US-ਈਰਾਨ ਜੰਗ ਦੇ ਵਿਚਕਾਰ 'ਮਸੀਹਾ' ਦੀ ਐਂਟਰੀ : ਸੋਨੂੰ ਸੂਦ ਨੇ ਦੁਬਈ 'ਚ ਫਸੇ ਲੋਕਾਂ ਨੂੰ ਦਿੱਤਾ ਮੁਫ਼ਤ ਰਹਿਣ ਦਾ ਟਿਕਾਣਾ
ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਜੰਗ ਕਾਰਨ ਕਈ ਯਾਤਰੀ ਦੁਬਈ ਵਿੱਚ ਫਸ ਗਏ ਹਨ। ਜੇਕਰ ਤੁਹਾਡੇ ਕੋਲ ਜਾਂ ਤੁਹਾਡੇ ਕਿਸੇ ਜਾਣੂ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ ਤਾਂ ਅਸੀਂ ਮੁਫ਼ਤ ਵਿੱਚ ਸੁਰੱਖਿਅਤ ਰਹਿਣ ਦੀ ਜਗ੍ਹਾ ਦੇ ਰਹੇ ਹਾਂ। ਕੋਈ ਕੌਮੀਅਤ (Nationality) ਨਹੀਂ, ਕੋਈ ਸ਼ਰਤ ਨਹੀਂ, ਸਿਰਫ਼ ਇਨਸਾਨੀਅਤ। ਮਦਦ ਲਈ ਸਾਨੂੰ Instagram 'ਤੇ DM (Direct Message) ਕਰੋ।"
Publish Date: Thu, 05 Mar 2026 12:21 PM (IST)
Updated Date: Thu, 05 Mar 2026 12:29 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ, ਬਾਲੀਵੁੱਡ ਦਾ ਇੱਕ ਸਿਤਾਰਾ ਹਮੇਸ਼ਾ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ, ਉਹ ਨਾਮ ਸੋਨੂੰ ਸੂਦ ਹੈੈ। ਸੋਨੂੰ ਸੂਦ ਨੇ ਇੱਕ ਵਾਰ ਫਿਰ ਆਪਣੀ ਦਰਿਆਦਿਲੀ ਦਿਖਾਉਂਦੇ ਹੋਏ ਦੁਬਈ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।
ਦੁਬਈ 'ਚ ਫਸੇ ਲੋਕਾਂ ਲਈ ਉਮੀਦ ਦੀ ਕਿਰਨ
ਦਰਅਸਲ, ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਮਿਡਲ ਈਸਟ ਵਿੱਚ ਹਾਲਾਤ ਕਾਫੀ ਖ਼ਰਾਬ ਹੋ ਗਏ ਹਨ। ਈਰਾਨ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਦੁਬਈ ਵਿੱਚ ਦੁਨੀਆ ਭਰ ਦੇ ਕਈ ਯਾਤਰੀ ਫਸੇ ਹੋਏ ਹਨ। ਅਜਿਹੇ ਸੰਕਟ ਦੇ ਸਮੇਂ ਸੋਨੂੰ ਸੂਦ ਨੇ ਇਨ੍ਹਾਂ ਲੋਕਾਂ ਦੀ ਸੁਰੱਖਿਆ ਅਤੇ ਰਿਹਾਇਸ਼ ਦਾ ਜ਼ਿੰਮਾ ਚੁੱਕਿਆ ਹੈ।
ਸੋਨੂੰ ਸੂਦ ਨੇ ਵੀਡੀਓ ਰਾਹੀਂ ਕੀਤਾ ਮਦਦ ਦਾ ਵਾਅਦਾ
ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਜੰਗ ਕਾਰਨ ਕਈ ਯਾਤਰੀ ਦੁਬਈ ਵਿੱਚ ਫਸ ਗਏ ਹਨ। ਜੇਕਰ ਤੁਹਾਡੇ ਕੋਲ ਜਾਂ ਤੁਹਾਡੇ ਕਿਸੇ ਜਾਣੂ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ ਤਾਂ ਅਸੀਂ ਮੁਫ਼ਤ ਵਿੱਚ ਸੁਰੱਖਿਅਤ ਰਹਿਣ ਦੀ ਜਗ੍ਹਾ ਦੇ ਰਹੇ ਹਾਂ। ਕੋਈ ਕੌਮੀਅਤ (Nationality) ਨਹੀਂ, ਕੋਈ ਸ਼ਰਤ ਨਹੀਂ, ਸਿਰਫ਼ ਇਨਸਾਨੀਅਤ। ਮਦਦ ਲਈ ਸਾਨੂੰ Instagram 'ਤੇ DM (Direct Message) ਕਰੋ।"
ਹਰ ਕੌਮ ਦੇ ਲੋਕਾਂ ਲਈ ਖੁੱਲ੍ਹੇ ਹਨ ਦਰਵਾਜ਼ੇ
ਵੀਡੀਓ ਵਿੱਚ ਸੋਨੂੰ ਨੇ ਸਾਫ਼ ਕਿਹਾ ਹੈ ਕਿ ਮਦਦ ਸਿਰਫ਼ ਭਾਰਤੀਆਂ ਲਈ ਹੀ ਨਹੀਂ, ਸਗੋਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਨਾਗਰਿਕ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਸੁਰੱਖਿਅਤ ਆਪਣੇ ਦੇਸ਼ ਵਾਪਸ ਨਹੀਂ ਪਰਤ ਜਾਂਦੇ, ਉਦੋਂ ਤੱਕ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫ਼ਤ ਕੀਤਾ ਜਾਵੇਗਾ।
ਪਹਿਲਾਂ ਵੀ ਬਣ ਚੁੱਕੇ ਹਨ ਮਸੀਹਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਸੂਦ ਨੇ ਅਜਿਹੀ ਮਦਦ ਕੀਤੀ ਹੋਵੇ। ਸਾਲ 2020 ਦੇ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ ਅਤੇ ਉਦੋਂ ਤੋਂ ਹੀ ਲੋਕ ਉਨ੍ਹਾਂ ਨੂੰ 'ਗਰੀਬਾਂ ਦਾ ਮਸੀਹਾ' ਕਹਿੰਦੇ ਹਨ।