- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਬੇਬਾਕ ਅੰਦਾਜ਼ ਲਈ ਪਹਿਲਾਜ ਨਿਹਲਾਨੀ ਕਾਫ਼ੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸੈਂਸਰ ਬੋਰਡ ਦੇ ਪ੍ਰਧਾਨ ਵਜੋਂ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਦੀ ਚਰਚਾ ਅੱਜ ਵੀ ਕੀਤੀ ਜਾਂਦੀ ਹੈ। ਜੇਕਰ ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਬਾਰੇ ਗੱਲ ਕਰੀਏ ਤਾਂ 'ਇੰਡੀਆ ਟੂਡੇ' ਦੀ ਰਿਪੋਰਟ ਮੁਤਾਬਕ ਪਹਿਲਾਜ ਨਿਹਲਾਨੀ ਲੰਬੇ ਸਮੇਂ ਤੋਂ 'ਲਿਵਰ ਸਿਰੋਸਿਸ' ਨਾਲ ਜੂਝ ਰਹੇ ਸਨ।

ਮਨੋਰੰਜਨ ਡੈਸਕ, ਨਵੀਂ ਦਿੱਲੀ : ਸਿਨੇਮਾ ਜਗਤ ਤੋਂ ਇਸ ਵੇਲੇ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਨਿਰਮਾਤਾ ਅਤੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (CBFC) ਯਾਨੀ ਸੈਂਸਰ ਬੋਰਡ ਦੇ ਸਾਬਕਾ ਪ੍ਰਧਾਨ ਪਹਿਲਾਜ ਨਿਹਲਾਨੀ ਦਾ ਦੇਹਾਂਤ ਹੋ ਗਿਆ ਹੈ। ਸੈਂਸਰ ਬੋਰਡ ਵਿੱਚ ਆਪਣੇ ਸਖ਼ਤ ਰਵੱਈਏ ਲਈ ਪਹਿਲਾਜ ਨਿਹਲਾਨੀ ਕਾਫ਼ੀ ਜਾਣੇ ਜਾਂਦੇ ਸਨ। 76 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਕਾਰਨ ਫ਼ਿਲਮੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪਹਿਲਾਜ ਨਿਹਲਾਨੀ ਦਾ ਦੇਹਾਂਤ ਕਿਸ ਵਜ੍ਹਾ ਕਰਕੇ ਹੋਇਆ ਹੈ ਅਤੇ ਉਹ ਕਿਹੜੀ 'ਕਲਟ ਮੂਵੀ' (Cult Movie) ਸੀ, ਜਿਸ ਦੇ 89 ਸੀਨ ਕੱਟਣ ਕਰਕੇ ਉਹ ਕਾਫ਼ੀ ਚਰਚਾ ਵਿੱਚ ਆਏ ਸਨ।
ਨਹੀਂ ਰਹੇ ਪਹਿਲਾਜ ਨਿਹਲਾਨੀ
ਆਪਣੇ ਬੇਬਾਕ ਅੰਦਾਜ਼ ਲਈ ਪਹਿਲਾਜ ਨਿਹਲਾਨੀ ਕਾਫ਼ੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸੈਂਸਰ ਬੋਰਡ ਦੇ ਪ੍ਰਧਾਨ ਵਜੋਂ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਦੀ ਚਰਚਾ ਅੱਜ ਵੀ ਕੀਤੀ ਜਾਂਦੀ ਹੈ। ਜੇਕਰ ਉਨ੍ਹਾਂ ਦੇ ਦਿਹਾਂਤ ਦੀ ਵਜ੍ਹਾ ਬਾਰੇ ਗੱਲ ਕਰੀਏ ਤਾਂ 'ਇੰਡੀਆ ਟੂਡੇ' ਦੀ ਰਿਪੋਰਟ ਮੁਤਾਬਕ ਪਹਿਲਾਜ ਨਿਹਲਾਨੀ ਲੰਬੇ ਸਮੇਂ ਤੋਂ 'ਲਿਵਰ ਸਿਰੋਸਿਸ' ਨਾਲ ਜੂਝ ਰਹੇ ਸਨ। ਅਜਿਹੇ 'ਚ ਇਸ ਬਿਮਾਰੀ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਬਤੌਰ ਪ੍ਰੋਡਿਊਸਰ ਜੇਕਰ ਪਹਿਲਾਜ ਨਿਹਲਾਨੀ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 1980 ਵਿੱਚ ਆਈ ਫ਼ਿਲਮ 'ਹਥਕੜੀ' ਨਾਲ ਫ਼ਿਲਮ ਨਿਰਮਾਣ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਂਧੀ ਤੂਫ਼ਾਨ, ਗੋਵਿੰਦਾ ਸਟਾਰਰ 'ਆਂਖੇਂ', 'ਸ਼ੋਲਾ ਔਰ ਸ਼ਬਨਮ' ਅਤੇ ਅਦਾਕਾਰ ਅਕਸ਼ੈ ਕੁਮਾਰ ਦੀ 'ਅੰਦਾਜ਼' ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ।
ਇਸ ਤੋਂ ਇਲਾਵਾ, ਸੈਂਸਰ ਬੋਰਡ ਦੇ ਮੁਖੀ ਵਜੋਂ ਉਨ੍ਹਾਂ ਨੇ ਕਈ ਅਜਿਹੇ ਫੈਸਲੇ ਲਏ ਸਨ, ਜਿਨ੍ਹਾਂ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਸੀ। ਸ਼ਾਹਿਦ ਕਪੂਰ ਅਤੇ ਆਲੀਆ ਭੱਟ ਦੀ ਮਸ਼ਹੂਰ ਫ਼ਿਲਮ 'ਉੜਤਾ ਪੰਜਾਬ' ਵਿੱਚੋਂ ਉਨ੍ਹਾਂ ਨੇ 89 ਸੀਨ ਕੱਟਣ ਦਾ ਹੁਕਮ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਲਿਪਸਟਿਕ ਅੰਡਰ ਮਾਈ ਬੁਰਖਾ' 'ਤੇ ਬੈਨ ਲਗਾਉਣ ਅਤੇ ਫ਼ਿਲਮਾਂ ਵਿੱਚ ਕਿਸਿੰਗ ਸੀਨਜ਼ 'ਤੇ ਪਾਬੰਦੀ ਲਗਾਉਣ ਵਰਗੇ ਕਈ ਵੱਡੇ ਫੈਸਲੇ ਵੀ ਲਏ ਸਨ।
ਦੁਪਹਿਰ 3 ਵਜੇ ਹੋਵੇਗਾ ਅੰਤਿਮ ਸੰਸਕਾਰ
ਖ਼ਬਰ ਹੈ ਕਿ ਵੀਰਵਾਰ ਦੁਪਹਿਰ 3 ਵਜੇ ਦਿੱਗਜ ਫ਼ਿਲਮਸਾਜ਼ ਪਹਿਲਾਜ ਨਿਹਲਾਨੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਹ ਰਸਮ ਮੁੰਬਈ ਦੇ ਸਾਂਤਾਕਰੂਜ਼ ਸ਼ਮਸ਼ਾਨਘਾਟ ਵਿੱਚ ਸੰਪੰਨ ਹੋਵੇਗੀ। ਪਹਿਲਾਜ ਦੇ ਦਿਹਾਂਤ ਨਾਲ ਸਿਨੇਮਾ ਜਗਤ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪਹਿਲਾਜ ਵੱਲੋਂ ਪ੍ਰੋਡਿਊਸ ਕੀਤੀਆਂ ਗਈਆਂ ਫ਼ਿਲਮਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।