70 ਸਾਲਾ ਅਦਾਕਾਰਾ ਕਲਪਨਾ ਅਈਅਰ ਦਾ ਇੱਕ ਡਾਂਸ ਵੀਡੀਓ ਹਾਲ ਹੀ ਵਿੱਚ ਖੂਬ ਵਾਇਰਲ ਹੋਇਆ, ਜਿਸ ਵਿੱਚ ਉਹ ਆਪਣੇ ਓਰੀਜਨਲ ਗੀਤ 'ਰੰਬਾ ਹੋ' 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆਈ। ਇਸ ਵੀਡੀਓ ਤੋਂ ਬਾਅਦ ਕਲਪਨਾ ਦਾ ਨਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਇਸ ਦੌਰਾਨ ਇੱਕ ਮੀਡੀਆ ਇੰਟਰਵਿਊ ਵਿੱਚ ਕਲਪਨਾ ਅਈਅਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 27 ਸਾਲ ਪਹਿਲਾਂ ਆਖਿਰ ਉਨ੍ਹਾਂ ਨੇ ਅਚਾਨਕ ਬਾਲੀਵੁੱਡ ਨੂੰ ਅਲਵਿਦਾ ਕਿਉਂ ਕਹਿ ਦਿੱਤਾ ਸੀ।

"ਕਾਸਟਿੰਗ ਏਜੰਟ, ਮੈਨੇਜਰ ਅਤੇ ਸੈਕਟਰੀ ਆ ਗਏ। ਪਰ ਮੈਂ ਹਮੇਸ਼ਾ ਆਪਣਾ ਕੰਮ ਖੁਦ ਕੀਤਾ ਜਾਂ ਫਿਰ ਮੇਰੀ ਮਾਂ ਅਤੇ ਭੈਣ ਇਸ ਨੂੰ ਮੈਨੇਜ ਕਰਦੀਆਂ ਸਨ। ਫਿਰ ਗਰੁੱਪ ਬਣਨ ਲੱਗ ਪਏ ਅਤੇ ਮੈਂ ਇਨ੍ਹਾਂ ਤੋਂ ਦੂਰ ਰਹਿੰਦੀ ਸੀ।" ਇਸ ਤੋਂ ਇਲਾਵਾ ਅਈਅਰ ਨੇ ਵਾਪਸੀ ਬਾਰੇ ਕਿਹਾ— "ਮੈਂ ਮੁੰਬਈ ਤੋਂ ਇੰਨੀ ਦੂਰ ਵੀ ਨਹੀਂ ਰਹਿੰਦੀ ਕਿ ਕੋਈ ਮੇਰੇ ਨਾਲ ਸੰਪਰਕ ਨਾ ਕਰ ਸਕੇ।"
"ਮੁੰਬਈ ਦੇ ਜ਼ਿਆਦਾਤਰ ਲੋਕ ਇੱਥੇ ਵਸੇ ਹੋਏ ਹਨ। ਮੇਰਾ ਹਮੇਸ਼ਾ ਤੋਂ ਇਹ ਮੰਨਣਾ ਰਿਹਾ ਹੈ ਕਿ ਜੇਕਰ ਤੁਸੀਂ ਕਿਸੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਕਰੋਗੇ। ਮੈਂ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਵਿੱਚ ਨਹੀਂ ਹਾਂ ਜੋ ਕਿਸੇ ਦੂਜੇ ਵਿਅਕਤੀ ਨੂੰ ਕਹੇ ਕਿ ਮੈਨੂੰ ਸਾਈਨ ਕੀਤਾ ਜਾਵੇ। ਜੇਕਰ ਤੁਸੀਂ ਇੱਕ ਜਾਗਰੂਕ ਵਿਅਕਤੀ ਹੋ, ਤਾਂ ਤੁਹਾਨੂੰ ਮੇਰੀ ਹੋਂਦ ਬਾਰੇ ਪਤਾ ਹੋਵੇਗਾ।"
ਕਲਪਨਾ ਅਈਅਰ ਦੀ ਆਖਰੀ ਫ਼ਿਲਮ
ਦੱਸ ਦੇਈਏ ਕਿ ਵੱਡੇ ਪਰਦੇ 'ਤੇ ਆਖਰੀ ਵਾਰ ਕਲਪਨਾ ਅਈਅਰ ਦੀ ਬਤੌਰ ਅਦਾਕਾਰਾ ਝਲਕ ਫ਼ਿਲਮ 'ਦਿਲ ਹੀ ਦਿਲ ਮੇਂ' ਵਿੱਚ ਦੇਖਣ ਨੂੰ ਮਿਲੀ ਸੀ, ਜੋ ਕਿ 1999 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਕਲਪਨਾ ਨੇ ਅੰਜਾਮ, ਸੱਤੇ ਪੇ ਸੱਤਾ, ਡਿਸਕੋ ਡਾਂਸਰ, ਜ਼ਮੀਨ ਆਸਮਾਨ, ਖੁੱਦਾਰ, ਜ਼ਖਮੀ, ਤੁਮ ਮੇਰੇ ਹੋ ਅਤੇ ਹਮ ਸਾਥ-ਸਾਥ ਹੈਂ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ। 'ਰਾਜਾ ਹਿੰਦੁਸਤਾਨੀ' ਦੇ ਗੀਤ 'ਪਰਦੇਸੀ-ਪਰਦੇਸੀ' ਵਿੱਚ ਕਜਰੀ ਦੇ ਰੂਪ ਵਿੱਚ ਵੀ ਉਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟੀਵੀ ਸੀਰੀਅਲ 'ਚੰਦਰਕਾਂਤਾ' ਵਿੱਚ ਵੀ ਕਲਪਨਾ ਨੇ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ।