ਮੀਟਿੰਗ ਬਣੀ ਆਖ਼ਰੀ ਸਫ਼ਰ : ਗੱਲਾਂ ਕਰਦਿਆਂ ਅਚਾਨਕ ਡਿੱਗ ਪਏ ਦਿੱਗਜ ਫ਼ਿਲਮਮੇਕਰ Joe Simon, ਇੰਡਸਟਰੀ 'ਚ ਸੋਗ
ਮੀਟਿੰਗ ਵਿੱਚ ਮੌਜੂਦ ਲੋਕਾਂ ਅਨੁਸਾਰ, 80 ਸਾਲਾ ਜੋ ਸਾਈਮਨ ਬਹੁਤ ਉਤਸ਼ਾਹ ਨਾਲ ਆਪਣੇ ਸੁਝਾਅ ਦੇ ਰਹੇ ਸਨ। ਇੱਕ ਚਸ਼ਮਦੀਦ ਨੇ ਦੱਸਿਆ ਕਿ ਮੀਟਿੰਗ ਹਾਲ ਤੋਂ ਬਾਹਰ ਨਿਕਲਣ ਤੋਂ ਥੋੜ੍ਹੀ ਦੇਰ ਬਾਅਦ ਉਹ ਇੱਕ ਕੁਰਸੀ 'ਤੇ ਬੈਠੇ ਅਤੇ ਅਚਾਨਕ ਹੇਠਾਂ ਡਿੱਗ ਗਏ।
Publish Date: Sat, 14 Feb 2026 02:39 PM (IST)
Updated Date: Sat, 14 Feb 2026 02:45 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਭਾਰਤੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਦਾਕਾਰ ਅਤੇ ਲੇਖਕ ਜੋ ਸਾਈਮਨ ਨੇ 13 ਫਰਵਰੀ 2026 ਨੂੰ ਆਖ਼ਰੀ ਸਾਹ ਲਿਆ। ਬੈਂਗਲੁਰੂ ਵਿੱਚ ਕਰਨਾਟਕ ਫ਼ਿਲਮ ਚੈਂਬਰ ਆਫ ਕਾਮਰਸ ਦੀ ਇੱਕ ਮੀਟਿੰਗ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮੀਟਿੰਗ ਵਿੱਚ ਮੌਜੂਦ ਲੋਕਾਂ ਅਨੁਸਾਰ, 80 ਸਾਲਾ ਜੋ ਸਾਈਮਨ ਬਹੁਤ ਉਤਸ਼ਾਹ ਨਾਲ ਆਪਣੇ ਸੁਝਾਅ ਦੇ ਰਹੇ ਸਨ। ਇੱਕ ਚਸ਼ਮਦੀਦ ਨੇ ਦੱਸਿਆ ਕਿ ਮੀਟਿੰਗ ਹਾਲ ਤੋਂ ਬਾਹਰ ਨਿਕਲਣ ਤੋਂ ਥੋੜ੍ਹੀ ਦੇਰ ਬਾਅਦ ਉਹ ਇੱਕ ਕੁਰਸੀ 'ਤੇ ਬੈਠੇ ਅਤੇ ਅਚਾਨਕ ਹੇਠਾਂ ਡਿੱਗ ਗਏ। ਉਨ੍ਹਾਂ ਨੂੰ ਗੰਭੀਰ ਕਾਰਡੀਅਕ ਅਰੈਸਟ (ਦਿਲ ਦਾ ਦੌਰਾ) ਪਿਆ ਸੀ। ਮਰਨ ਤੋਂ ਕੁਝ ਮਿੰਟ ਪਹਿਲਾਂ ਹੀ ਉਹ ਇੱਕ ਜਸ਼ਨ ਦੇ ਸਮਾਗਮ ਦੀ ਯੋਜਨਾ ਬਾਰੇ ਚਰਚਾ ਕਰ ਰਹੇ ਸਨ।
ਕੰਨੜ ਸਿਨੇਮਾ 'ਚ ਵੱਡਾ ਯੋਗਦਾਨ
ਜੋ ਸਾਈਮਨ ਕਰਨਾਟਕ ਦੇ ਮਾਂਡਿਆ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 100 ਤੋਂ ਵੱਧ ਪ੍ਰੋਜੈਕਟਾਂ ਵਿੱਚ ਕੰਮ ਕੀਤਾ। ਇੱਕ ਨਿਰਦੇਸ਼ਕ ਵਜੋਂ ਉਨ੍ਹਾਂ ਨੇ ਲਗਪਗ 30 ਫ਼ਿਲਮਾਂ ਬਣਾਈਆਂ। ਉਨ੍ਹਾਂ ਦੀਆਂ ਕੁਝ ਮਸ਼ਹੂਰ ਫ਼ਿਲਮਾਂ ਵਿੱਚ ਵਾਂਟੇਡ (1993), ਮਿਸਟਰ ਵਾਸੂ (1995), ਰਵੀਵਰਮਾ (1992) ਅਤੇ ਸਨੇਹਦਾ ਕਡਲੱਲੀ (1992) ਸ਼ਾਮਲ ਹਨ। ਉਹ 'ਕੰਨੜ ਫ਼ਿਲਮ ਡਾਇਰੈਕਟਰਜ਼ ਐਸੋਸੀਏਸ਼ਨ' (KANFIDA) ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਸਨ। ਉਨ੍ਹਾਂ ਦਾ ਆਖ਼ਰੀ ਕੰਮ ਸਾਲ 2019 ਦੀ ਫ਼ਿਲਮ 'ਪਯਾਨਾ' ਵਿੱਚ ਦੇਖਿਆ ਗਿਆ ਸੀ