- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੀ ਸਿਨੇਮਾ ਵਿੱਚ ਅਦਾਕਾਰ ਜੈਕੀ ਸ਼ਰਾਫ ਨੇ ਸਾਲਾਂ ਤੱਕ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕੀਤਾ ਹੈ। ਅੱਜ ਵੀ 'ਜੱਗੂ ਦਾਦਾ' ਦੀ ਐਨਰਜੀ ਦਾ ਕੋਈ ਮੁਕਾਬਲਾ ਨਹੀਂ ਹੈ, ਜਦੋਂ ਵੀ ਉਹ ਕਿਸੇ ਇਵੈਂਟ ਜਾਂ ਫ਼ਿਲਮ ਵਿੱਚ ਨਜ਼ਰ ਆਉਂਦੇ ਹਨ, ਹਰ ਕੋਈ ਉਨ੍ਹਾਂ ਦਾ ਦੀਵਾਨਾ ਹੋ ਜਾਂਦਾ ਹੈ। ਉੱਥੇ ਹੀ ਜੱਗੂ ਦਾਦਾ ਦੀ ਤਰ੍ਹਾਂ ਉਨ੍ਹਾਂ ਦੇ ਬੱਚੇ ਵੀ ਲਾਈਮਲਾਈਟ ਵਿੱਚ ਰਹਿੰਦੇ ਹਨ।

ਕਿਸ ਨੂੰ ਡੇਟ ਕਰ ਰਹੀ ਹੈ ਕ੍ਰਿਸ਼ਨਾ ਸ਼ਰਾਫ?
ਦਰਅਸਲ, ਕ੍ਰਿਸ਼ਨਾ ਸ਼ਰਾਫ ਇਨੀਂ ਦਿਨੀਂ ਕਲਰਜ਼ ਟੀਵੀ ਦੇ ਰਿਐਲਿਟੀ ਸ਼ੋਅ 'ਦ 50' (The 50) ਕਾਰਨ ਚਰਚਾ ਵਿੱਚ ਹੈ। ਇਸ ਸ਼ੋਅ ਵਿੱਚ 50 ਸੈਲੀਬ੍ਰਿਟੀ ਕੰਟੈਸਟੈਂਟਸ ਸ਼ਾਮਲ ਹੋਏ ਸਨ ਅਤੇ ਕ੍ਰਿਸ਼ਨਾ ਸ਼ਰਾਫ ਵੀ ਇਸੇ ਸ਼ੋਅ ਦਾ ਹਿੱਸਾ ਬਣੀ ਸੀ। ਹਾਲ ਹੀ ਵਿੱਚ, ਕ੍ਰਿਸ਼ਨਾ ਨੇ ਇਸੇ ਸ਼ੋਅ ਦੌਰਾਨ ਇੱਕ ਖੁਲਾਸਾ ਕੀਤਾ ਕਿ ਉਹ ਇਸ ਵੇਲੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਹੈ।
ਕ੍ਰਿਸ਼ਨਾ (Krishna Shroff) ਸ਼ਰਾਫ ਅਫਗਾਨਿਸਤਾਨ ਦੇ ਰਹਿਣ ਵਾਲੇ MMA ਫਾਈਟਰ ਅਤੇ ਇੰਫਲੂਐਂਸਰ ਅਬਦੁਲ ਅਜ਼ੀਮ ਬਦਖਸ਼ੀ (Abdul Azim Badakhshi) ਨੂੰ ਡੇਟ ਕਰ ਰਹੀ ਹੈ। ਅਬਦੁਲ ਅਤੇ ਕ੍ਰਿਸ਼ਨਾ ਲਿਵ-ਇਨ ਰਿਲੇਸ਼ਨ ਵਿੱਚ ਹਨ। ਕ੍ਰਿਸ਼ਨਾ ਨੇ ਦੱਸਿਆ ਕਿ ਦੋਵਾਂ ਦੀ ਗੱਲਬਾਤ ਸੋਸ਼ਲ ਮੀਡੀਆ ਰਾਹੀਂ ਸ਼ੁਰੂ ਹੋਈ ਸੀ। ਅਬਦੁਲ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ 'ਹਾਏ' ਭੇਜਿਆ ਸੀ ਅਤੇ ਇਸ ਤੋਂ ਬਾਅਦ ਦੋਵਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ।
2020 ਵਿੱਚ ਹੋਈ ਸੀ ਕ੍ਰਿਸ਼ਨਾ ਦੀ ਮੁਲਾਕਾਤ
ਕ੍ਰਿਸ਼ਨਾ ਨੇ ਸ਼ੋਅ ਦੇ ਦੌਰਾਨ ਹੀ ਦੱਸਿਆ ਕਿ
"ਅਬਦੁਲ ਅਫਗਾਨਿਸਤਾਨ ਤੋਂ ਹਨ ਅਤੇ ਇੱਕ ਪ੍ਰੋਫੈਸ਼ਨਲ MMA ਫਾਈਟਰ ਹਨ। ਮੈਨੂੰ ਸਾਹਸੀ ਲੋਕ ਬਹੁਤ ਪਸੰਦ ਹਨ। ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ ਸੀ ਅਤੇ ਮੈਨੂੰ 'ਅਲਫ਼ਾ ਮਰਦ' ਪਸੰਦ ਹਨ। ਅਸੀਂ 2020 ਤੋਂ ਨਾਲ ਹਾਂ। ਅਸੀਂ ਨਵੰਬਰ 2020 ਵਿੱਚ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਫਿਰ 2021 ਵਿੱਚ ਇੱਕ-ਦੂਜੇ ਨੂੰ ਮਿਲੇ। ਸ਼ੁਰੂਆਤੀ 8 ਮਹੀਨਿਆਂ ਤੱਕ ਸਾਡੀ ਆਹਮੋ-ਸਾਹਮਣੇ ਗੱਲ ਨਹੀਂ ਹੋਈ ਸੀ ਕਿਉਂਕਿ ਉਹ ਬਹਿਰੀਨ ਵਿੱਚ ਸਨ। ਮੈਂ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦੀ ਸੀ ਕਿਉਂਕਿ ਮੈਂ ਉਨ੍ਹਾਂ ਨੂੰ ਕਈ ਫਾਈਟਸ ਵਿੱਚ ਦੇਖਿਆ ਸੀ। ਫਿਰ ਸਾਡੀ ਗੱਲਬਾਤ ਹੋਈ ਅਤੇ ਮੈਂ ਉਨ੍ਹਾਂ ਨੂੰ ਮੁੰਬਈ ਆਉਣ ਲਈ ਕਿਹਾ।
ਅਖ਼ੀਰ ਉਹ ਮੁੰਬਈ ਆ ਗਏ। ਮਿਲਣ ਤੋਂ ਬਾਅਦ ਅਸੀਂ ਗੋਆ ਗਏ, ਸਾਡਾ ਤਾਲਮੇਲ ਬੈਠ ਗਿਆ ਅਤੇ ਗੱਲ ਅੱਗੇ ਵਧੀ। ਉਹ ਫ਼ਾਰਸੀ ਬੋਲਦੇ ਹਨ ਅਤੇ ਮੈਂ ਅੰਗਰੇਜ਼ੀ, ਪਰ ਸਾਡੀ ਦੋਵਾਂ ਦੀ ਹਿੰਦੀ ਇੱਕੋ ਜਿਹੀ ਹੈ। ਇੰਨੀਆਂ ਦੂਰੀਆਂ ਦੇ ਬਾਵਜੂਦ ਅਸੀਂ ਨੇੜੇ ਆ ਗਏ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਉਨ੍ਹਾਂ ਤੋਂ ਬਿਨਾਂ ਰਹਿ ਸਕਾਂਗੀ, ਇਸ ਲਈ ਮੈਂ ਉਨ੍ਹਾਂ ਨੂੰ ਮੁੰਬਈ ਸ਼ਿਫਟ ਹੋਣ ਲਈ ਬੁਲਾ ਲਿਆ।"
ਤੁਹਾਨੂੰ ਦੱਸ ਦੇਈਏ ਕਿ ਅਬਦੁਲ ਅਜ਼ੀਮ ਬਦਖਸ਼ੀ ਇੱਕ MMA ਫਾਈਟਰ ਹੋਣ ਦੇ ਨਾਲ-ਨਾਲ ਫਿਟਨੈੱਸ ਦੇ ਵੀ ਬਹੁਤ ਸ਼ੌਕੀਨ ਹਨ। ਕ੍ਰਿਸ਼ਨਾ ਸ਼ਰਾਫ ਵੀ ਖ਼ੁਦ ਇੱਕ ਫਿਟਨੈੱਸ ਫ੍ਰੀਕ ਹੈ ਅਤੇ ਸੋਸ਼ਲ ਮੀਡੀਆ 'ਤੇ ਅਬਦੁਲ ਦੀ ਵੀ ਕਾਫੀ ਚੰਗੀ ਫੈਨ ਫਾਲੋਇੰਗ ਹੈ। ਫਿਲਹਾਲ ਦੋਵੇਂ ਰਿਲੇਸ਼ਨਸ਼ਿਪ ਵਿੱਚ ਹਨ ਅਤੇ ਇਸ ਗੱਲ ਦੀ ਜਾਣਕਾਰੀ ਕ੍ਰਿਸ਼ਨਾ ਦੇ ਪੂਰੇ ਪਰਿਵਾਰ ਨੂੰ ਹੈ।