ਕੁਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੂੰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਦੇ ਵੈਡਿੰਗ ਰਿਸੈਪਸ਼ਨ ਵਿੱਚ ਦੇਖਿਆ ਗਿਆ ਸੀ। ਅਦਾਕਾਰਾ ਨੇ ਫੰਕਸ਼ਨ ਲਈ ਇੱਕ ਚਿੱਟੇ ਰੰਗ ਦੀ ਸਾੜੀ ਪਹਿਨੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ।

ਗੱਲਬਾਤ ਕਰਦਿਆਂ ਅਦਾਕਾਰਾ ਨੇ ਕਿਹਾ— "ਬਧਾਈ ਹੋ ਵਰਗਾ ਕੋਈ ਸੀਨ ਨਹੀਂ ਹੈ। ਮੈਂ ਪ੍ਰੈਗਨੈਂਟ ਨਹੀਂ ਹਾਂ। ਸੱਚ ਤਾਂ ਇਹ ਹੈ ਕਿ ਸਾੜੀ ਦਾ ਕੱਪੜਾ ਮੋਟਾ ਸੀ, ਜਿਸ ਕਾਰਨ ਮੇਰਾ ਪੇਟ ਨਿਕਲਿਆ ਹੋਇਆ ਲੱਗ ਰਿਹਾ ਸੀ।"
ਕੀ ਵਾਕਈ ਪ੍ਰੈਗਨੈਂਟ ਹਨ ਨੀਨਾ ਗੁਪਤਾ?
ਉਨ੍ਹਾਂ ਨੇ ਅੱਗੇ ਕਿਹਾ, "ਪਰ ਮੈਨੂੰ ਇਹ ਕਹਿਣਾ ਹੋਵੇਗਾ ਕਿ ਇਸ ਉਮਰ ਵਿੱਚ ਮੇਰੇ ਬਾਰੇ ਪ੍ਰੈਗਨੈਂਸੀ ਦੀਆਂ ਜੋ ਖ਼ਬਰਾਂ ਆ ਰਹੀਆਂ ਹਨ, ਉਹ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਾਂ।"
ਵਿਜੇ ਅਤੇ ਰਸ਼ਮਿਕਾ ਦੇ ਵੈਡਿੰਗ ਰਿਸੈਪਸ਼ਨ ਵਿੱਚ ਨੀਨਾ ਗੁਪਤਾ ਨੇ ਆਪਣੇ ਪਤੀ ਨਾਲ ਪੈਪਰਾਜ਼ੀ ਲਈ ਪੋਜ਼ ਦਿੱਤੇ। ਇਸ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਇਹ ਕਹਿ ਕੇ ਸਾਂਝੀਆਂ ਕੀਤੀਆਂ ਜਾਣ ਲੱਗੀਆਂ ਕਿ ਅਦਾਕਾਰਾ ਪ੍ਰੈਗਨੈਂਟ ਹੈ। ਦੱਸ ਦੇਈਏ ਕਿ ਨੀਨਾ ਗੁਪਤਾ ਦੀ ਨਿੱਜੀ ਜ਼ਿੰਦਗੀ ਪਹਿਲਾਂ ਵੀ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਰਹੀ ਹੈ। ਵਿਵੀਅਨ ਰਿਚਰਡਸ ਨਾਲ ਉਨ੍ਹਾਂ ਦਾ ਰਿਸ਼ਤਾ ਅਤੇ ਫਿਰ ਵਿਆਹ ਤੋਂ ਪਹਿਲਾਂ ਬੱਚਾ ਹੋਣ ਦੀ ਖ਼ਬਰ ਮੀਡੀਆ ਦੀਆਂ ਸੁਰਖੀਆਂ ਵਿੱਚ ਰਹੀ ਸੀ। ਅਦਾਕਾਰਾ ਨੇ ਮਸਾਬਾ ਗੁਪਤਾ ਨੂੰ ਇੱਕ ਸਿੰਗਲ ਪੇਰੈਂਟ ਵਜੋਂ ਪਾਲਿਆ ਹੈ।
Is this for real? Pregnant at 66!
Seeing news since two days about her pregnancy at the age of 66! Don’t know if it’s real or fake but her tummy doesn’t look normal ! pic.twitter.com/EyX7KWS38s
— vedika (@vedikabaisa) March 12, 2026
ਸਾਲ 2008 ’ਚ ਕੀਤਾ ਦੂਜਾ ਵਿਆਹ
ਹਾਲਾਂਕਿ, ਅਦਾਕਾਰਾ ਨੇ ਇਸ ਤੋਂ ਬਾਅਦ ਸਾਲ 2008 ਵਿੱਚ ਦਿੱਲੀ ਦੇ ਚਾਰਟਰਡ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਵਿਆਹ ਕਰ ਲਿਆ ਸੀ। ਨੀਨਾ ਗੁਪਤਾ ਨੇ 'ਬਦਲਾ' ਅਤੇ 'ਪੰਚਾਇਤ' ਵਰਗੀਆਂ ਫ਼ਿਲਮਾਂ ਤੇ ਸੀਰੀਜ਼ ਰਾਹੀਂ ਸ਼ਾਨਦਾਰ ਵਾਪਸੀ ਕੀਤੀ ਅਤੇ ਨੈਸ਼ਨਲ ਅਵਾਰਡ ਵੀ ਜਿੱਤਿਆ। ਵਿਵੇਕ ਨਾਲ ਦੂਜੇ ਵਿਆਹ ਤੋਂ ਬਾਅਦ ਉਹ ਇੱਕ ਖ਼ੁਸ਼ਹਾਲ ਜ਼ਿੰਦਗੀ ਜੀ ਰਹੀ ਹੈ।