'18 ਦਿਨਾਂ ਦਾ ਪਿਆਰ ਤੇ ਕਰ ਲਿਆ ਵਿਆਹ', ਸਲਮਾਨ ਖਾਨ ਦੀ 'ਚਾਚੀ ਸੱਸ' ਨੂੰ ਕੁੱਟਦਾ ਸੀ ਆਮਿਰ ਦਾ ਮਤਰੇਆ ਭਰਾ, ਬਿਆਨ ਕੀਤਾ ਦਰਦ
ਇਵਾ ਨੇ ਅੱਗੇ ਦੱਸਿਆ ਕਿ ਚਾਰ ਸਾਲ ਦੇ ਵਿਆਹ ਤੋਂ ਬਾਅਦ ਜਦੋਂ ਉਹ ਗਰਭਵਤੀ ਸੀ ਤਾਂ ਉਸ ਦੇ ਮਨ ਵਿੱਚ ਇਹ ਉਮੀਦ ਜਾਗੀ ਸੀ ਕਿ ਸ਼ਾਇਦ ਉਸ ਦੇ ਵਿਆਹ ਵਿੱਚ ਕੁਝ ਬਦਲ ਜਾਵੇਗਾ, ਪਰ ਹਾਲਾਤ ਬਿਲਕੁਲ ਉਵੇਂ ਹੀ ਰਹੇ। ਉਨ੍ਹਾਂ ਧੀ ਦੇ ਜਨਮ ਬਾਰੇ ਗੱਲ ਕਰਦਿਆਂ ਕਿਹਾ, "ਜਦੋਂ ਮੈਂ ਉਸ ਨੂੰ ਜਨਮ ਦਿੱਤਾ
Publish Date: Wed, 10 Jun 2026 12:47 PM (IST)
Updated Date: Wed, 10 Jun 2026 12:53 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਾਲ 2011 ਵਿੱਚ ਆਈ ਫ਼ਿਲਮ 'ਰੇਡੀ' ਵਿੱਚ ਸਲਮਾਨ ਖਾਨ ਦੀ 'ਚਾਚੀ ਸੱਸ' ਦਾ ਕਿਰਦਾਰ ਨਿਭਾ ਚੁੱਕੀ ਅਦਾਕਾਰਾ ਇਵਾ ਗਰੋਵਰ ਨੇ ਆਮਿਰ ਖਾਨ ਦੇ ਮਤਰੇਏ ਭਰਾ ਹੈਦਰ ਅਲੀ ਖਾਨ ਨਾਲ ਵਿਆਹ ਕੀਤਾ ਸੀ। ਮਾਂ ਦੇ ਖ਼ਿਲਾਫ਼ ਜਾ ਕੇ ਦੂਜੇ ਧਰਮ ਵਿੱਚ ਵਿਆਹ ਕਰਵਾਉਣ ਵਾਲੀ ਅਦਾਕਾਰਾ ਇਵਾ ਨੇ ਹਾਲ ਹੀ ਵਿੱਚ ਆਪਣਾ ਦਰਦ ਬਿਆਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਦੋਂ ਇਹ ਅਹਿਸਾਸ ਹੋਇਆ ਕਿ ਉਹ ਇੱਕ ਹਿੰਸਕ ਵਿਆਹੁਤਾ ਜ਼ਿੰਦਗੀ ਵਿੱਚ ਫਸ ਗਈ ਹੈ।
18 ਦਿਨਾਂ ਦੇ ਪਿਆਰ ਲਈ ਘਰੋਂ ਭੱਜ ਗਈ ਸੀ ਇਵਾ
ਪੱਤਰਕਾਰ ਵਿੱਕੀ ਲਾਲਵਾਨੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਵਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਗੱਲ ਕਰਦਿਆਂ ਕਿਹਾ, "ਸੱਚ ਇਹ ਹੈ ਕਿ ਮੈਂ ਹੈਦਰ ਨੂੰ ਸਿਰਫ਼ 18 ਦਿਨਾਂ ਲਈ ਡੇਟ ਕੀਤਾ ਸੀ। 18 ਦਿਨਾਂ ਵਿੱਚ ਤੁਸੀਂ ਕਿਸੇ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਪੂਰਾ ਕਸੂਰ ਉਸ ਦਾ ਸੀ, ਕੁਝ ਗਲਤੀਆਂ ਮੇਰੇ ਤੋਂ ਵੀ ਹੋਈਆਂ ਕਿਉਂਕਿ ਮੈਂ ਬਹੁਤ ਜਲਦੀ ਵਿਆਹ ਕਰ ਲਿਆ ਸੀ।"
ਇਵਾ ਨੇ ਅੱਗੇ ਕਿਹਾ, "ਉਸ ਨੇ ਮੈਨੂੰ ਪ੍ਰਪੋਜ਼ ਕੀਤਾ ਅਤੇ ਮੈਂ ਉਸ ਵੇਲੇ ਨਾ ਤਾਂ ਆਪਣੀ ਮਾਂ ਦੀ ਸੁਣੀ ਅਤੇ ਨਾ ਹੀ ਕਿਸੇ ਹੋਰ ਦੀ। ਉਸ ਸਮੇਂ ਮੇਰਾ ਕਰੀਅਰ ਵੀ ਉਚਾਈਆਂ ਛੂਹ ਰਿਹਾ ਸੀ। ਸਾਡਾ ਦੋਵਾਂ ਦਾ ਧਰਮ ਵੱਖਰਾ ਸੀ ਪਰ 19ਵੇਂ ਦਿਨ ਬਿਨਾਂ ਸੋਚੇ-ਸਮਝੇ ਮੈਂ ਉਸ ਦੇ ਨਾਲ ਭੱਜ ਗਈ ਅਤੇ ਅਸੀਂ ਵਿਆਹ ਕਰ ਲਿਆ।"
'ਉਹ ਬਹੁਤ ਹੀ ਜ਼ਿਆਦਾ ਹਿੰਸਕ ਸੀ'
ਇਵਾ ਗਰੋਵਰ ਨੇ ਆਮਿਰ ਖਾਨ ਦੇ ਮਤਰੇਏ ਭਰਾ ਹੈਦਰ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕਰਦਿਆਂ ਕਿਹਾ, "ਜਦੋਂ ਮੈਂ ਇਸ ਵਿਆਹ ਵਿੱਚ ਐਂਟਰ ਹੋਈ, ਉਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਉਹ ਇਨਸਾਨ ਨਹੀਂ ਹੈ, ਜੋ ਮੈਂ ਇਸ ਨੂੰ ਸਮਝ ਰਹੀ ਸੀ। ਉਸ ਦੇ ਅੰਦਰ ਗੁੱਸਾ ਬਹੁਤ ਜ਼ਿਆਦਾ ਸੀ। ਮੈਂ ਆਪਣੇ ਵਿਆਹ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲਾਵਰ ਰਵੱਈਏ ਦਾ ਕਦੇ ਸਾਹਮਣਾ ਨਹੀਂ ਕੀਤਾ ਸੀ ਕਿਉਂਕਿ ਮੇਰੇ ਘਰ ਵਿੱਚ ਬਚਪਨ ਤੋਂ ਕੋਈ ਮਰਦ ਸੀ ਹੀ ਨਹੀਂ।"
'ਰੇਡੀ' ਅਦਾਕਾਰਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ, ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ, "ਉਹ ਬਹੁਤ ਹਿੰਸਕ ਸੀ। ਮੈਂ ਕਿਸе ਇੱਕ ਤਾਰੀਖ਼ ਜਾਂ ਦਿਨ ਦਾ ਜ਼ਿਕਰ ਨਹੀਂ ਕਰਨਾ ਚਾਹਾਂਗੀ ਪਰ ਉਹ ਸਰੀਰਕ ਤੌਰ 'ਤੇ ਹਿੰਸਕ ਸੀ।"
ਧੀ ਦੇ ਜਨਮ ਤੋਂ ਬਾਅਦ ਮਿਲੀ ਵਿਆਹ ਤੋੜਨ ਦੀ ਹਿੰਮਤ
ਇਵਾ ਨੇ ਅੱਗੇ ਦੱਸਿਆ ਕਿ ਚਾਰ ਸਾਲ ਦੇ ਵਿਆਹ ਤੋਂ ਬਾਅਦ ਜਦੋਂ ਉਹ ਗਰਭਵਤੀ ਸੀ ਤਾਂ ਉਸ ਦੇ ਮਨ ਵਿੱਚ ਇਹ ਉਮੀਦ ਜਾਗੀ ਸੀ ਕਿ ਸ਼ਾਇਦ ਉਸ ਦੇ ਵਿਆਹ ਵਿੱਚ ਕੁਝ ਬਦਲ ਜਾਵੇਗਾ, ਪਰ ਹਾਲਾਤ ਬਿਲਕੁਲ ਉਵੇਂ ਹੀ ਰਹੇ। ਉਨ੍ਹਾਂ ਧੀ ਦੇ ਜਨਮ ਬਾਰੇ ਗੱਲ ਕਰਦਿਆਂ ਕਿਹਾ, "ਜਦੋਂ ਮੈਂ ਉਸ ਨੂੰ ਜਨਮ ਦਿੱਤਾ, ਉਸ ਵੇਲੇ ਮੈਂ ਇੱਕ ਅਜਿਹੇ ਪੜਾਅ 'ਤੇ ਆ ਗਈ ਸੀ, ਜਿੱਥੇ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਸੀ। ਇਹ ਸਭ ਸਹਿਣ ਦੇ ਨਾਲ-ਨਾਲ ਮੈਂ ਉਸ ਸਮੇਂ 'ਵਕਤ ਬਤਾਏਗਾ ਕੌਨ ਅਪਨਾ ਕੌਨ ਪਰਾਇਆ' ਦੀ ਸ਼ੂਟਿੰਗ ਕਰ ਰਹੀ ਸੀ। ਇੱਕ ਦਿਨ ਮੇਰੀ ਪੂਰੀ ਯੂਨਿਟ ਨੇ ਇਹ ਫੈਸਲਾ ਕੀਤਾ ਕਿ ਉਹ ਮੇਰੀ ਮਦਦ ਕਰਨਗੇ। ਉਹ ਮੇਰੇ ਘਰ ਆਏ, ਉਨ੍ਹਾਂ ਨੇ ਮੇਰੇ ਮਾਂ ਨਾਲ ਗੱਲ ਕੀਤੀ ਅਤੇ ਮੈਨੂੰ ਹਿੰਮਤ ਦਿੱਤੀ ਕਿ ਮੈਂ ਉਸ ਬੁਰੀ ਸਥਿਤੀ ਵਿੱਚੋਂ ਬਾਹਰ ਨਿਕਲਾਂ।"
ਉਨ੍ਹਾਂ ਕਿਹਾ, "ਮੈਂ ਉਨ੍ਹਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਸਦਕਾ ਮੈਂ ਆਪਣੀ ਮਾਂ ਨਾਲ ਗੱਲ ਕਰ ਸੱਕੀ ਅਤੇ ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਮੈਨੂੰ ਦੁਬਾਰਾ ਅਪਣਾ ਲਿਆ।" ਇਵਾ ਨੇ ਇਹ ਵੀ ਦੱਸਿਆ ਕਿ ਆਮਿਰ ਖਾਨ ਦੇ ਪਿਤਾ ਤਾਹਿਰ ਹੁਸੈਨ, ਜਿਨ੍ਹਾਂ ਨੇ ਆਮਿਰ ਦੇ ਨਾਲ-ਨਾਲ ਹੈਦਰ ਨੂੰ ਵੀ ਪਾਲਿਆ ਸੀ, ਉਨ੍ਹਾਂ ਨੇ ਇਸ ਮੁਸ਼ਕਲ ਸਥਿਤੀ ਵਿੱਚ ਅਦਾਕਾਰਾ ਦੀ ਕਾਫ਼ੀ ਮਦਦ ਕੀਤੀ ਸੀ।