Dhurandhar 2 OTT : ਲਓ ਲੱਗ ਗਿਆ ਪਤਾ ! ਇਸ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਰਣਵੀਰ ਸਿੰਘ ਦੀ 'ਧੁਰੰਧਰ 2', ਸਾਈਨ ਹੋਈ ਵੱਡੀ ਡੀਲ
ਹਾਲਾਂਕਿ ਰਿਲੀਜ਼ ਡੇਟ ਦੀ ਅਧਿਕਾਰਤ ਘੋਸ਼ਣਾ ਅਜੇ ਨਹੀਂ ਹੋਈ ਹੈ ਪਰ ਨਿਯਮਾਂ ਅਨੁਸਾਰ ਕੋਈ ਵੀ ਫ਼ਿਲਮ ਰਿਲੀਜ਼ ਦੇ 8 ਹਫਤਿਆਂ ਦੇ ਅੰਦਰ OTT 'ਤੇ ਆ ਜਾਂਦੀ ਹੈ। ਇਸ ਹਿਸਾਬ ਨਾਲ 19 ਮਾਰਚ ਨੂੰ ਰਿਲੀਜ਼ ਹੋਈ ਇਹ ਫ਼ਿਲਮ ਜੂਨ ਦੇ ਦੂਜੇ ਹਫਤੇ ਤੱਕ ਜੀਓ ਹੌਟਸਟਾਰ 'ਤੇ ਉਪਲਬਧ ਹੋ ਸਕਦੀ ਹੈ।
Publish Date: Sun, 22 Mar 2026 03:13 PM (IST)
Updated Date: Sun, 22 Mar 2026 03:16 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਦ ਰਿਵੈਂਜ' (Dhurandhar 2) ਇਸ ਸਮੇਂ ਬਾਕਸ ਆਫਿਸ 'ਤੇ ਧੂਮ ਮਚਾ ਰਹੀ ਹੈ। ਫ਼ਿਲਮ ਨੇ ਕਮਾਈ ਦੇ ਮਾਮਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਹੁਣ ਸਭ ਤੋਂ ਵੱਡੀ ਚਰਚਾ ਸਿਰਫ਼ ਸਿਨੇਮਾਘਰਾਂ ਦੀ ਕਮਾਈ ਨੂੰ ਲੈ ਕੇ ਨਹੀਂ ਹੈ, ਬਲਕਿ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਫ਼ਿਲਮ OTT 'ਤੇ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ 'ਧੁਰੰਧਰ' ਦਾ ਪਹਿਲਾ ਹਿੱਸਾ ਨੈੱਟਫਲਿਕਸ (Netflix) 'ਤੇ ਰਿਲੀਜ਼ ਹੋਇਆ ਸੀ ਪਰ ਦੂਜੇ ਹਿੱਸੇ ਲਈ ਇਸ ਵਾਰ ਵੱਡਾ ਬਦਲਾਅ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਇਸ ਉਮੀਦ ਵਿੱਚ ਬੈਠੇ ਹੋ ਕਿ ਦੂਜਾ ਹਿੱਸਾ ਵੀ ਨੈੱਟਫਲਿਕਸ 'ਤੇ ਦੇਖਣ ਨੂੰ ਮਿਲੇਗਾ ਤਾਂ ਅਜਿਹਾ ਨਹੀਂ ਹੋਣ ਵਾਲਾ। ਤੁਹਾਨੂੰ ਆਪਣਾ ਸਬਸਕ੍ਰਿਪਸ਼ਨ ਪਲਾਨ ਬਦਲਣਾ ਪਵੇਗਾ।
ਕਿਸ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼
ਜਾਣਕਾਰੀ ਅਨੁਸਾਰ, 'ਧੁਰੰਧਰ 2' ਜੀਓ ਹੌਟਸਟਾਰ (Jio Hotstar) 'ਤੇ ਰਿਲੀਜ਼ ਹੋਵੇਗੀ। ਇਸ ਦੇ ਲਈ ਮੇਕਰਸ ਅਤੇ ਪਲੇਟਫਾਰਮ ਵਿਚਕਾਰ ਇੱਕ ਬਹੁਤ ਵੱਡੀ ਡੀਲ ਸਾਈਨ ਹੋਈ ਹੈ। ਜੀਓ ਹੌਟਸਟਾਰ ਨੇ ਇਸ ਫ਼ਿਲਮ ਦੇ ਡਿਜੀਟਲ ਰਾਈਟਸ ਲਈ ਲਗਭਗ 150 ਕਰੋੜ ਰੁਪਏ ਦੀ ਡੀਲ ਕੀਤੀ ਹੈ, ਜੋ ਕਿ ਪਹਿਲੇ ਹਿੱਸੇ ਦੇ ਮੁਕਾਬਲੇ ਬਿਲਕੁਲ ਦੁੱਗਣੀ ਹੈ।
ਹਾਲਾਂਕਿ ਰਿਲੀਜ਼ ਡੇਟ ਦੀ ਅਧਿਕਾਰਤ ਘੋਸ਼ਣਾ ਅਜੇ ਨਹੀਂ ਹੋਈ ਹੈ ਪਰ ਨਿਯਮਾਂ ਅਨੁਸਾਰ ਕੋਈ ਵੀ ਫ਼ਿਲਮ ਰਿਲੀਜ਼ ਦੇ 8 ਹਫਤਿਆਂ ਦੇ ਅੰਦਰ OTT 'ਤੇ ਆ ਜਾਂਦੀ ਹੈ। ਇਸ ਹਿਸਾਬ ਨਾਲ 19 ਮਾਰਚ ਨੂੰ ਰਿਲੀਜ਼ ਹੋਈ ਇਹ ਫ਼ਿਲਮ ਜੂਨ ਦੇ ਦੂਜੇ ਹਫਤੇ ਤੱਕ ਜੀਓ ਹੌਟਸਟਾਰ 'ਤੇ ਉਪਲਬਧ ਹੋ ਸਕਦੀ ਹੈ।
ਹੁਣ ਤੱਕ ਦੀ ਕਮਾਈ
ਫ਼ਿਲਮ ਇਸ ਸਮੇਂ ਬਾਕਸ ਆਫਿਸ 'ਤੇ ਕਹਿਰ ਬਰਪਾ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ 102.55 ਕਰੋੜ ਰੁਪਏ ਦੀ ਸ਼ਾਨਦਾਰ ਓਪਨਿੰਗ ਕੀਤੀ ਸੀ। ਹੁਣ ਤੱਕ ਇਸ ਨੇ ਭਾਰਤ ਵਿੱਚ ਲਗਭਗ 334 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ ਅਤੇ ਦੁਨੀਆ ਭਰ ਵਿੱਚ ਇਹ ਅੰਕੜਾ 500 ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ।
ਇਸ ਸੀਕਵਲ ਵਿੱਚ ਰਣਵੀਰ ਸਿੰਘ ਦੇ ਕਿਰਦਾਰ ਹਮਜ਼ਾ ਅਲੀ ਮਜ਼ਾਰੀ ਉਰਫ਼ ਜਸਕੀਰਤ ਸਿੰਘ ਰੰਗੀ ਦੀ ਬੈਕਗ੍ਰਾਊਂਡ ਸਟੋਰੀ ਦਿਖਾਈ ਗਈ ਹੈ, ਕਿ ਉਹ ਕਿਵੇਂ ਇੱਕ ਬੇਰਹਿਮ ਜਾਸੂਸ ਬਣਿਆ ਅਤੇ ਪਾਕਿਸਤਾਨ ਦੇ ਸਭ ਤੋਂ ਖ਼ਤਰਨਾਕ ਗੈਂਗ 'ਲਿਆਰੀ' ਵਿੱਚ ਸ਼ਾਮਲ ਹੋਇਆ।