ਮਦਦਗਾਰ ਸੋਨੂੰ ਸੂਦ ਨੂੰ ਰਾਜਪਾਲ ਯਾਦਵ ਦੀਆਂ ਖਰੀਆਂ-ਖਰੀਆਂ, ਕਿਹਾ- 'ਗਲਤਫਹਿਮੀ ਦੂਰ ਕਰੋ; ਮੈਨੂੰ ਕੰਮ ਮੰਗਣ ਦੀ ਲੋੜ ਨਹੀਂ
ਜਦੋਂ ਰਾਜਪਾਲ ਯਾਦਵ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਕਈ ਲੋਕਾਂ ਨੇ ਉਨ੍ਹਾਂ ਦੀ ਮਦਦ ਲਈ ਹੱਥ ਵਧਾਇਆ ਸੀ। ਇਸ ਵਿੱਚ ਸਭ ਤੋਂ ਪਹਿਲਾ ਨਾਂ ਸੋਨੂੰ ਸੂਦ ਦਾ ਸੀ। ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਰਾਜਪਾਲ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਸੀ ਪਰ ਹੁਣ ਰਾਜਪਾਲ ਨੇ ਉਨ੍ਹਾਂ ਨੂੰ ਹੀ ਕਰਾਰਾ ਜਵਾਬ ਦਿੱਤਾ ਹੈ।
Publish Date: Tue, 03 Mar 2026 01:27 PM (IST)
Updated Date: Tue, 03 Mar 2026 01:35 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਕਹਿੰਦੇ ਹਨ ਕਿ ਵਕਤ ਬਹੁਤ ਬਲਵਾਨ ਹੁੰਦਾ ਹੈ, ਇੱਥੇ ਰਾਜੇ ਤੋਂ ਭਿਖਾਰੀ ਅਤੇ ਭਿਖਾਰੀ ਤੋਂ ਰਾਜਾ ਬਣਨ ਵਿੱਚ ਦੇਰ ਨਹੀਂ ਲੱਗਦੀ। ਅਦਾਕਾਰ ਰਾਜਪਾਲ ਯਾਦਵ ਦੇ ਜੀਵਨ ਵਿੱਚ ਵੀ ਕੁਝ ਅਜਿਹਾ ਹੀ ਵਾਪਰਿਆ ਹੈ। ਵੱਡੀ ਸਫਲਤਾ ਅਤੇ ਫ਼ਿਲਮਾਂ ਮਿਲਣ ਦੇ ਬਾਵਜੂਦ ਰਾਜਪਾਲ ਯਾਦਵ ਨੂੰ ਜੇਲ੍ਹ ਦੀ ਹਵਾ ਖਾਣੀ ਪਈ।
9 ਕਰੋੜ ਦੇ ਕਰਜ਼ੇ ਅਤੇ ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਫਿਲਹਾਲ ਜੇਲ੍ਹ ਤੋਂ ਬਾਹਰ ਹਨ ਪਰ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਸੁਰ ਬਦਲ ਗਏ ਹਨ। ਜਿਹੜੇ ਲੋਕ ਰਾਜਪਾਲ ਦੀ ਮਦਦ ਲਈ ਅੱਗੇ ਆਏ ਸਨ ਹੁਣ ਰਾਜਪਾਲ ਉਨ੍ਹਾਂ ਨੂੰ ਹੀ ਖਰੀਆਂ-ਖਰੀਆਂ ਸੁਣਾ ਰਹੇ ਹਨ।
ਰਾਜਪਾਲ ਯਾਦਵ ਨੇ ਸੋਨੂੰ ਸੂਦ ਨੂੰ ਦਿੱਤਾ ਜਵਾਬ
ਜਦੋਂ ਰਾਜਪਾਲ ਯਾਦਵ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਕਈ ਲੋਕਾਂ ਨੇ ਉਨ੍ਹਾਂ ਦੀ ਮਦਦ ਲਈ ਹੱਥ ਵਧਾਇਆ ਸੀ। ਇਸ ਵਿੱਚ ਸਭ ਤੋਂ ਪਹਿਲਾ ਨਾਂ ਸੋਨੂੰ ਸੂਦ ਦਾ ਸੀ। ਸੋਨੂੰ ਸੂਦ ਨੇ ਸੋਸ਼ਲ ਮੀਡੀਆ 'ਤੇ ਰਾਜਪਾਲ ਦੀ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ ਸੀ ਪਰ ਹੁਣ ਰਾਜਪਾਲ ਨੇ ਉਨ੍ਹਾਂ ਨੂੰ ਹੀ ਕਰਾਰਾ ਜਵਾਬ ਦਿੱਤਾ ਹੈ।
ਇੱਕ ਇੰਟਰਵਿਊ ਦੌਰਾਨ ਰਾਜਪਾਲ ਨੇ ਕਿਹਾ,"ਇਹ ਗਲਤਫਹਿਮੀ ਦਿਲ ਵਿੱਚੋਂ ਕੱਢ ਦਿਓ ਕਿ ਮੈਨੂੰ ਵਾਰ-ਵਾਰ ਕੰਮ ਮੰਗਣਾ ਪੈਂਦਾ ਹੈ। ਕੰਮ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ ਪਰ ਸੱਚ ਇਹ ਹੈ ਕਿ ਮੈਂ ਆਪਣੇ ਕੰਮ ਨੂੰ ਜੀਉਂਦਾ ਹਾਂ। ਸਿਨੇਮਾ ਮੇਰਾ ਸ਼ੌਕ ਨਹੀਂ, ਮੇਰੀਆਂ ਰਗਾਂ ਵਿੱਚ ਦੌੜਦਾ ਜਨੂੰਨ ਹੈ। ਮੈਂ ਕੰਮ ਅਜਿਹਾ ਕਰਦਾ ਹਾਂ ਕਿ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਕੰਮ ਖ਼ੁਦ ਚਾਰ ਗੁਣਾ ਜ਼ਿਆਦਾ ਚੱਲ ਕੇ ਆਉਂਦਾ ਹੈ।"
ਰਾਜਪਾਲ ਕੋਲ ਹਨ ਕਈ ਪ੍ਰੋਜੈਕਟ
ਰਾਜਪਾਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਮੇਂ ਕੰਮ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ।
ਪ੍ਰਿਯਦਰਸ਼ਨ ਦੀਆਂ ਦੋ ਫ਼ਿਲਮਾਂ: 'ਭੂਤ ਬੰਗਲਾ' ਅਤੇ 'ਹੈਵਾਨ'।
ਦੋ ਵੈੱਬ ਸੀਰੀਜ਼ ਤੇ ਦੋ ਹੋਰ ਫ਼ਿਲਮਾਂ।
ਰਾਜਪਾਲ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਕੰਮ ਉਨ੍ਹਾਂ ਦੇ ਨਾਲ ਪਰਛਾਵੇਂ ਵਾਂਗ ਚੱਲ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਦੇ ਤਰਸ ਜਾਂ ਮਦਦ ਦੀ ਲੋੜ ਨਹੀਂ ਹੈ।
ਸੋਨੂੰ ਸੂਦ ਦੀ ਅਪੀਲ ਤੇ ਰਾਜਪਾਲ ਦੇ ਬਦਲੇ ਤੇਵਰ
ਜ਼ਿਕਰਯੋਗ ਹੈ ਕਿ ਜਦੋਂ ਰਾਜਪਾਲ ਜੇਲ੍ਹ ਵਿੱਚ ਸਨ ਤਾਂ ਸੋਨੂੰ ਸੂਦ ਨੇ ਕਿਹਾ ਸੀ ਕਿ ਰਾਜਪਾਲ ਇੰਡਸਟਰੀ ਦਾ ਅਹਿਮ ਹਿੱਸਾ ਹਨ ਅਤੇ ਸਾਰਿਆਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਸੋਨੂੰ ਨੇ ਇਹ ਵੀ ਕਿਹਾ ਸੀ ਕਿ ਰਾਜਪਾਲ ਉਨ੍ਹਾਂ ਦੀ ਫ਼ਿਲਮ ਦਾ ਹਿੱਸਾ ਹੋਣਗੇ ਅਤੇ ਇੱਕ ਸਾਈਨਿੰਗ ਅਮਾਊਂਟ (ਬਿਆਨੇ) ਦੀ ਗੱਲ ਵੀ ਕੀਤੀ ਸੀ।
ਸੋਨੂੰ ਦੀ ਇਸ ਅਪੀਲ ਤੋਂ ਬਾਅਦ ਕਈ ਲੋਕ ਮਦਦ ਲਈ ਅੱਗੇ ਆਏ ਸਨ ਪਰ ਹੁਣ ਰਾਜਪਾਲ ਦੇ ਇਹ ਬਦਲੇ ਹੋਏ ਤੇਵਰ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੇ ਹਨ।