Oscars 2026 Winners: 'One Battle After Another' ਦਾ ਰਿਹਾ ਦਬਦਬਾ, ਮਾਈਕਲ ਬੀ. ਜੌਰਡਨ ਬਣੇ ਬੈਸਟ ਐਕਟਰ; ਦੇਖੋ ਪੂਰੀ ਲਿਸਟ
ਫਿਲਮ 'ਸਿਨਰਸ' (Sinners) 16 ਨਾਮਜ਼ਦਗੀਆਂ (Nominations) ਦੇ ਨਾਲ ਇਤਿਹਾਸ ਰਚ ਰਹੀ ਸੀ ਪਰ ਸਭ ਤੋਂ ਵੱਧ ਪੁਰਸਕਾਰ ਜਿੱਤਣ ਵਿੱਚ 'ਵਨ ਬੈਟਲ ਆਫਟਰ ਅਨਦਰ' ਸਭ ਤੋਂ ਅੱਗੇ ਰਹੀ। ਇਸ ਫਿਲਮ ਨੂੰ ਕੁੱਲ 13 ਨਾਮਜ਼ਦਗੀਆਂ ਮਿਲੀਆਂ ਸਨ।
Publish Date: Mon, 16 Mar 2026 12:19 PM (IST)
Updated Date: Mon, 16 Mar 2026 12:31 PM (IST)
ਲੌਸ ਐਂਜਲਸ (ਮਨੋਰੰਜਨ ਡੈਸਕ) : ਦੁਨੀਆ ਦੇ ਸਭ ਤੋਂ ਵੱਕਾਰੀ ਫਿਲਮੀ ਪੁਰਸਕਾਰ 98ਵੇਂ ਅਕੈਡਮੀ ਐਵਾਰਡਸ ਦਾ ਆਯੋਜਨ ਐਤਵਾਰ ਰਾਤ ਲੌਸ ਐਂਜਲਸ ਦੇ ਡੌਲਬੀ ਥੀਏਟਰ ਵਿੱਚ ਹੋਇਆ। ਇਸ ਸਾਲ ਫਿਲਮ 'ਵਨ ਬੈਟਲ ਆਫਟਰ ਅਨਦਰ' (One Battle After Another) ਨੇ ਸਭ ਤੋਂ ਵੱਧ ਖਿਤਾਬ ਜਿੱਤ ਕੇ ਆਸਕਰ ਦੇ ਮੰਚ 'ਤੇ ਆਪਣਾ ਪਰਚਮ ਲਹਿਰਾਇਆ, ਜਦਕਿ ਮਾਈਕਲ ਬੀ. ਜੌਰਡਨ ਨੇ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ।
ਹਾਲਾਂਕਿ ਫਿਲਮ 'ਸਿਨਰਸ' (Sinners) 16 ਨਾਮਜ਼ਦਗੀਆਂ (Nominations) ਦੇ ਨਾਲ ਇਤਿਹਾਸ ਰਚ ਰਹੀ ਸੀ ਪਰ ਸਭ ਤੋਂ ਵੱਧ ਪੁਰਸਕਾਰ ਜਿੱਤਣ ਵਿੱਚ 'ਵਨ ਬੈਟਲ ਆਫਟਰ ਅਨਦਰ' ਸਭ ਤੋਂ ਅੱਗੇ ਰਹੀ। ਇਸ ਫਿਲਮ ਨੂੰ ਕੁੱਲ 13 ਨਾਮਜ਼ਦਗੀਆਂ ਮਿਲੀਆਂ ਸਨ।
ਆਸਕਰ 2026 ਦੀ ਪੂਰੀ ਜੇਤੂ ਸੂਚੀ
ਸਰਵੋਤਮ ਫਿਲਮ- ਵਨ ਬੈਟਲ ਆਫਟਰ ਅਨਦਰ (One Battle After Another)
ਸਰਵੋਤਮ ਅਦਾਕਾਰ- ਮਾਈਕਲ ਬੀ ਜੋਰਡਨ (ਫਿਲਮ: ਸਿਨਰਸ)
ਸਰਵੋਤਮ ਅਦਾਕਾਰਾ- ਜੇਸੀ ਬਕਲੇ (ਫਿਲਮ: ਹੈਮਨੇਟ)
ਸਰਵੋਤਮ ਨਿਰਦੇਸ਼ਕ- ਪੌਲ ਥਾਮਸ ਐਂਡਰਸਨ (ਵਨ ਬੈਟਲ ਆਫਟਰ ਅਨਦਰ)
ਸਰਵੋਤਮ ਓਰੀਜਨਲ ਗੀਤ- ਗੋਲਡਨ (ਕੇ-ਪੌਪ ਡੇਮਨ ਹੰਟਰਸ)
ਸਰਵੋਤਮ ਇੰਟਰਨੈਸ਼ਨਲ ਫੀਚਰ ਫਿਲਮ- ਸੈਂਟੀਮੈਂਟਲ ਵੈਲਯੂ
ਸਰਵੋਤਮ ਸਿਨੇਮੈਟੋਗ੍ਰਾਫੀ- ਸਿਨਰਸ (Sinners)
ਸਰਵੋਤਮ ਫਿਲਮ ਐਡੀਟਿੰਗ- ਵਨ ਬੈਟਲ ਆਫਟਰ ਅਨਦਰ
ਸਰਵੋਤਮ ਸਾਊਂਡ- F1
ਸਰਵੋਤਮ ਓਰੀਜਨਲ ਸਕੋਰ- ਲੁਡਵਿਗ ਗੋਰਾਂਸਨ (ਸਿਨਰਸ)
ਸਰਵੋਤਮ ਡੌਕੂਮੈਂਟਰੀ ਫੀਚਰ ਫਿਲਮ- ਮਿਸਟਰ ਨੋਬਡੀ ਅਗੇਂਸਟ ਪੁਤਿਨ
ਸਰਵੋਤਮ ਡੌਕੂਮੈਂਟਰੀ ਸ਼ਾਰਟ ਫਿਲਮ- ਆਲ ਦ ਐਮਪਟੀ ਰੂਮਜ਼
ਸਰਵੋਤਮ ਵਿਜ਼ੂਅਲ ਇਫੈਕਟਸ- ਅਵਤਾਰ: ਫਾਇਰ ਐਂਡ ਐਸ਼
ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ- ਫਰੈਂਕਨਸਟਾਈਨ (Frankenstein)
ਸਰਵੋਤਮ ਓਰੀਜਨਲ ਸਕ੍ਰੀਨਪਲੇਅ- ਰਿਆਨ ਕੂਗਲਰ (ਸਿਨਰਸ)
ਸਰਵੋਤਮ ਅਡੈਪਟਿਡ ਸਕ੍ਰੀਨਪਲੇਅ- ਪੌਲ ਥਾਮਸ ਐਂਡਰਸਨ (ਵਨ ਬੈਟਲ ਆਫਟਰ ਅਨਦਰ)
ਸਰਵੋਤਮ ਸਹਾਇਕ ਅਦਾਕਾਰ- ਸੀਨ ਪੇਨ (ਵਨ ਬੈਟਲ ਆਫਟਰ ਅਨਦਰ)
ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ- ਦ ਸਿੰਗਰਸ, ਟੂ ਪੀਪਲ ਐਕਸਚੇਂਜਿੰਗ ਸਲਾਈਵਾ (ਸਾਂਝੇ ਜੇਤੂ)
ਸਰਵੋਤਮ ਕਾਸਟਿੰਗ- ਕਸਾਂਡਰਾ ਕੁਲੂਕੁੰਡਿਸ (ਵਨ ਬੈਟਲ ਆਫਟਰ ਅਨਦਰ)
ਸਰਵੋਤਮ ਮੇਕਅੱਪ ਅਤੇ ਹੇਅਰ ਸਟਾਈਲਿੰਗ- ਫਰੈਂਕਨਸਟਾਈਨ
ਸਰਵੋਤਮ ਕਾਸਟਿਊਮ ਡਿਜ਼ਾਈਨ- ਫਰੈਂਕਨਸਟਾਈਨ
ਸਰਵੋਤਮ ਐਨੀਮੇਟਡ ਸ਼ਾਰਟ ਫਿਲਮ- ਦ ਗਰਲ ਹੂ ਕ੍ਰਾਈਡ ਪਰਲਸ
ਸਰਵੋਤਮ ਐਨੀਮੇਟਡ ਫੀਚਰ ਫਿਲਮ- ਕੇ-ਪੌਪ ਡੇਮਨ ਹੰਟਰਸ
ਸਰਵੋਤਮ ਸਹਾਇਕ ਅਦਾਕਾਰਾ- ਐਮੀ ਮੈਡੀਗਨ (ਵੇਪਨਸ)
ਵੱਡੀ ਜਿੱਤ
ਫਿਲਮ 'ਵਨ ਬੈਟਲ ਆਫਟਰ ਅਨਦਰ' ਤੋਂ ਬਾਅਦ 'ਸਿਨਰਸ' ਅਤੇ 'ਫਰੈਂਕਨਸਟਾਈਨ' ਨੇ ਵੀ ਕਈ ਅਹਿਮ ਸ਼੍ਰੇਣੀਆਂ ਵਿੱਚ ਇਨਾਮ ਆਪਣੇ ਨਾਮ ਕੀਤੇ। ਇਸ ਸਾਲ ਦਾ ਆਸਕਰ ਕਾਫੀ ਰੋਮਾਂਚਕ ਰਿਹਾ ਕਿਉਂਕਿ ਕਈ ਨਵੇਂ ਸਿਤਾਰਿਆਂ ਨੇ ਵੀ ਇਸ ਮੰਚ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ।