ਵਧਦੇ ਵਿਵਾਦ ਜਾਂ ਘਟਦਾ ਸਟਾਰਡਮ? 'Bhagama Bhag 2' ਤੋਂ ਗੋਵਿੰਦਾ ਦੀ ਛੁੱਟੀ, ਕਿਉਂ 'ਹੀਰੋ ਨੰਬਰ-1' ਦੇ ਹੱਥੋਂ ਫਿਸਲੀ ਫ਼ਿਲਮ?
ਫ਼ਿਲਮ ਸਮੀਖਿਅਕਾਂ ਦਾ ਮੰਨਣਾ ਹੈ ਕਿ ਗੋਵਿੰਦਾ ਨੇ ਸਮੇਂ ਨਾਲ ਆਪਣੇ ਆਪ ਨੂੰ ਅਤੇ ਆਪਣੇ ਅਦਾਕਾਰੀ ਦੇ ਸਟਾਈਲ ਨੂੰ ਨਹੀਂ ਬਦਲਿਆ। ਇੱਥੋਂ ਤੱਕ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੇ ਵੀ ਇੱਕ ਵਾਰ ਕਿਹਾ ਸੀ ਕਿ ਗੋਵਿੰਦਾ ਨੇ ਫ਼ਿਲਮਸਾਜ਼ਾਂ ਦੀ ਮੰਗ ਅਨੁਸਾਰ ਫ਼ਿਲਮਾਂ ਦੀ ਚੋਣ ਨਹੀਂ ਕੀਤੀ।
Publish Date: Wed, 11 Feb 2026 03:12 PM (IST)
Updated Date: Wed, 11 Feb 2026 03:19 PM (IST)
ਨਵੀਂ ਦਿੱਲੀ : 90 ਦੇ ਦਹਾਕੇ 'ਚ ਹਿੰਦੀ ਸਿਨੇਮਾ 'ਤੇ ਰਾਜ ਕਰਨ ਵਾਲੇ ਗੋਵਿੰਦਾ ਦਾ ਜਾਦੂ ਹੁਣ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਤਾਜ਼ਾ ਖ਼ਬਰਾਂ ਮੁਤਾਬਕ, ਗੋਵਿੰਦਾ ਨੂੰ ਉਨ੍ਹਾਂ ਦੀ ਆਈਕੋਨਿਕ ਕਾਮੇਡੀ ਫ਼ਿਲਮ 'ਭਾਗਮ ਭਾਗ' ਦੇ ਸੀਕਵਲ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਖ਼ਬਰ ਨੇ ਇੰਡਸਟਰੀ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਕਿਉਂ 'ਭਾਗਮ ਭਾਗ 2' ਤੋਂ ਬਾਹਰ ਹੋਏ ਗੋਵਿੰਦਾ
ਫ਼ਿਲਮ ਸਮੀਖਿਅਕਾਂ ਦਾ ਮੰਨਣਾ ਹੈ ਕਿ ਗੋਵਿੰਦਾ ਨੇ ਸਮੇਂ ਨਾਲ ਆਪਣੇ ਆਪ ਨੂੰ ਅਤੇ ਆਪਣੇ ਅਦਾਕਾਰੀ ਦੇ ਸਟਾਈਲ ਨੂੰ ਨਹੀਂ ਬਦਲਿਆ। ਇੱਥੋਂ ਤੱਕ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੇ ਵੀ ਇੱਕ ਵਾਰ ਕਿਹਾ ਸੀ ਕਿ ਗੋਵਿੰਦਾ ਨੇ ਫ਼ਿਲਮਸਾਜ਼ਾਂ ਦੀ ਮੰਗ ਅਨੁਸਾਰ ਫ਼ਿਲਮਾਂ ਦੀ ਚੋਣ ਨਹੀਂ ਕੀਤੀ। ਪਿਛਲੇ ਕੁਝ ਸਮੇਂ ਤੋਂ ਗੋਵਿੰਦਾ ਦਾ ਨਾਮ ਕਈ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ। ਚਾਹੇ ਉਹ ਗੋਲੀ ਕਾਂਡ ਦੀ ਘਟਨਾ ਹੋਵੇ ਜਾਂ ਨਿੱਜੀ ਜ਼ਿੰਦਗੀ ਨਾਲ ਜੁੜੇ ਇਲਜ਼ਾਮ, ਉਹ ਲਗਾਤਾਰ ਸੁਰਖੀਆਂ ਵਿੱਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਨਿਰਮਾਤਾ ਇਨ੍ਹਾਂ ਵਿਵਾਦਾਂ ਕਾਰਨ ਉਨ੍ਹਾਂ ਨੂੰ ਫ਼ਿਲਮ ਵਿੱਚ ਲੈਣ ਤੋਂ ਗੁਰੇਜ਼ ਕਰ ਰਹੇ ਹਨ। ਖ਼ਬਰਾਂ ਹਨ ਕਿ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਇਸ ਫ਼ਿਲਮ ਵਿੱਚ ਹੁਣ ਗੋਵਿੰਦਾ ਦੀ ਜਗ੍ਹਾ ਮਨੋਜ ਬਾਜਪਾਈ ਨੂੰ ਲਿਆ ਗਿਆ ਹੈ।
ਗੋਵਿੰਦਾ ਦੀਆਂ ਆਉਣ ਵਾਲੀਆਂ ਫ਼ਿਲਮਾਂ
ਹਾਲਾਂਕਿ ਗੋਵਿੰਦਾ ਨੇ ਪਿਛਲੇ ਸਾਲ ਆਪਣੀ ਫ਼ਿਲਮ 'ਦੁਨੀਆਦਾਰੀ' ਦਾ ਐਲਾਨ ਕੀਤਾ ਸੀ ਪਰ ਇਸ ਬਾਰੇ ਕੋਈ ਤਾਜ਼ਾ ਅਪਡੇਟ ਨਹੀਂ ਮਿਲੀ। ਇਸ ਤੋਂ ਇਲਾਵਾ ਸਲਮਾਨ ਖਾਨ ਦੀ ਫ਼ਿਲਮ 'ਬੈਟਲ ਆਫ ਗਲਵਾਨ' ਵਿੱਚ ਵੀ ਉਨ੍ਹਾਂ ਦੇ ਹੋਣ ਦੀ ਚਰਚਾ ਹੈ ਪਰ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।