ਕੀ ਪਤੀ ਤੋਂ ਵੱਖ ਰਹਿ ਰਹੀ ਹੈ ਦਿਵਿਆ ਅਗਰਵਾਲ ? ਭਵਿਆ ਸਿੰਘ ਨੇ ਮੁੰਬਈ 'ਚ ਭੀਖ ਮੰਗਣ ਦੇ ਲਗਾਏ ਇਲਜ਼ਾਮ, ਸ਼ੋਅ 'ਚ ਮਚਿਆ ਹੰਗਾਮਾ
ਸਪਨਾ ਚੌਧਰੀ ਅਤੇ ਹੋਰ ਕੰਟੈਸਟੈਂਟਸ ਨਾਲ ਗੱਲਬਾਤ ਕਰਦੇ ਹੋਏ ਭਵਿਆ ਨੇ ਕਿਹਾ, ਭਵਿਆ ਨੇ ਦਾਅਵਾ ਕੀਤਾ ਕਿ ਦਿਵਿਆ ਆਪਣੇ ਬਿਜ਼ਨੈੱਸਮੈਨ ਪਤੀ ਅਪੂਰਵ ਤੋਂ ਵੱਖ ਰਹਿ ਰਹੀ ਹੈ। ਭਵਿਆ ਨੇ ਕਿਹਾ, "ਦੀਵਾਲੀ 'ਤੇ ਅਸਲੀ ਪਟਾਕੇ ਤਾਂ ਇਸ ਦੇ ਘਰ ਚੱਲੇ ਸੀ
Publish Date: Mon, 09 Feb 2026 01:22 PM (IST)
Updated Date: Mon, 09 Feb 2026 01:41 PM (IST)
ਐਂਟਰਟੇਨਮੈਂਟ ਡੈਸਕ,ਨਵੀਂ ਦਿੱਲੀ : ਰਿਐਲਿਟੀ ਸ਼ੋਅ 'The 50' ਵਿੱਚ ਇਸ ਵੇਲੇ ਹੰਗਾਮਾ ਮਚਿਆ ਹੋਇਆ ਹੈ। ਸ਼ੋਅ ਦੀ ਕੰਟੈਸਟੈਂਟ ਭਵਿਆ ਸਿੰਘ ਨੇ ਬਿੱਗ ਬੌਸ ਓਟੀਟੀ ਫੇਮ ਦਿਵਿਆ ਅਗਰਵਾਲ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਭਵਿਆ ਮੁਤਾਬਕ ਦਿਵਿਆ ਆਪਣੇ ਪਤੀ ਅਪੂਰਵ ਪਿਲਗਾਂਵਕਰ ਤੋਂ ਵੱਖ ਰਹਿ ਰਹੀ ਹੈ।
ਸ਼ੋਅ ਦੇ ਇੱਕ ਟਾਸਕ 'ਬੈਲ ਐਂਡ ਬੁੱਧੀ' ਦੌਰਾਨ ਦਿਵਿਆ ਅਗਰਵਾਲ, ਅਰਚਨਾ ਗੌਤਮ ਅਤੇ ਭਵਿਆ ਸਿੰਘ ਵਿਚਕਾਰ ਜ਼ਬਰਦਸਤ ਬਹਿਸ ਹੋ ਗਈ। ਗੱਲ ਇੰਨੀ ਵਧ ਗਈ ਕਿ ਭਵਿਆ ਨੇ ਦਿਵਿਆ ਨੂੰ ਸਾਰਿਆਂ ਦੇ ਸਾਹਮਣੇ 'ਗੋਲਡ ਡਿਗਰ' (Gold Digger) ਕਹਿ ਦਿੱਤਾ।
ਭਵਿਆ ਸਿੰਘ ਦੇ ਵੱਡੇ ਦਾਅਵੇ
ਸਪਨਾ ਚੌਧਰੀ ਅਤੇ ਹੋਰ ਕੰਟੈਸਟੈਂਟਸ ਨਾਲ ਗੱਲਬਾਤ ਕਰਦੇ ਹੋਏ ਭਵਿਆ ਨੇ ਕਿਹਾ, ਭਵਿਆ ਨੇ ਦਾਅਵਾ ਕੀਤਾ ਕਿ ਦਿਵਿਆ ਆਪਣੇ ਬਿਜ਼ਨੈੱਸਮੈਨ ਪਤੀ ਅਪੂਰਵ ਤੋਂ ਵੱਖ ਰਹਿ ਰਹੀ ਹੈ। ਭਵਿਆ ਨੇ ਕਿਹਾ, "ਦੀਵਾਲੀ 'ਤੇ ਅਸਲੀ ਪਟਾਕੇ ਤਾਂ ਇਸ ਦੇ ਘਰ ਚੱਲੇ ਸੀ, ਜੋ ਮੈਂ ਚਲਾਏ ਸਨ। ਇਹ ਲੋਕ ਮੁੰਬਈ ਵਿੱਚ ਲੋਕਾਂ ਅੱਗੇ ਭੀਖ ਮੰਗਦੇ ਹਨ ਕਿ ਮੇਰੇ ਘਰ ਆ ਜਾਓ, ਮੈਨੂੰ ਮਿਲੋ।" ਭਵਿਆ ਨੇ ਦਿਵਿਆ ਨੂੰ ਪੂਰੀ ਤਰ੍ਹਾਂ ਫੇਕ ਦੱਸਦੇ ਹੋਏ ਕਿਹਾ ਕਿ ਉਸ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ।
ਵਿਆਹ ਦੇ 2 ਸਾਲਾਂ 'ਚ ਹੀ ਦੂਰੀ
ਦਿਵਿਆ ਅਗਰਵਾਲ ਅਤੇ ਅਪੂਰਵ ਪਿਲਗਾਂਵਕਰ ਦਾ ਵਿਆਹ ਫਰਵਰੀ 2024 ਵਿੱਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦੇ ਵਿਆਹ ਨੂੰ ਹਾਲੇ 2 ਸਾਲ ਵੀ ਪੂਰੇ ਨਹੀਂ ਹੋਏ ਪਰ ਪਿਛਲੇ ਸਾਲ ਤੋਂ ਹੀ ਦੋਵਾਂ ਦੇ ਅਲੱਗ ਹੋਣ ਦੀਆਂ ਅਫ਼ਵਾਹਾਂ ਉੱਡ ਰਹੀਆਂ ਸਨ। ਫਿਲਹਾਲ ਦਿਵਿਆ ਜਾਂ ਅਪੂਰਵ ਵੱਲੋਂ ਭਵਿਆ ਦੇ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।