Asha Bhosle Death: 92 ਸਾਲ ਦੀ ਉਮਰ ’ਚ ਆਸ਼ਾ ਭੋਸਲੇ ਦਾ ਦੇਹਾਂਤ, ਛਾਤੀ ’ਚ ਇਨਫੈਕਸ਼ਨ ਤੋਂ ਬਾਅਦ ਹਸਪਤਾਲ ’ਚ ਸਨ ਦਾਖ਼ਲ
ਮਸ਼ਹੂਰ ਗਾਇਕਾ ਆਸ਼ਾ ਭੋਸਲੇ (Asha Bhosle) ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 92 ਸਾਲ ਦੀ ਉਮਰ ਵਿੱਚ ਗਾਇਕਾ ਨੇ ਆਖ਼ਰੀ ਸਾਹ ਲਿਆ। ਆਸ਼ਾ ਭੋਸਲੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਸਨ। ਸ਼ਨੀਵਾਰ ਨੂੰ ਗਾਇਕਾ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਪ੍ਰਸ਼ੰਸਕ ਉਨ੍ਹਾਂ ਦੇ ਠੀਕ ਹੋਣ ਦੀ ਦੁਆ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
Publish Date: Sun, 12 Apr 2026 01:06 PM (IST)
Updated Date: Sun, 12 Apr 2026 01:34 PM (IST)

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਮਸ਼ਹੂਰ ਗਾਇਕਾ ਆਸ਼ਾ ਭੋਸਲੇ (Asha Bhosle) ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 92 ਸਾਲ ਦੀ ਉਮਰ ਵਿੱਚ ਗਾਇਕਾ ਨੇ ਆਖ਼ਰੀ ਸਾਹ ਲਿਆ।
ਆਸ਼ਾ ਭੋਸਲੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਸਨ। ਸ਼ਨੀਵਾਰ ਨੂੰ ਗਾਇਕਾ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਪ੍ਰਸ਼ੰਸਕ ਉਨ੍ਹਾਂ ਦੇ ਠੀਕ ਹੋਣ ਦੀ ਦੁਆ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਆਸ਼ਾ ਭੋਸਲੇ ਦਾ ਬ੍ਰੀਚ ਕੈਂਡੀ ਹਸਪਤਾਲ ’ਚ ਮੌਤ ਹੋ ਗਈ ਹੈ। ਗਾਇਕਾ ਦੇ ਬੇਟੇ ਆਨੰਦ ਭੋਸਲੇ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਮੌਤ ਦੀ ਖ਼ਬਰ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਕੱਲ੍ਹ ਹੋਵੇਗਾ ਸਸਕਾਰ
ਆਸ਼ਾ ਭੋਸਲੇ ਦੇ ਬੇਟੇ ਅਨੰਦ ਭੋਸਲੇ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਮੇਰੀ ਮਾਤਾ ਜੀ ਆਸ਼ਾ ਭੋਸਲੇ ਦਾ ਅੱਜ ਦੇਹਾਂਤ ਹੋ ਗਿਆ ਹੈ। ਕੱਲ੍ਹ ਸਵੇਰੇ 11 ਵਜੇ ਲੋਅਰ ਪਰੇਲ ਦੇ ਕਾਸਾ ਗ੍ਰਾਂਡੇ 'ਚ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਆ ਸਕਦੇ ਹਨ। ਉੱਥੇ ਹੀ, ਸ਼ਾਮ ਚਾਰ ਵਜੇ ਸ਼ਿਵਾਜੀ ਪਾਰਕ 'ਚ ਉਨ੍ਹਾਂ ਦਾ ਸਸਕਾਰ ਹੋਵੇਗਾ।" ਆਸ਼ਾ ਭੋਸਲੇ ਦੇ ਦੇਹਾਂਤ ਦੀ ਖ਼ਬਰ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਆਸ਼ਾ ਭੋਸਲੇ ਨੂੰ ਹੋਈ ਸੀ ਚੈਸਟ ਇਨਫੈਕਸ਼ਨ
ਬੀਤੀ ਸ਼ਾਮ ਆਸ਼ਾ ਭੋਸਲੇ ਨੂੰ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਉਨ੍ਹਾਂ ਦੀ ਪੋਤੀ ਜਨਾਈ ਭੋਸਲੇ ਨੇ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਦੀ ਦਾਦੀ ਨੂੰ ਚੈਸਟ ਇਨਫੈਕਸ਼ਨ (ਛਾਤੀ ਦੀ ਲਾਗ) ਹੋਈ ਹੈ। ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਉਹ ਸੱਤ ਦਹਾਕਿਆਂ ਤੋਂ ਸਿਨੇਮਾ 'ਤੇ ਰਾਜ ਕਰ ਰਹੇ ਸਨ।