ਰਿਟੀਜ਼ ਨੂੰ ਵੀ ਖ਼ੂਬ ਪਸੰਦ ਆ ਰਹੀ ਹੈ।

ਪਾਕਿਸਤਾਨ ’ਚ ਟ੍ਰੈਂਡ ਕਰ ਰਹੀ ਹਿੰਦੀ ਮੂਵੀ
ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਇਹ ਫ਼ਿਲਮ ਉਸ ਸਮੇਂ ਪਸੰਦ ਕੀਤੀ ਜਾ ਰਹੀ ਹੈ, ਜਦੋਂ 'ਧੁਰੰਧਰ' 'ਤੇ ਪਾਬੰਦੀ ਲਗਾਈ ਗਈ ਹੈ। ਭਾਵੇਂ ਆਦਿਤਿਆ ਧਰ ਦੀ ਫ਼ਿਲਮ 'ਧੁਰੰਧਰ' ਗੁਆਂਢੀ ਮੁਲਕ ਤੱਕ ਨਹੀਂ ਪਹੁੰਚ ਸਕੀ, ਪਰ ਉਨ੍ਹਾਂ ਦੀ ਪਤਨੀ ਯਾਮੀ ਗੌਤਮ (Yami Gautam) ਦੀ ਫ਼ਿਲਮ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ। ਜੀ ਹਾਂ, ਅਸੀਂ ਇੱਥੇ ਫ਼ਿਲਮ 'ਹੱਕ' (Haq Movie) ਦੀ ਗੱਲ ਕਰ ਰਹੇ ਹਾਂ, ਜਿਸ ਦਾ ਨਿਰਦੇਸ਼ਨ ਸੁਪਰਨ ਵਰਮਾ ਨੇ ਕੀਤਾ ਹੈ।
ਪਾਕਿਸਤਾਨੀ ਸੈਲੀਬ੍ਰਿਟੀਜ਼ ਨੂੰ ਭਾਅ ਗਈ 'ਹੱਕ' ਮੂਵੀ
'ਹੱਕ' ਮੂਵੀ ਨੈੱਟਫਲਿਕਸ ਪਾਕਿਸਤਾਨ ਵਿੱਚ ਟ੍ਰੈਂਡ ਕਰ ਰਹੀ ਹੈ। ਫ਼ਿਲਮ ਨੂੰ ਗੁਆਂਢੀ ਮੁਲਕ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉੱਥੋਂ ਦੇ ਮਸ਼ਹੂਰ ਸਿਤਾਰੇ ਵੀ ਇਸ ਦੀ ਤਾਰੀਫ਼ ਕਰ ਰਹੇ ਹਨ। ਪਾਕਿਸਤਾਨੀ ਅਦਾਕਾਰਾ ਅਤੇ ਪ੍ਰੋਡਿਊਸਰ ਫਾਜ਼ਿਲਾ ਕਾਜ਼ੀ ਨੇ 'ਹੱਕ' ਮੂਵੀ ਦੇਖਣ ਤੋਂ ਬਾਅਦ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਇਸ ਫ਼ਿਲਮ ਦੀ ਜਜ਼ਬਾਤੀ ਡੂੰਘਾਈ ਦਿਲ ਨੂੰ ਛੂਹ ਲੈਣ ਵਾਲੀ ਹੈ, ਇਸ ਨੇ ਮੈਨੂੰ ਰੁਆ ਦਿੱਤਾ। ਯਾਮੀ ਗੌਤਮ, ਤੁਸੀਂ ਬਿਲਕੁਲ ਸ਼ਾਨਦਾਰ ਸੀ।"
'ਹੱਕ' ਦੇਖ ਕੇ ਪਾਕਿਸਤਾਨੀ ਅਦਾਕਾਰਾ ਨੇ ਆਪਣੇ ਹੀ ਡਰਾਮਿਆਂ ਦੀ ਕੀਤੀ ਆਲੋਚਨਾ!
ਮਸ਼ਹੂਰ ਪਾਕਿਸਤਾਨੀ ਅਦਾਕਾਰਾ ਮਰੀਅਮ ਨੂਰ ਨੇ ਵੀ ਫ਼ਿਲਮ 'ਹੱਕ' ਦੀ ਜੰਮ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "ਫ਼ਿਲਮ 'ਹੱਕ' ਨੂੰ ਭਾਰਤੀ ਹਿੰਦੂਆਂ ਨੇ ਬਣਾਇਆ ਹੈ, ਫਿਰ ਵੀ ਸਾਡੇ ਆਪਣੇ ਡਰਾਮਿਆਂ ਦੀ ਤੁਲਨਾ ਵਿੱਚ ਇਹ ਫ਼ਿਲਮ ਕੁਰਾਨ, ਪਰਿਵਾਰਕ ਪ੍ਰਬੰਧ ਅਤੇ ਤਲਾਕ ਦੇ ਨਿਯਮਾਂ ਨੂੰ ਜ਼ਿਆਦਾ ਸਹੀ ਤਰੀਕੇ ਨਾਲ ਪੇਸ਼ ਕਰਦੀ ਹੈ। ਸਾਡੀ ਇੰਡਸਟਰੀ ਅੱਜ ਵੀ ਤਲਾਕ ਦੇਣ ਦਾ ਗ਼ਲਤ ਤਰੀਕਾ ਦਿਖਾਉਂਦੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਉਸੇ ਨੂੰ ਫਾਲੋ ਕਰਦੇ ਹਨ। ਉਨ੍ਹਾਂ (ਭਾਰਤੀ ਫ਼ਿਲਮਕਾਰਾਂ) ਨੇ ਇਹ ਸਾਲਾਂ ਪਹਿਲਾਂ ਸਿੱਖ ਲਿਆ ਸੀ, ਤਾਂ ਅਸੀਂ ਅਜੇ ਵੀ ਕਿਉਂ ਗੁਮਰਾਹ ਕਰ ਰਹੇ ਹਾਂ? ਵਿਆਹੁਤਾ ਜੋੜਿਆਂ ਨੂੰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ।"
ਇਸ ਤੋਂ ਇਲਾਵਾ, ਮਸ਼ਹੂਰ ਅਦਾਕਾਰਾ ਇਕਰਾ ਅਜ਼ੀਜ਼ ਦੇ ਪਤੀ ਯਾਸਿਰ ਹੁਸੈਨ ਸਮੇਤ ਕਈ ਹੋਰ ਪਾਕਿਸਤਾਨੀ ਹਸਤੀਆਂ ਨੇ ਵੀ ਇਸ ਫ਼ਿਲਮ ਦੀ ਖ਼ੂਬ ਸ਼ਲਾਘਾ ਕੀਤੀ ਹੈ।