ਤਿਆਰ ਹੋ ਜਾਓ ਸਾਲ ਦੇ ਸਭ ਤੋਂ ਵੱਡੇ ਐਕਸ਼ਨ ਧਮਾਕੇ ਲਈ! ਰਣਵੀਰ ਸਿੰਘ ਇੱਕ ਵਾਰ ਫਿਰ 'ਧੁਰੰਧਰ 2' ਦੇ ਨਾਲ ਬਾਕਸ ਆਫਿਸ 'ਤੇ ਅੱਗ ਲਗਾਉਣ ਲਈ ਪਰਤ ਰਹੇ ਹਨ। ਹਾਲ ਹੀ ਵਿੱਚ ਫਿਲਮ ਦਾ ਟੀਜ਼ਰ ਸਾਹਮਣੇ ਆਇਆ ਹੈ ਅਤੇ ਟੀਜ਼ਰ ਨੇ ਆਉਂਦਿਆਂ ਹੀ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਰਣਵੀਰ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਅੰਦਾਜ਼ ਵਿੱਚ ਵਾਪਸ ਆਏ ਹਨ।

ਇਹ ਟੀਜ਼ਰ ਰਣਵੀਰ ਸਿੰਘ ਯਾਨੀ ਜਸਕੀਰਤ ਸਿੰਘ ਰੰਗੀ ਦੇ 'ਹਮਜ਼ਾ' ਵਿੱਚ ਬਦਲਣ ਦੇ ਸਫ਼ਰ ਨੂੰ ਦਿਖਾਉਂਦਾ ਹੈ, ਜੋ ਦਰਸ਼ਕਾਂ ਦੇ ਮਨ ਵਿੱਚ ਕਈ ਅਣਸੁਲਝੇ ਸਵਾਲ ਛੱਡ ਰਿਹਾ ਹੈ। ਟੀਜ਼ਰ ਵਿੱਚ ਉਨ੍ਹਾਂ ਘਟਨਾਵਾਂ ਵੱਲ ਇਸ਼ਾਰਾ ਕੀਤਾ ਗਿਆ ਹੈ, ਜਿਨ੍ਹਾਂ ਨਾਲ ਲੜਨ ਲਈ 'ਹਮਜ਼ਾ' ਤਿਆਰ ਹੈ ਅਤੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਬਦਲਾ ਲੈਣ ਲਈ ਸਭ ਕੁਝ ਦਾਅ 'ਤੇ ਲਗਾ ਦਿੰਦਾ ਹੈ।
ਟੀਜ਼ਰ ਵਿੱਚ ਰਣਵੀਰ ਦਾ ਟ੍ਰਾਂਸਫਾਰਮੇਸ਼ਨ ਜ਼ਬਰਦਸਤ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੈ। ਹੱਥਾਂ ਵਿੱਚ ਬੰਦੂਕ ਲਏ ਰਣਵੀਰ ਟੀਜ਼ਰ ਵਿੱਚ ਰੱਜ ਕੇ ਖ਼ੂਨ-ਖ਼ਰਾਬਾ ਕਰਦੇ ਦਿਖਾਈ ਦਿੱਤੇ ਹਨ। 'ਧੁਰੰਧਰ' ਦੇ ਇਸ ਭਾਗ ਵਿੱਚ ਐਕਸ਼ਨ ਪਹਿਲਾਂ ਨਾਲੋਂ ਦੁੱਗਣਾ ਕੀਤਾ ਗਿਆ ਹੈ। ਫਿਲਮਸਾਜ਼ ਆਦਿੱਤਿਆ ਧਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਿਵੇਂ ਕਰਨਾ ਹੈ।
ਟੀਜ਼ਰ ਦਾ ਸੰਗੀਤ ਹੈ ਸ਼ਾਨਦਾਰ
ਫਿਲਮ ਦੇ ਪਹਿਲੇ ਭਾਗ ਵਿੱਚ ਜਿੱਥੇ ਕਹਾਣੀ ਦੇ ਨਾਲ-ਨਾਲ ਸਾਰੀਆਂ ਚੀਜ਼ਾਂ ਦਮਦਾਰ ਸਨ, ਉੱਥੇ ਹੀ ਫਿਲਮ ਦੇ ਸੰਗੀਤ ਨੇ ਵੀ ਦਰਸ਼ਕਾਂ ਦਾ ਭਰਪੂਰ ਧਿਆਨ ਖਿੱਚਿਆ ਸੀ ਅਤੇ ਅਗਲੇ ਭਾਗ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ। ਫਿਲਮ ਦੇ ਇਸ ਹਿੱਸੇ ਵਿੱਚ ਕੈਮਰਾ ਮੂਵਮੈਂਟ, ਸਾਊਂਡ ਡਿਜ਼ਾਈਨ ਅਤੇ ਐਡੀਟਿੰਗ 'ਤੇ ਜ਼ਬਰਦਸਤ ਕੰਮ ਕੀਤਾ ਗਿਆ ਹੈ। ਫਿਲਮ ਦਾ BGM (ਬੈਕਗ੍ਰਾਊਂਡ ਮਿਊਜ਼ਿਕ) ਕਮਾਲ ਦਾ ਹੈ ਅਤੇ ਇਸ ਇੱਕ ਝਲਕ ਨੇ ਸਾਬਤ ਕਰ ਦਿੱਤਾ ਹੈ ਕਿ 'ਧੁਰੰਧਰ 2' ਵਿੱਚ ਸੰਗੀਤ ਦਾ ਪੱਧਰ ਇੱਕ ਲੈਵਲ ਉੱਪਰ ਹੀ ਹੋਣ ਵਾਲਾ ਹੈ।
ਤੁਹਾਨੂੰ ਦੱਸ ਦੇਈਏ ਕਿ ਜੀਓ ਸਟੂਡੀਓਜ਼ ਅਤੇ B62 ਸਟੂਡੀਓਜ਼ ਦੇ ਸਹਿਯੋਗ ਨਾਲ ਅਤੇ ਆਦਿੱਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ 'ਧੁਰੰਧਰ' ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਸਿਨੇਮਾਘਰਾਂ ਵਿੱਚ ਇਸਦੀ ਸ਼ਾਨਦਾਰ ਸਫ਼ਲਤਾ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਹੁਣ ਵਾਰੀ ਇਸਦੇ ਅਗਲੇ ਭਾਗ ਦੀ ਹੈ।
ਜੀਓ ਸਟੂਡੀਓਜ਼ ਵੱਲੋਂ ਪੇਸ਼ ਅਤੇ B62 ਸਟੂਡੀਓਜ਼ ਪ੍ਰੋਡਕਸ਼ਨ ਵਿੱਚ ਬਣੀ 'ਧੁਰੰਧਰ: ਦ ਰਿਵੈਂਜ' 19 ਮਾਰਚ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਪੰਜ ਭਾਸ਼ਾਵਾਂ—ਹਿੰਦੀ, ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਇੱਕ ਹਾਈ-ਓਕਟੇਨ ਸਪਾਈ-ਐਕਸ਼ਨ ਥ੍ਰਿਲਰ ਹੈ, ਜਿਸ ਨੂੰ ਆਦਿੱਤਿਆ ਧਰ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਇਸ ਨੂੰ ਪ੍ਰੋਡਿਊਸ ਤੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ ਜਿਓਤੀ ਦੇਸ਼ਪਾਂਡੇ ਅਤੇ ਲੋਕੇਸ਼ ਧਰ ਵੀ ਇਸ ਦੇ ਨਿਰਮਾਤਾ ਹਨ। ਹੁਣ ਬੱਸ ਇੰਤਜ਼ਾਰ ਕਰੋ 19 ਮਾਰਚ ਦਾ, ਜਦੋਂ ਸਿਨੇਮਾਘਰਾਂ ਵਿੱਚ ਰਣਵੀਰ ਸਿੰਘ ਧਮਾਕਾ ਕਰਨਗੇ।