ਕਦੇ ਰਣਬੀਰ ਕਪੂਰ ਕਰਕੇ ਪਿਆ ਸੀ ਪੇਚਾ, ਹੁਣ ਜਨਮਦਿਨ 'ਤੇ ਜੱਫੀਆਂ! ਦੀਪਿਕਾ ਤੇ ਸੋਨਮ ਦੇ ਬਦਲੇ ਰਿਸ਼ਤਿਆਂ ਦੀ ਚਰਚਾ
ਰਣਬੀਰ ਕਪੂਰ ਕਰਕੇ ਹੋਇਆ ਸੀ ਝਗੜਾ ਕਿਹਾ ਜਾਂਦਾ ਹੈ ਕਿ ਇੱਕ ਸਮੇਂ ਸੋਨਮ ਅਤੇ ਦੀਪਿਕਾ ਵਿਚਾਲੇ ਜ਼ਬਰਦਸਤ 'ਕੋਲਡ ਵਾਰ' ਚੱਲਦੀ ਸੀ। ਇਸ ਦੀ ਮੁੱਖ ਵਜ੍ਹਾ ਅਦਾਕਾਰ ਰਣਬੀਰ ਕਪੂਰ ਸਨ। ਸੋਨਮ ਨੇ ਰਣਬੀਰ ਨਾਲ ਫਿਲਮ 'ਸਾਵਰੀਆ' ਰਾਹੀਂ ਡੈਬਿਊ ਕੀਤਾ ਸੀ
Publish Date: Tue, 06 Jan 2026 10:53 AM (IST)
Updated Date: Tue, 06 Jan 2026 11:02 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹਾਲ ਹੀ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਆਪਣੇ ਇਸ ਖ਼ਾਸ ਦਿਨ 'ਤੇ ਦੀਪਿਕਾ ਨੇ ਫੈਨਜ਼ ਲਈ ਇੱਕ 'ਫੈਨ ਮੀਟ' ਰੱਖੀ, ਜਿੱਥੇ ਉਹ ਆਪਣੇ ਚਾਹੁਣ ਵਾਲਿਆਂ ਨੂੰ ਮਿਲੀ। ਇਸ ਦੌਰਾਨ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਪਰ ਸਭ ਤੋਂ ਵੱਧ ਚਰਚਾ ਸੋਨਮ ਕਪੂਰ ਦੀ ਵਧਾਈ ਦੀ ਹੋ ਰਹੀ ਹੈ।
ਸੋਨਮ ਨੇ ਸਾਂਝੀ ਕੀਤੀ ਤਸਵੀਰ ਸੋਨਮ ਕਪੂਰ ਨੇ ਦੀਪਿਕਾ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਜਨਮਦਿਨ ਮੁਬਾਰਕ ਦੀਪਿਕਾ।" ਇਸ ਪੋਸਟ ਨੂੰ ਦੇਖ ਕੇ ਫੈਨਜ਼ ਹੈਰਾਨ ਹਨ ਅਤੇ ਅੰਦਾਜ਼ੇ ਲਗਾ ਰਹੇ ਹਨ ਕਿ ਕੀ ਦੋਵਾਂ ਨੇ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਦਿੱਤੇ ਹਨ।
ਰਣਬੀਰ ਕਪੂਰ ਕਰਕੇ ਹੋਇਆ ਸੀ ਝਗੜਾ ਕਿਹਾ ਜਾਂਦਾ ਹੈ ਕਿ ਇੱਕ ਸਮੇਂ ਸੋਨਮ ਅਤੇ ਦੀਪਿਕਾ ਵਿਚਾਲੇ ਜ਼ਬਰਦਸਤ 'ਕੋਲਡ ਵਾਰ' ਚੱਲਦੀ ਸੀ। ਇਸ ਦੀ ਮੁੱਖ ਵਜ੍ਹਾ ਅਦਾਕਾਰ ਰਣਬੀਰ ਕਪੂਰ ਸਨ। ਸੋਨਮ ਨੇ ਰਣਬੀਰ ਨਾਲ ਫਿਲਮ 'ਸਾਵਰੀਆ' ਰਾਹੀਂ ਡੈਬਿਊ ਕੀਤਾ ਸੀ ਅਤੇ ਚਰਚਾ ਸੀ ਕਿ ਦੋਵੇਂ ਰਿਲੇਸ਼ਨਸ਼ਿਪ ਵਿੱਚ ਸਨ। ਇਸ ਤੋਂ ਬਾਅਦ ਰਣਬੀਰ ਦਾ ਨਾਮ ਦੀਪਿਕਾ ਪਾਦੂਕੋਣ ਨਾਲ ਜੁੜਿਆ ਅਤੇ ਦੋਵੇਂ ਕਾਫੀ ਸਮਾਂ ਰਿਲੇਸ਼ਨਸ਼ਿਪ ਵਿੱਚ ਰਹੇ।
ਕੌਫੀ ਵਿਦ ਕਰਨ ਵਿੱਚ ਮਾਰੇ ਸਨ ਤਾਣੇ ਦੀਪਿਕਾ ਅਤੇ ਰਣਬੀਰ ਦੇ ਬ੍ਰੇਕਅੱਪ ਤੋਂ ਬਾਅਦ ਵੀ ਉਹ ਦੋਸਤ ਬਣੇ ਰਹੇ ਪਰ ਅਕਸਰ ਪਾਰਟੀਆਂ ਵਿੱਚ ਸੋਨਮ ਨੂੰ ਨਹੀਂ ਬੁਲਾਇਆ ਜਾਂਦਾ ਸੀ। ਇਸ ਤੋਂ ਇਲਾਵਾ ਸੋਨਮ ਨੇ ਸ਼ੋਅ 'ਕੌਫੀ ਵਿਦ ਕਰਨ' ਵਿੱਚ ਦੀਪਿਕਾ ਦੇ ਫੈਸ਼ਨ ਸੈਂਸ 'ਤੇ ਨਿਸ਼ਾਨਾ ਸਾਧਿਆ ਸੀ, ਜਿਸ ਦਾ ਜਵਾਬ ਦੀਪਿਕਾ ਨੇ ਵੀ ਉਸੇ ਸ਼ੋਅ ਵਿੱਚ ਦਿੱਤਾ ਸੀ। ਹਾਲਾਂਕਿ 2010 ਵਿੱਚ ਦੋਵੇਂ ਇਕੱਠੀਆਂ ਕਰਨ ਜੌਹਰ ਦੇ ਸ਼ੋਅ ਵਿੱਚ ਆਈਆਂ ਸਨ ਅਤੇ ਉੱਥੇ ਉਨ੍ਹਾਂ ਨੇ ਰਣਬੀਰ ਦਾ ਖੂਬ ਮਜ਼ਾਕ ਉਡਾਇਆ ਸੀ ਪਰ ਬਾਅਦ ਵਿੱਚ ਦੋਵਾਂ ਵਿੱਚ ਦੂਰੀਆਂ ਵਧਦੀਆਂ ਗਈਆਂ। ਪਰ ਹੁਣ ਲੱਗਦਾ ਹੈ ਕਿ ਸਮੇਂ ਦੇ ਨਾਲ ਦੋਵਾਂ ਦੇ ਰਿਸ਼ਤੇ ਸੁਧਰ ਗਏ ਹਨ। ਸੋਨਮ ਵਲੋਂ ਦੀਪਿਕਾ ਨੂੰ ਦਿੱਤੀ ਗਈ ਇਹ ਵਧਾਈ ਇਸੇ ਗੱਲ ਦਾ ਸਬੂਤ ਹੈ ਕਿ ਹੁਣ ਉਹ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੀਆਂ ਹਨ।