- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਬਾਲੀਵੁੱਡ ਦੀਆਂ ਸੁਪਰਸਟਾਰ ਅਭਿਨੇਤਰੀਆਂ ਦੀ ਗੱਲ ਆਉਂਦੀ ਹੈ, ਤਾਂ ਸ਼੍ਰੀਦੇਵੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਸ਼੍ਰੀਦੇਵੀ ਨੇ ਆਪਣੇ ਕਰੀਅਰ ਵਿੱਚ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ, ਜਿਨ੍ਹਾਂ ਦੀ ਬਦੌਲਤ ਉਹ 'ਕਲਟ ਕੁਵੀਨ' ਬਣੀ। ਇਸ ਦੌਰਾਨ ਉਨ੍ਹਾਂ ਦੇ ਕਰੀਅਰ ਦੇ ਇੱਕ ਵੱਡੇ ਮੋੜ 'ਤੇ ਜਯਾ ਪ੍ਰਦਾ ਨੇ ਇੱਕ ਅਜਿਹੀ ਗਲਤੀ ਕਰ ਦਿੱਤੀ, ਜਿਸ ਦਾ ਫ਼ਾਇਦਾ ਸ਼੍ਰੀਦੇਵੀ ਨੂੰ ਮਿਲਿਆ।

ਕਿਹੜੀ ਸੀ ਇਹ ਫ਼ਿਲਮ?
ਇਹ ਫ਼ਿਲਮ ਸੀ 'ਨਗੀਨਾ' (Nagina) ਜੋ 1986 ਵਿੱਚ ਰਿਲੀਜ਼ ਹੋਈ ਸੀ। ਅਸਲ ਵਿੱਚ ਜਯਾ ਪ੍ਰਦਾ ਨੂੰ ਸੱਪਾਂ ਤੋਂ ਡਰ ਲੱਗਦਾ ਸੀ ਅਤੇ ਇਸੇ ਕਰਕੇ ਉਨ੍ਹਾਂ ਨੇ ਇਸ ਦਾ ਆਫਰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਇਹ ਫ਼ਿਲਮ ਸ਼੍ਰੀਦੇਵੀ ਨੂੰ ਮਿਲੀ ਅਤੇ ਉਨ੍ਹਾਂ ਦੇ ਕਰੀਅਰ ਦਾ 'ਟਰਨਿੰਗ ਪੁਆਇੰਟ' ਬਣ ਗਈ। ਇਸ ਫ਼ਿਲਮ ਨੇ ਸ਼੍ਰੀਦੇਵੀ ਨੂੰ ਪਹਿਲੀ ਭਾਰਤੀ ਮਹਿਲਾ ਸੁਪਰਸਟਾਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ।
ਜਯਾ ਪ੍ਰਦਾ ਅਤੇ ਸ਼੍ਰੀਦੇਵੀ ਵਿਚਾਲੇ ਸੀ ਮੁਕਾਬਲਾ
ਫ਼ਿਲਮ ਦੇ ਗੀਤਾਂ ਅਤੇ ਕਹਾਣੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਇਹ ਇੱਕ 'ਕਲਟ ਕਲਾਸਿਕ' ਬਣ ਗਈ। ਉਸ ਸਮੇਂ ਸ਼੍ਰੀਦੇਵੀ ਅਤੇ ਜਯਾ ਪ੍ਰਦਾ ਵਿਚਾਲੇ ਪੇਸ਼ੇਵਰ ਮੁਕਾਬਲਾ ਸੀ, ਪਰ ਇਸ ਫ਼ਿਲਮ ਨੇ ਸ਼੍ਰੀਦੇਵੀ ਨੂੰ ਉਨ੍ਹਾਂ ਤੋਂ ਕਿਤੇ ਅੱਗੇ ਪਹੁੰਚਾ ਦਿੱਤਾ। ਹਾਲਾਂਕਿ ਸ਼੍ਰੀਦੇਵੀ ਨੂੰ ਵੀ ਸੱਪਾਂ ਤੋਂ ਡਰ ਲੱਗਦਾ ਸੀ, ਪਰ ਉਨ੍ਹਾਂ ਨੇ ਹਿੰਮਤ ਦਿਖਾਈ ਅਤੇ ਡਰ ਦੇ ਬਾਵਜੂਦ ਫ਼ਿਲਮ ਵਿੱਚ ਬਿਹਤਰੀਨ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ।
ਦੋਵਾਂ ਦੇ ਰਾਹ ਹੋਏ ਵੱਖ
ਭਾਵੇਂ ਦੋਵਾਂ ਅਭਿਨੇਤਰੀਆਂ ਦੀ ਇੱਕ-ਦੂਜੇ ਨਾਲ ਮੁਕਾਬਲੇਬਾਜ਼ੀ ਰਹੀ ਹੋਵੇ, ਪਰ ਕੁਝ ਸਾਲਾਂ ਬਾਅਦ ਜਯਾ ਪ੍ਰਦਾ ਨੇ ਰਾਜਨੀਤੀ ਵੱਲ ਰੁਖ਼ ਕਰ ਲਿਆ ਅਤੇ ਸ਼੍ਰੀਦੇਵੀ ਸਿਨੇਮਾ ਵਿੱਚ ਹੀ ਬਣੀ ਰਹੀ। ਜਯਾ ਪ੍ਰਦਾ ਨੇ ਸ਼੍ਰੀਦੇਵੀ ਨੂੰ ਆਪਣੇ ਬੇਟੇ ਦੇ ਵਿਆਹ ਵਿੱਚ ਵੀ ਬੁਲਾਇਆ ਸੀ ਅਤੇ ਉੱਥੇ ਦੋਵਾਂ ਵਿਚਾਲੇ ਦੋਸਤੀ ਹੋ ਗਈ ਸੀ।
ਸ਼੍ਰੀਦੇਵੀ ਦਾ 24 ਫਰਵਰੀ 2018 ਨੂੰ ਦੁਬਈ ਵਿੱਚ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚ— ਹਿੰਮਤਵਾਲਾ, ਮਾਸਟਰਜੀ, ਕਰਮਾ, ਮਿਸਟਰ ਇੰਡੀਆ, ਚਾਂਦਨੀ, ਨਗੀਨਾ, ਚਾਲਬਾਜ਼, ਖੁਦਾ ਗਵਾਹ, ਗੁਮਰਾਹ, ਜੁਦਾਈ, ਇੰਗਲਿਸ਼ ਵਿੰਗਲਿਸ਼ ਅਤੇ ਮੌਮ ਸ਼ਾਮਲ ਹਨ।