ਮਸ਼ਹੂਰ ਹਾਲੀਵੁੱਡ ਅਦਾਕਾਰ ਦੇ ਘਰ ਵਿਛੇ ਸੱਥਰ, 42 ਸਾਲਾ ਧੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ; ਸਦਮੇ 'ਚ ਪਰਿਵਾਰ
ਕੈਥਰੀਨ ਸ਼ਾਰਟ ਸੋਮਵਾਰ ਰਾਤ ਲਾਸ ਐਂਜਲਸ ਦੇ ਹਾਲੀਵੁੱਡ ਹਿਲਸ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। 'ਲਾਸ ਐਂਜਲਸ ਟਾਈਮਜ਼' ਦੀ ਰਿਪੋਰਟ ਅਨੁਸਾਰ, ਸੋਮਵਾਰ ਸ਼ਾਮ ਕਰੀਬ 6 ਵਜੇ ਐਮਰਜੈਂਸੀ ਟੀਮਾਂ ਨੂੰ ਉਸਦੇ ਘਰ ਬੁਲਾਇਆ ਗਿਆ ਸੀ। ਲਾਸ ਐਂਜਲਸ ਪੁਲਿਸ ਵਿਭਾਗ (LAPD) ਨੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਕਿ ਕੈਥਰੀਨ ਨੇ ਖ਼ੁਦ ਨੂੰ ਗੋਲੀ ਮਾਰੀ ਸੀ
Publish Date: Wed, 25 Feb 2026 12:03 PM (IST)
Updated Date: Wed, 25 Feb 2026 12:13 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਾਲੀਵੁੱਡ ਤੋਂ ਇਸ ਵੇਲੇ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਹਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਮਾਰਟਿਨ ਸ਼ਾਰਟ (Martin Short) ਦੀ 42 ਸਾਲਾ ਬੇਟੀ ਕੈਥਰੀਨ ਸ਼ਾਰਟ (Katherine Short) ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਖ਼ਬਰ ਤੋਂ ਬਾਅਦ ਅੰਤਰਰਾਸ਼ਟਰੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।
ਲਾਸ ਐਂਜਲਸ ਸਥਿਤ ਘਰ 'ਚ ਮਿਲੀ ਮ੍ਰਿਤਕ ਦੇਹ
ਰਿਪੋਰਟਾਂ ਮੁਤਾਬਕ ਕੈਥਰੀਨ ਸ਼ਾਰਟ ਸੋਮਵਾਰ ਰਾਤ ਲਾਸ ਐਂਜਲਸ ਦੇ ਹਾਲੀਵੁੱਡ ਹਿਲਸ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। 'ਲਾਸ ਐਂਜਲਸ ਟਾਈਮਜ਼' ਦੀ ਰਿਪੋਰਟ ਅਨੁਸਾਰ, ਸੋਮਵਾਰ ਸ਼ਾਮ ਕਰੀਬ 6 ਵਜੇ ਐਮਰਜੈਂਸੀ ਟੀਮਾਂ ਨੂੰ ਉਸਦੇ ਘਰ ਬੁਲਾਇਆ ਗਿਆ ਸੀ। ਲਾਸ ਐਂਜਲਸ ਪੁਲਿਸ ਵਿਭਾਗ (LAPD) ਨੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਕਿ ਕੈਥਰੀਨ ਨੇ ਖ਼ੁਦ ਨੂੰ ਗੋਲੀ ਮਾਰੀ ਸੀ ਅਤੇ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ।
ਪਰਿਵਾਰ ਵੱਲੋਂ ਜਾਰੀ ਬਿਆਨ
ਇਸ ਦੁਖਦਾਈ ਘੜੀ ਵਿੱਚ ਮਾਰਟਿਨ ਸ਼ਾਰਟ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ,"ਬੇਹੱਦ ਡੂੰਘੇ ਦੁੱਖ ਨਾਲ ਅਸੀਂ ਕੈਥਰੀਨ ਹਾਰਟਲੇ ਸ਼ਾਰਟ ਦੇ ਦੇਹਾਂਤ ਦੀ ਪੁਸ਼ਟੀ ਕਰਦੇ ਹਾਂ। ਸ਼ਾਰਟ ਪਰਿਵਾਰ ਇਸ ਘਾਟੇ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਔਖੇ ਸਮੇਂ ਵਿੱਚ ਸਾਡੀ ਨਿੱਜਤਾ (Privacy) ਦਾ ਸਤਿਕਾਰ ਕੀਤਾ ਜਾਵੇ। ਕੈਥਰੀਨ ਸਾਰਿਆਂ ਦੀ ਪਿਆਰੀ ਸੀ ਅਤੇ ਉਸ ਨੂੰ ਉਸ ਦੇ ਖੁਸ਼ਨੁਮਾ ਅੰਦਾਜ਼ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।
"
ਮਾਨਸਿਕ ਸਿਹਤ ਲਈ ਕੰਮ ਕਰਦੀ ਸੀ ਕੈਥਰੀਨ
ਹੈਰਾਨੀ ਦੀ ਗੱਲ ਇਹ ਹੈ ਕਿ ਕੈਥਰੀਨ ਖ਼ੁਦ ਇੱਕ ਸੋਸ਼ਲ ਵਰਕਰ ਸੀ ਅਤੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਸਰਗਰਮ ਸੀ। ਉਹ ਆਪਣਾ ਇੱਕ ਕਲੀਨਿਕ ਚਲਾਉਂਦੀ ਸੀ ਅਤੇ 'ਅਮੀ ਹੈਲਥ' (Amae Health) ਨਾਮਕ ਸੰਸਥਾ ਵਿੱਚ ਪਾਰਟ-ਟਾਈਮ ਕੰਮ ਕਰਦੀ ਸੀ, ਜੋ ਮਾਨਸਿਕ ਰੋਗਾਂ ਦੇ ਇਲਾਜ ਲਈ ਜਾਣੀ ਜਾਂਦੀ ਹੈ। ਦੂਜਿਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਵਾਲੀ ਸ਼ਖਸੀਅਤ ਦਾ ਅਚਾਨਕ ਖ਼ੁਦਕੁਸ਼ੀ ਕਰ ਲੈਣਾ ਸਾਰਿਆਂ ਲਈ ਵੱਡਾ ਸਵਾਲ ਛੱਡ ਗਿਆ ਹੈ।