- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਾਨੰਦ ਸਾਗਰ ਦੇ 'ਰਾਮਾਇਣ' ਸੀਰੀਅਲ ਵਿੱਚ ਭਗਵਾਨ ਹਨੂਮਾਨ ਦਾ ਕਿਰਦਾਰ ਨਿਭਾ ਕੇ ਦਾਰਾ ਸਿੰਘ (Dara Singh) ਅਮਰ ਹੋ ਗਏ ਸਨ। ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਇੰਨੀ ਸ਼ਿੱਦਤ ਨਾਲ ਨਿਭਾਇਆ ਕਿ ਉਹ ਘਰ-ਘਰ ਵਿੱਚ ਹਨੂਮਾਨ ਦੇ ਰੂਪ ਵਿੱਚ ਪਛਾਣੇ ਜਾਣ ਲੱਗੇ।

ਪ੍ਰੇਮ ਸਾਗਰ ਨੇ ਦੱਸਿਆ ਸੀ, "ਉਨ੍ਹਾਂ ਦਾ ਮੇਕਅੱਪ ਕਰਨ ਵਿੱਚ ਲਗਪਗ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਸਨ। ਉਸ ਜ਼ਮਾਨੇ ਵਿੱਚ ਪ੍ਰੋਸਥੈਟਿਕਸ ਨਹੀਂ ਹੁੰਦੇ ਸਨ ਅਤੇ ਸਾਨੂੰ ਉਨ੍ਹਾਂ ਦੀ ਦਿੱਖ ਨੂੰ ਹਨੂਮਾਨ ਜੀ ਵਰਗਾ ਬਣਾਉਣਾ ਹੁੰਦਾ ਸੀ।"
'ਹਨੂਮਾਨ' ਦੀ ਪੂਛ ਲਈ ਬਣਿਆ ਸੀ ਸਟੂਲ
ਦਾਰਾ ਸਿੰਘ ਲਈ ਸੈੱਟ 'ਤੇ ਇੱਕ ਵਿਸ਼ੇਸ਼ ਸਟੂਲ ਵੀ ਬਣਵਾਇਆ ਗਿਆ ਸੀ ਅਤੇ ਇਸ ਦੀ ਵਜ੍ਹਾ ਉਨ੍ਹਾਂ ਦੀ ਪੂਛ ਸੀ। ਦਰਅਸਲ, ਪੂਛ ਦੇ ਨਾਲ ਆਮ ਕੁਰਸੀ 'ਤੇ ਬੈਠਣਾ ਮੁਸ਼ਕਲ ਹੋ ਗਿਆ ਸੀ। ਇਸ ਬਾਰੇ ਪ੍ਰੇਮ ਸਾਗਰ ਨੇ ਦੱਸਿਆ ਸੀ, "ਫਿਰ ਉਨ੍ਹਾਂ ਦੀ ਪੂਛ ਦੀ ਗੱਲ ਆਉਂਦੀ ਹੈ। ਜੇਕਰ ਉਨ੍ਹਾਂ ਨੇ ਪੂਛ ਲਗਾਈ ਹੋਈ ਹੈ, ਤਾਂ ਉਹ ਬੈਠਣਗੇ ਕਿੱਥੇ? ਉਨ੍ਹਾਂ ਲਈ ਇੱਕ ਖ਼ਾਸ ਸਟੂਲ ਬਣਵਾਇਆ ਗਿਆ ਸੀ, ਜਿਸ ਵਿੱਚ ਇੱਕ ਕੱਟ ਲੱਗਾ ਹੁੰਦਾ ਸੀ, ਤਾਂ ਜੋ ਉਹ ਪੂਛ ਲੱਗੀ ਹੋਣ ਦੇ ਬਾਵਜੂਦ ਵੀ ਆਰਾਮ ਨਾਲ ਬੈਠ ਸਕਣ।"
9 ਘੰਟੇ ਭੁੱਖੇ ਰਹਿੰਦੇ ਸਨ ਦਾਰਾ ਸਿੰਘ
ਪ੍ਰੇਮ ਸਾਗਰ ਨੇ ਅੱਗੇ ਦੱਸਿਆ ਸੀ, "ਇੱਕ ਵਾਰ ਜਦੋਂ ਉਨ੍ਹਾਂ ਦੇ ਚਿਹਰੇ 'ਤੇ ਸਾਂਚਾ ਲੱਗ ਜਾਂਦਾ ਸੀ, ਤਾਂ ਉਹ ਖਾਣਾ ਕਿਵੇਂ ਖਾਂਦੇ? ਅਤੇ ਮੇਕਅੱਪ ਸ਼ੂਟਿੰਗ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਹੀ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਲਗਪਗ ਅੱਠ ਤੋਂ ਨੌਂ ਘੰਟੇ ਤੱਕ ਉਹ ਕੁਝ ਵੀ ਖਾ-ਪੀ ਨਹੀਂ ਸਕਦੇ ਸਨ। ਇਹੀ ਤਾਂ ਸੀ ਉਨ੍ਹਾਂ ਦਾ ਸਮਰਪਣ।"