- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਵਾਰ ਫ਼ਿਲਮਾਂ ਵਿੱਚ ਬੋਲਡ ਸੀਨਜ਼ ਦੇ ਚਲਦਿਆਂ ਹੀਰੋਇਨਾਂ ਦਾ ਅਕਸ ਅਜਿਹਾ ਬਣ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਰ ਉਸੇ ਤਰ੍ਹਾਂ ਦੇ ਰੋਲ ਮਿਲਣ ਲੱਗਦੇ ਹਨ। ਕੁਝ ਹੀਰੋਇਨਾਂ ਨੂੰ ਇਸ ਲਈ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਜ਼ਰੀਨ ਖਾਨ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਜ਼ਰੀਨ ਖਾਨ ਨੂੰ ਜੱਜ ਕਰਦੇ ਸਨ ਲੋਕ
ਜ਼ਰੀਨ ਖਾਨ ਨੇ ਇੱਕ ਹਾਲੀਆ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ 'ਹੇਟ ਸਟੋਰੀ 3' ਵਿੱਚ ਬੋਲਡ ਸੀਨਜ਼ ਦੇ ਚਲਦਿਆਂ ਇੰਡਸਟਰੀ ਦੇ ਲੋਕ ਉਨ੍ਹਾਂ ਨੂੰ ਜੱਜ ਕਰਦੇ ਸਨ ਅਤੇ ਨੀਵੀਂ ਨਜ਼ਰ ਨਾਲ ਦੇਖਦੇ ਸਨ। ਉਨ੍ਹਾਂ ਨੇ 'ਮੈਮੋਥ ਮੀਡੀਆ ਏਸ਼ੀਆ ਪੌਡਕਾਸਟ' 'ਤੇ ਪੂਜਾ ਭੱਟ ਨਾਲ ਗੱਲਬਾਤ ਕਰਦਿਆਂ ਕਿਹਾ, "ਜਦੋਂ ਮੈਂ 'ਹੇਟ ਸਟੋਰੀ' ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ, ਖਾਸ ਕਰਕੇ ਇੰਡਸਟਰੀ ਦੇ ਲੋਕਾਂ ਨੇ ਮੈਨੂੰ ਨੀਵੀਂ ਨਜ਼ਰ ਨਾਲ ਦੇਖਿਆ। ਉਹ ਕਹਿੰਦੇ ਸਨ, 'ਉਹ ਐਕਟਿੰਗ ਨਹੀਂ ਕਰ ਸਕਦੀ, ਇਸ ਲਈ ਉਸਨੇ ਕੱਪੜੇ ਉਤਾਰਨ ਦਾ ਫੈਸਲਾ ਕੀਤਾ'।"
'ਅਕਸਰ 2' ਵਿੱਚ ਕਰਵਾਇਆ ਗਿਆ ਬੋਲਡ ਸੀਨ
ਜ਼ਰੀਨ ਖਾਨ ਨੇ 'ਹੇਟ ਸਟੋਰੀ 3' ਤੋਂ ਬਾਅਦ 'ਅਕਸਰ 2' ਵਿੱਚ ਕੰਮ ਕੀਤਾ, ਪਰ ਇਸ ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਉਨ੍ਹਾਂ ਨੂੰ ਇਨਵਾਈਟ ਤੱਕ ਨਹੀਂ ਕੀਤਾ ਗਿਆ। ਜਦੋਂ ਉਹ ਇਹ ਫ਼ਿਲਮ ਕਰ ਰਹੀ ਸੀ, ਉਦੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਫ਼ਿਲਮ ਗਲੈਮਰਸ ਹੋਵੇਗੀ, ਪਰ 'ਹੇਟ ਸਟੋਰੀ 3' ਵਾਂਗ ਬੋਲਡ ਸੀਨਜ਼ ਦੇ ਆਲੇ-ਦੁਆਲੇ ਨਹੀਂ ਘੁੰਮੇਗੀ। ਇਸ ਬਾਰੇ ਅਦਾਕਾਰਾ ਨੇ ਦੱਸਿਆ, "ਉਨ੍ਹਾਂ (ਡਾਇਰੈਕਟਰ ਅਨੰਤ ਮਹਾਦੇਵਨ) ਨੇ ਬਹੁਤ ਹੀ ਵਧੀਆ ਅੰਗਰੇਜ਼ੀ ਵਿੱਚ ਸਕ੍ਰਿਪਟ ਸੁਣਾਈ ਸੀ ਅਤੇ ਕਿਹਾ ਸੀ, 'ਅਸੀਂ ਕੋਈ ਹੇਟ ਸਟੋਰੀ ਨਹੀਂ ਬਣਾ ਰਹੇ ਹਾਂ'।"
ਸੈੱਟ 'ਤੇ ਵਿਗੜ ਗਈ ਸੀ ਗੱਲ
ਜ਼ਰੀਨ ਖਾਨ ਨੇ ਅੱਗੇ ਦੱਸਿਆ, "ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਇੱਕ 'ਜੌਨਰ ਨੌਇਰ' ਬਣਾ ਰਹੇ ਹਾਂ ਜਾਂ ਕੁਝ ਇਸੇ ਤਰ੍ਹਾਂ ਦੀ ਗੱਲ। ਮੈਂ ਸੋਚਿਆ, ਠੀਕ ਹੈ। ਪਰ ਜਦੋਂ ਮੈਂ ਸੈੱਟ 'ਤੇ ਪਹੁੰਚੀ ਤਾਂ ਹਰ ਦੂਜਾ ਸੀਨ ਜਾਂ ਤਾਂ 'ਕਿਸ' ਨਾਲ ਖ਼ਤਮ ਹੁੰਦਾ ਸੀ ਜਾਂ ਫਿਰ ਅਚਾਨਕ ਹੀ ਮੈਨੂੰ ਬਰਾ ਜਾਂ ਅਜਿਹੀ ਹੀ ਕਿਸੇ ਚੀਜ਼ ਵਿੱਚ ਦਿਖਣ ਦੀ ਲੋੜ ਪੈ ਜਾਂਦੀ ਸੀ। ਮੈਂ ਉਨ੍ਹਾਂ ਨੂੰ ਕਿਹਾ, ‘ਮੈਨੂੰ ਅਜਿਹੇ ਸੀਨ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ, ਪਰ ਤੁਸੀਂ ਮੈਨੂੰ ਸ਼ੁਰੂ ਵਿੱਚ ਕੁਝ ਹੋਰ ਹੀ ਦੱਸਿਆ ਸੀ। ਹੁਣ ਸਿਰਫ਼ ਇਸ ਲਈ ਕਿ ਤੁਸੀਂ ਦੇਖਿਆ ਕਿ ਉਹ ਫ਼ਿਲਮ (ਹੇਟ ਸਟੋਰੀ 3) ਚੱਲ ਗਈ, ਤੁਸੀਂ ਇਹ ਸਭ ਚੀਜ਼ਾਂ ਇਸ ਵਿੱਚ ਪਾਉਣਾ ਚਾਹੁੰਦੇ ਹੋ।’"
ਜ਼ਰੀਨ ਖਾਨ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਾਇਰੈਕਟਰ ਪ੍ਰੋਡਿਊਸਰਾਂ ਨੂੰ ਕੁਝ ਹੋਰ ਦੱਸਦੇ ਸਨ, ਅਤੇ ਉਨ੍ਹਾਂ ਨੂੰ ਤੇ ਕਾਸਟਿਊਮ ਡਿਜ਼ਾਈਨਰ ਨੂੰ ਕੁਝ ਹੋਰ ਕਹਿੰਦੇ ਸਨ। ਸੈੱਟ 'ਤੇ ਬਹੁਤ ਜ਼ਿਆਦਾ ਦੁਸ਼ਮਣੀ ਵਾਲਾ ਮਾਹੌਲ ਸੀ। ਅਚਾਨਕ ਪ੍ਰੋਡਿਊਸਰ ਉਨ੍ਹਾਂ ਤੋਂ ਬੋਲਡ ਸੀਨਜ਼ ਜਾਂ ਕਿਸਿੰਗ ਸੀਨਜ਼ ਦੀ ਮੰਗ ਕਰਨ ਲੱਗੇ ਕਿਉਂਕਿ ਉਨ੍ਹਾਂ ਨੇ ਪਹਿਲਾਂ ਵੀ ਅਜਿਹੀ ਫ਼ਿਲਮ ਕੀਤੀ ਸੀ। ਉਨ੍ਹਾਂ ਕਿਹਾ, "ਇਹ ਸਹੀ ਨਹੀਂ ਸੀ।"