- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
happy birthday Raj Kapoor- ਸੰਨ ੧੯੪੩ ਤੋਂ ਰਾਜ ਕਪੂਰ ਦੀਆਂ ਫਿਲਮਾਂ ਦਾ ਦੌਰ ਆਰੰਭ ਹੁੰਦਾ ਹੈ। ਇਸ ਮਗਰੋਂ ਲਗਾਤਾਰ ਉਸ ਦੀਆਂ ਫਿਲਮਾਂ @ਗੌਰੀ@, @ਪਿਆਰ@, @ਦਾਸਤਾਨ@, @ਅਣਹੋਣੀ@, @ਬੇਵਫ਼ਾ@, @ਪਾਪੀ@, @ਨਜ਼ਰਾਨਾ@, @ਦੋ ਉਸਤਾਦ@, @ਆਗ@, @ਆਸ਼ਿਕ@, @ਪਰਵਰਿਸ਼@, @ਛਲੀਆ@ ਤੇ @ਚੋਰੀ ਚੋਰੀ@ ਪਰਦੇ @ਤੇ ਰਿਲੀਜ਼ ਹੋਈਆਂ।

ਅੱਜ ਬਾਲੀਵੁੱਡ ਦੇ ਲੀਜੈਂਡ ਅਦਾਕਾਰ, ਰਾਈਟਰ, ਡਾਰੇਏਕਟਰ, ਪ੍ਰੋਡੂਅਸਰ ਰਾਜਕਪੂਰ ਦਾ ਜਨਮਦਿਨ ਹੈ। ਰਾਜ ਕਪੂਰ ਨੂੰ ਹਿੰਦੀ ਸਿਨੇਮਾ ਦਾ 'ਸ਼ੌਮੈਨ' ਕਿਹਾ ਜਾਂਦਾ ਹੈ। ਇਨ੍ਹਾਂ ਦਾ ਜਨਮ 14 ਦਸੰਬਰ1924 ਨੂੰ ਹੋਇਆ। ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਮਹਿਜ 10 ਸਾਲ ਦੀ ਉਮਰ 'ਚ ਆਪਣੀ ਫਿਲਮੀ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਆਜੀਵਨ ਫਿਲਮ ਤੋਂ ਜੁੜੇ ਰਹੇ। ਆਉਂ ਜਾਣਦੇ ਹਾਂ ਉਨ੍ਹਾਂ ਦੇ ਬਾਰੇ ਕੁਝ ਖ਼ਾਸ ਗੱਲਾਂ।
ਫਿਲਮੀ ਸਫ਼ਰ ਦਾ ਆਗਾਜ਼
ਸੰਨ 1943 ਤੋਂ ਰਾਜ ਕਪੂਰ ਦੀਆਂ ਫਿਲਮਾਂ ਦਾ ਦੌਰ ਆਰੰਭ ਹੁੰਦਾ ਹੈ। ਇਸ ਮਗਰੋਂ ਲਗਾਤਾਰ ਉਸ ਦੀਆਂ ਫਿਲਮਾਂ 'ਗੌਰੀ', 'ਪਿਆਰ', 'ਦਾਸਤਾਨ', 'ਅਣਹੋਣੀ', 'ਬੇਵਫ਼ਾ', 'ਪਾਪੀ', 'ਨਜ਼ਰਾਨਾ', 'ਦੋ ਉਸਤਾਦ', 'ਆਗ', 'ਆਸ਼ਿਕ', 'ਪਰਵਰਿਸ਼', 'ਛਲੀਆ' ਤੇ 'ਚੋਰੀ ਚੋਰੀ' ਪਰਦੇ 'ਤੇ ਰਿਲੀਜ਼ ਹੋਈਆਂ। ਫਿਲਮ 'ਬਰਸਾਤ' ਨੇ ਤਾਂ ਉਸ ਲਈ ਫਿਲਮੀ ਦੁਨੀਆ ਦੇ ਸਾਰੇ ਰਸਤੇ ਹੀ ਖੋਲ੍ਹ ਦਿੱਤੇ। ਇਸ ਫਿਲਮ 'ਚ ਅਦਾਕਾਰਾ ਨਰਗਿਸ ਤੇ ਨਿੰਮੀ ਤੋਂ ਇਲਾਵਾ ਰਾਜ ਦੀ ਪਤਨੀ ਦੇ ਭਰਾ ਪ੍ਰੇਮ ਨਾਥ ਨੇ ਵੀ ਆਪਣੇ ਅਭਿਨੈ ਦੇ ਜੌਹਰ ਵਿਖਾਏ ਸਨ। ਇਹ ਪੇਸ਼ਕਾਰੀ ਬੇਮਿਸਾਲ ਰਹੀ। ਇਸ ਫਿਲਮ ਦੀ ਕਹਾਣੀ, ਕਿਰਦਾਰਾਂ ਦੇ ਅਭਿਨੈ ਤੇ ਖ਼ਾਸ ਕਰਕੇ ਗੀਤ-ਸੰਗੀਤ ਦੀ ਬਹੁਤ ਸ਼ਲਾਘਾ ਹੋਈ।
ਫਿਰ ਤਾਂ ਇਕ ਤੋਂ ਇਕ ਵਧ ਕੇ ਫਿਲਮਾਂ ਰਾਜ ਕਪੂਰ ਦੀਆਂ ਆਉਂਦੀਆਂ ਰਹੀਆਂ, ਜਿਨ੍ਹਾਂ 'ਚ 'ਆਵਾਰਾ', 'ਅਨਾੜੀ', 'ਸ਼੍ਰੀ 420', 'ਜਿਸ ਦੇਸ਼ ਮੇ ਗੰਗਾ ਬਹਿਤੀ ਹੈ' ਆਦਿ ਸ਼ਾਮਲ ਸਨ। ਇਨ੍ਹਾਂ ਸਾਰੀਆਂ ਫਿਲਮਾਂ ਵਿਚ ਬੇਸ਼ੱਕ ਰਾਜ ਕਪੂਰ ਲਗਪਗ ਇਕੋ ਜਿਹਾ ਨਜ਼ਰ ਆਇਆ ਪਰੰਤੂ ਉਸ ਦੀ ਮਾਸੂਮੀਅਤ ਤੇ ਸਾਦਗੀ ਦੇ ਮੱਦੇਨਜ਼ਰ ਉਸ ਦੀ ਅਦਾਕਾਰੀ ਨੂੰ ਤਕਰੀਬਨ ਹਰ ਵਰਗ ਦੇ ਦਰਸ਼ਕਾਂ ਨੇ ਸਰਾਹਿਆ। ਦਰਅਸਲ, ਆਪਣੇ ਸਮਕਾਲੀ ਦਲੀਪ ਕੁਮਾਰ ਤੇ ਦੇਵ ਆਨੰਦ ਤੋਂ ਹਟਕੇ ਉਸ ਦੇ ਅਭਿਨੈ ਵਿਚ ਇਕ ਸੱਜਰਾਪਨ ਤੇ ਵੱਖਰਾਪਨ ਸੀ, ਜੋ ਉਸ ਨੂੰ ਦੂਸਰੇ ਹੀਰੋਆਂ ਨਾਲੋਂ ਵਿਲੱਖਣ ਬਣਾਉਂਦਾ ਸੀ। ਪਲੇਅ ਬੈਕ ਸਿੰਗਰ ਮਾਨਾਡੇ ਦੀ ਆਵਾਜ਼ ਉਸ 'ਤੇ ਫਿਲਮਾਏ ਗੀਤਾਂ ਲਈ ਢੁਕਵੀਂ ਸੀ ਪਰੰਤੂ ਮੁਕੇਸ਼ ਨੇ ਉਸ ਦੇ ਹੋਠਾਂ ਨੂੰ ਆਪਣੀ ਪੁਰਸੋਜ਼ ਆਵਾਜ਼ ਦੇ ਕੇ ਤਾਂ ਦੋਹਾਂ ਨੂੰ ਜਿਵੇ ਇਕ ਜਿਸਮ ਦੋ ਜਾਨ ਹੀ ਕਰ ਦਿੱਤਾ ਸੀ।
ਕਾਮਯਾਬ ਫਿਲਮਸਾਜ਼
ਰਾਜ ਕਪੂਰ ਦੀਆਂ ਕਈ ਫਿਲਮਾਂ ਸਮੇਂ-ਸਮੇਂ ਆਉਂਦੀਆਂ ਰਹੀਆਂ, ਜਿਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਜ਼ਰੂਰੀ ਹੈ 'ਦਿਲ ਹੀ ਤੋ ਹੈ', 'ਬੂਟ ਪਾਲਿਸ਼' ਅਤੇ ਰੰਗਦਾਰ ਫਿਲਮਾਂ ਦੇ ਜ਼ਮਾਨੇ ਵਿਚ 'ਵਕੀਲ ਬਾਬੂ', 'ਖ਼ਾਨ ਦੋਸਤ', 'ਦੋ ਜਾਸੂਸ', 'ਅਬਦੁੱਲਾ' ਵਗੈਰਾ ਦੇ ਨਾਂ ਜ਼ਿਕਰਯੋਗ ਹਨ। ਰਾਜ ਬੇਸ਼ੱਕ ਇਕ ਚੰਗਾ ਤੇ ਨਿਵੇਕਲਾ ਅਦਾਕਾਰ ਸੀ ਪਰ ਇਕ ਫਿਲਮਸਾਜ਼ ਵਜੋਂ ਉਸ ਦੀ ਹੈਸੀਅਤ ਨੂੰ ਵੀ ਦਰਸ਼ਕਾਂ, ਆਲੋਚਕਾਂ ਨੇ ਖ਼ੂਬ ਪਛਾਣਿਆ। ਉਹ ਕਹਾਣੀ ਤੇ ਐਕਟਰਾਂ ਦੀ ਚੋਣ ਕਰਨ ਵਿਚ ਜਿੱਥੇ ਚੰਗਾ ਮਾਹਰ ਸੀ ਉੱਥੇ ਉਸ ਨੂੰ ਫਿਲਮੀ ਗੀਤ-ਸੰਗੀਤ ਦੀ ਵੀ ਡੂੰਘੀ ਸਮਝ ਸੀ, ਜਿਸ ਦੀ ਬਦੌਲਤ ਉਸ ਦੀਆਂ ਫਿਲਮਾਂ ਸੰਗੀਤਕ ਪੱਧਰ 'ਤੇ ਵੀ ਚੰਗਾ ਨਾਮਣਾ ਖਟਦੀਆਂ ਰਹੀਆਂ। ਉਸ ਨੂੰ ਜਿੱਥੇ ਰੋਮਾਂਸ, ਸਮਾਜਿਕ ਕੁਰੀਤੀਆਂ ਦਾ ਹਿਸਾਬ-ਕਿਤਾਬ ਸੀ ਉੱਥੇ ਉਸ ਨੂੰ ਤਤਕਾਲੀ ਮਸ਼ਹੂਰ ਅਭਿਨੇਤਰੀ ਤੋਂ ਇਲਾਵਾ ਨਵੀਂ ਤੇ ਪੁਰਾਣੀ ਅਭਿਨੇਤਰੀ ਨੂੰ ਨਵੇਂ ਐਂਗਲ ਤੋਂ ਪੇਸ਼ ਕਰਨਾ ਦਾ ਚੰਗਾ ਤਰੀਕਾ ਆਉਂਦਾ ਸੀ।
ਬਹੁਪੱਖੀ ਸ਼ਖ਼ਸੀਅਤ ਦਾ ਮਾਲਕ
ਰਾਜ ਕਪੂਰ ਇਕ ਵਧੀਆ ਐਕਟਰ ਤਾਂ ਹੈ ਹੀ ਸੀ, ਉਸ ਅੰਦਰ ਇਕ ਚੰਗੇ ਨਿਰਮਾਤਾ ਤੇ ਨਿਰਦੇਸ਼ਕ ਵਾਲੇ ਵੀ ਸਾਰੇ ਗੁਣ ਸਨ। ਇਨ੍ਹਾਂ ਖ਼ੂਬੀਆਂ ਦੀ ਬਦੌਲਤ ਹੀ ਉਸ ਨੇ ਬਹੁਤ ਸਾਰੀਆਂ ਫਿਲਮਾਂ ਦਾ ਸਫਲ ਨਿਰਦੇਸ਼ਨ ਕੀਤਾ। ਉਸ ਦੀ ਰੰਗਦਾਰ ਫਿਲਮ 'ਸੰਗਮ' ਨੇ ਵੀ ਦਰਸ਼ਕਾਂ ਦੀ ਭੀੜ ਨੂੰ ਜੁਟਾਉਣ ਵਿਚ ਕਾਮਯਾਬੀ ਹਾਸਲ ਕੀਤੀ। ਫਿਲਮ ਵਿਚ ਵੈਜੰਤੀ ਮਾਲਾ ਸੀ ਤੇ ਰਾਜਿੰਦਰ ਕੁਮਾਰ ਵੀ ਸੀ ਪਰ ਫਿਲਮ ਦਾ ਪਾਤਰ ਸੁੰਦਰ ਸਾਰਿਆ 'ਤੇ ਭਾਰੂ ਰਿਹਾ। ਰੋਮਾਂਸ ਦੇ ਤਿਕੋਣ ਨੂੰ ਇਸ ਫਿਲਮ ਵਿਚ ਬਾਖ਼ੂਬੀ ਪੇਸ਼ ਕੀਤਾ ਗਿਆ ਸੀ ਤੇ ਰਾਜ ਕਪੂਰ ਦੇ ਸ਼ੋਅ-ਮੈਨ ਨੇ ਇਸ ਫਿਲਮ ਨਾਲ ਜ਼ੋਰਦਾਰ ਅੰਗੜਾਈ ਲਈ ਸੀ। ਫਿਲਮ 'ਮੇਰਾ ਨਾਮ ਜੋਕਰ' ਰਾਹੀਂ ਰਾਜ ਦਾ ਇਕ ਵੱਖਰਾ ਹੀ ਰੂਪ ਦਰਸ਼ਕਾਂ ਦੇ ਸਾਹਮਣੇ ਆਇਆ। ਇਸ ਫਿਲਮ ਦੇ ਪਹਿਲੇ ਅੱਧ ਵਿਚ ਉਸ ਨੇ ਆਪਣੇ ਵਿਚਕਾਰਲੇ ਬੇਟੇ ਰਿਸ਼ੀ ਕਪੂਰ ਨੂੰ ਆਪਣੇ ਬਚਪਨ ਦਾ ਕਿਰਦਾਰ ਨਿਭਾਉਣ ਲਈ ਮੌਕਾ ਦਿੱਤਾ। ਫਿਲਮ ਵਿਚ ਜਿੱਥੇ ਇਕ ਰੂਸੀ ਅਦਾਕਾਰਾ ਨੂੰ ਇਸ ਫਿਲਮ ਦੇ ਸਰਕਸੀ ਮਾਹੌਲ ਦਾ ਹਿੱਸਾ ਬਣਾਇਆ ਗਿਆ ਉੱਥੇ ਅਦਾਕਾਰਾ ਪਦਮਨੀ ਤੋਂ ਇਲਾਵਾ ਪੰਜ ਪੰਜਾਬੀ ਐਕਟਰਾਂ ਨੂੰ ਵੀ ਪ੍ਰਮੁੱਖ ਭੂਮਿਕਾਵਾਂ ਨਾਲ ਨਿਵਾਜ ਕੇ ਆਪਣੇ ਪੰਜਾਬੀ ਹੋਣ ਦਾ ਕਰਜ਼ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਮਨੋਜ ਕੁਮਾਰ, ਸਿੰਮੀ ਗਰੇਵਾਲ, ਰਾਜਿੰਦਰ ਕੁਮਾਰ, ਧਰਮਿੰਦਰ, ਦਾਰਾ ਸਿੰਘ। ਅਫ਼ਸੋਸ ਕਿ ਫਿਲਮ ਟਿਕਟ ਖਿੜਕੀ 'ਤੇ ਫੇਲ੍ਹ ਹੋ ਗਈ। ਸ਼ਾਇਦ ਰਾਜ ਨੇ ਇਸੇ ਗੱਲੋਂ ਦੁਖੀ ਹੁੰਦਿਆ ਨੌਜਵਾਨਾਂ 'ਤੇ ਆਧਾਰਿਤ ਫਿਲਮ 'ਬੌਬੀ' ਬਣਾ ਕੇ ਆਪਣੇ ਮਨ ਦੀ ਭੜਾਸ ਦਰਸ਼ਕਾਂ 'ਤੇ ਕੱਢੀ ਸੀ। ਇਸ ਫਿਲਮ ਵਿਚ ਪਹਿਲੀ ਵਾਰ ਪੇਸ਼ ਹੋਏ ਰਿਸ਼ੀ ਕਪੂਰ ਤੇ ਡਿੰਪਲ ਕਪਾਡੀਆ ਨੇ ਨੌਜਵਾਨਾਂ ਨੂੰ ਆਪਣੇ ਪ੍ਰੇਮ ਪ੍ਰਸੰਗ ਨਾਲ ਕੀਲਿਆ ਸੀ।
ਮਾਣ-ਸਨਮਾਨ
ਰਾਜ ਦੀਆਂ ਨਾਇਕਾਵਾਂ ਦੀ ਇਕ ਲੰਬੀ ਸੂਚੀ ਹੈ, ਜਿਨ੍ਹਾਂ ਵਿਚ ਨਰਗਿਸ ਦੱਤ, ਮੀਨਾ ਕੁਮਾਰੀ, ਮਾਲਾ ਸਿਨ੍ਹਾ, ਸਾਇਰਾ ਬਾਨੋ, ਪਦਮਨੀ, ਵੈਜੰਤੀਮਾਲਾ, ਵਹੀਦਾ ਰਹਿਮਾਨ, ਹੇਮਾ ਮਾਲਿਨੀ ਆਦਿ ਪ੍ਰਮੁੱਖ ਹਨ। ਸੰਗੀਤਕਾਰ ਸੰਕਰ ਜੈਕਿਸ਼ਨ ਨਾਲ ਉਸ ਦਾ ਪੱਕਾ ਸਾਥ ਰਿਹਾ, ਬੇਸ਼ੱਕ ਫਿਲਮ 'ਬਾਬੀ' ਹਸਰਤ ਜੈਪੁਰੀ ਵੀ ਘੱਟ ਨਹੀਂ ਸੀ। ਭਾਰਤ ਹੀ ਨਹੀ ਰਾਜ ਕਪੂਰ ਦੀਆਂ ਫਿਲਮਾਂ ਦਾ ਗੀਤ-ਸੰਗੀਤ ਦੂਸਰੇ ਦੇਸ਼ਾਂ ਵਿਚ ਵੀ ਗੂੰਜਦਾ ਸੀ, ਰੂਸ ਵਾਲੇ ਤਾਂ ਉਸ ਦਾ ਚਿਹਰਾ-ਮੋਹਰਾ ਦੇ ਸੰਗੀਤ ਨੂੰ ਘਰ-ਘਰ ਪਹੁੰਚਾਣ ਦਾ ਲਾਹਾ ਰਾਜ ਨੇ ਲਕਸ਼ਮੀਕਾਂਤ ਪਿਆਰੇ ਲਾਲ ਤੋਂ ਲਿਆ ਸੀ। ਗੀਤਕਾਰ ਸ਼ੈਲੇਦਰ ਤਾਂ ਉਸ ਲਈ ਬਹੁਤ ਹੀ ਅਹਿਮ ਸੀ ਪਰ ਤੇ ਅਦਾਵਾਂ ਵੇਖ ਕੇ ਉਸ ਨੂੰ ਆਪਣਾ ਐਕਟਰ ਸਮਝਦੇ ਸਨ।