ਅਦਾਕਾਰ ਅਤੇ ਸੰਸਦ ਮੈਂਬਰ ਅਰੁਣ ਗੋਵਿਲ ਨੇ ਰਾਮਾਨੰਦ ਸਾਗਰ ਦੀ 'ਰਾਮਾਇਣ' ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਕੇ ਹਰ ਕਿਸੇ ਦਾ ਦਿਲ ਜਿੱਤਿਆ ਸੀ। ਆਉਣ ਵਾਲੇ ਸਮੇਂ ਵਿੱਚ ਅਰੁਣ ਗੋਵਿਲ ਨਿਰਦੇਸ਼ਕ ਨਿਤੇਸ਼ ਤਿਵਾਰੀ ਅਤੇ ਅਦਾਕਾਰ ਰਣਬੀਰ ਕਪੂਰ ਦੀ ਬਹੁ-ਚਰਚਿਤ ਫ਼ਿਲਮ 'ਰਾਮਾਇਣ' ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਉਹ ਰਾਜਾ ਦਸ਼ਰਥ ਦੀ ਅਹਿਮ ਭੂਮਿਕਾ ਨਿਭਾ ਰਹੇ ਹਨ।

"ਆਦਿਪੁਰਸ਼" ਤੇ "ਰਾਮਾਇਣ" ਦੀ ਤੁਲਨਾ 'ਤੇ ਅਰੁਣ ਗੋਵਿਲ ਦੀ ਦੋ-ਟੂਕ
ਹਿੰਦੀ ਸਿਨੇਮਾ ਵਿੱਚ ਅਦਾਕਾਰ ਵਜੋਂ ਅਰੁਣ ਗੋਵਿਲ ਦਾ ਕੱਦ ਬਹੁਤ ਉੱਚਾ ਹੈ। ਖ਼ਾਸ ਕਰਕੇ ਦੂਰਦਰਸ਼ਨ ਦੀ 'ਰਾਮਾਇਣ' ਤੋਂ ਉਨ੍ਹਾਂ ਨੂੰ ਜੋ ਪ੍ਰਸਿੱਧੀ ਮਿਲੀ ਹੈ, ਉਹ ਬੇਮਿਸਾਲ ਹੈ। ਹਾਲ ਹੀ ਵਿੱਚ, ਅਰੁਣ ਗੋਵਿਲ FWICE ਅਤੇ ਸਿਨੇ ਆਰਟਿਸਟ ਵੈਲਫੇਅਰ ਟ੍ਰਸਟ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਦੌਰਾਨ ਨਿਊਜ਼ ਏਜੰਸੀ ਨਾਲ ਖ਼ਾਸ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਤੋਂ ਪ੍ਰਭਾਸ ਦੀ 'ਆਦਿਪੁਰਸ਼' ਅਤੇ ਰਣਬੀਰ ਕਪੂਰ ਦੀ ਆਉਣ ਵਾਲੀ 'ਰਾਮਾਇਣ' ਦੀ ਤੁਲਨਾ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ:
"ਇਨ੍ਹਾਂ ਦੋਵਾਂ ਫ਼ਿਲਮਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਰਾਮਾਇਣ ਅਤੇ ਆਦਿਪੁਰਸ਼ ਵਿੱਚ ਬਹੁਤ ਫ਼ਰਕ ਹੈ।"
ਇਸ ਤਰ੍ਹਾਂ ਅਰੁਣ ਗੋਵਿਲ ਨੇ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਤੁਲਨਾ ਵਾਲੇ ਸਵਾਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਨਿਰਦੇਸ਼ਕ ਓਮ ਰਾਉਤ ਦੇ ਨਿਰਦੇਸ਼ਨ ਹੇਠ ਬਣੀ 'ਆਦਿਪੁਰਸ਼' ਵਪਾਰਕ ਪੱਧਰ 'ਤੇ ਫਾਡੀ ਰਹੀ ਸੀ ਅਤੇ ਇਸ ਫ਼ਿਲਮ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਫ਼ਿਲਮ ਦੇ ਕਈ ਦ੍ਰਿਸ਼ਾਂ ਅਤੇ ਸੰਵਾਦਾਂ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਦੇਖਣ ਨੂੰ ਮਿਲਿਆ ਸੀ, ਜਿਸ ਕਾਰਨ 'ਆਦਿਪੁਰਸ਼' ਅਸਫਲਤਾ ਦੀ ਭੇਟ ਚੜ੍ਹ ਗਈ ਸੀ।
ਕਦੋਂ ਰਿਲੀਜ਼ ਹੋਵੇਗੀ 'ਰਾਮਾਇਣ'?
ਰਣਬੀਰ ਕਪੂਰ ਸਟਾਰਰ 'ਰਾਮਾਇਣ' ਦੀ ਰਿਲੀਜ਼ ਦਾ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਇਸ ਮਿਥਿਹਾਸਕ ਫ਼ਿਲਮ ਨੂੰ ਦੋ ਭਾਗਾਂ ਵਿੱਚ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾਵੇਗਾ, ਜਿਸ ਦੇ ਅਧਾਰ 'ਤੇ ਰਾਮਾਇਣ ਦਾ ਪਹਿਲਾ ਭਾਗ ਇਸ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ, ਜਦੋਂ ਕਿ ਦੂਜਾ ਭਾਗ ਅਗਲੇ ਸਾਲ 2027 ਵਿੱਚ ਦੀਵਾਲੀ 'ਤੇ ਆਵੇਗਾ।
*ਪੰਜਾਬੀ ਜਾਗਰਣ*
🎯 *ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕੀਤਾ ਫੈਸਲੇ ਦਾ ਸਵਾਗਤ, ਨਿਆਂਪਾਲਿਕਾ 'ਤੇ ਪ੍ਰਗਟਾਇਆ ਵਿਸ਼ਵਾਸ*
👉 https://tinyurl.com/3ar57a53
🎯 *ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗੋਬਿੰਦ ਸਿੰਘ ਨੇ ਸੌਂਪੀ ਖਿਮਾ ਜਾਚਨਾ, ਜਾਣੋ ਕੀ ਹੈ ਮਾਮਲਾ*
👉 https://tinyurl.com/yfatwmfd
🎯 *ਜ਼ੀਰਕਪੁਰ 'ਚ ਓਵਰਟੇਕ ਨੂੰ ਲੈ ਕੇ ਹੋਏ ਵਿਵਾਦ 'ਚ ਚੱਲੀਆਂ ਤਾਬੜਤੋੜ ਗੋਲੀਆਂ, 24 ਸਾਲਾ ਨੌਜਵਾਨ ਦੀ ਮੌਤ; ਇੱਕ ਗੰਭੀਰ*
👉 https://tinyurl.com/39znnzd9
🎯 *4,500 ਕਰੋੜ ਦਾ ਖ਼ਤਰਾ... ਕੀ ਪਾਕਿਸਤਾਨ ਦੀ ਜ਼ਿੱਦ ਨਾਲ ਬਰਬਾਦ ਹੋ ਜਾਵੇਗਾ ਗਲੋਬਲ ਕ੍ਰਿਕਟ ਈਕੋ ਸਿਸਟਮ?*
👉 https://tinyurl.com/3hupbxm8
🎯 *'ਦਿੱਲੀ ’ਚ ਬੰਗਾਲ ਦੇ ਲੋਕਾਂ ਨਾਲ ਹੋ ਰਿਹਾ ਅੱਤਿਆਚਾਰ', ਮਮਤਾ ਬੈਨਰਜੀ ਨੇ SIR ਸਮੇਤ ਕਈ ਮੁੱਦਿਆਂ 'ਤੇ ਸਾਧਿਆ ਨਿਸ਼ਾਨਾ*
👉 https://tinyurl.com/3hkkeewn
🎯 *"ਪਾਕਿਸਤਾਨ ਸਿਰਫ਼ ਨਾਟਕ ਕਰ..." T-20 ਵਿਸ਼ਵ ਕੱਪ 'ਚ ਭਾਰਤ ਦੇ ਮੈਚ ਦਾ ਬਾਈਕਾਟ ਕਰਨ ਦੇ ਫੈਸਲੇ ਤੋਂ ਬਾਅਦ PCB 'ਤੇ ਖੂਬ ਵਰ੍ਹੇ ਹਰਭਜਨ ਸਿੰਘ*
👉 https://tinyurl.com/3cvefcbj
🎯 *Gold Silver ਛੱਡੋ, 43% ਮਹਿੰਗਾ ਹੋਇਆ ਧਨੀਆ, ਇਨ੍ਹਾਂ 3 ਕਾਰਨਾਂ ਕਰਕੇ ਕੀਮਤਾਂ ਆਲ ਟਾਈਮ ਹਾਈ; ਕਿਹੜੇ ਸੂਬੇ ਹੋਏ ਸਭ ਤੋਂ ਵੱਧ ਪ੍ਰਭਾਵਿਤ?*
👉 https://tinyurl.com/ybtdy9aw
🎯 *ਦਿੱਲੀ ਹਾਈਕੋਰਟ ਦਾ ਹੁਕਮ: ਵਿਰਾਸਤੀ ਇਮਾਰਤਾਂ ਦੇ ਆਲੇ-ਦੁਆਲੇ ਨਾਜਾਇਜ਼ ਉਸਾਰੀਆਂ ਦਾ ਸਰਵੇ ਕਰੇ MCD*
👉 https://tinyurl.com/5d47ujje
🎯 *Surya Grahan 2026 Date: ਫੱਗਣ ਮੱਸਿਆ 'ਤੇ ਸੂਰਜ ਗ੍ਰਹਿਣ ਦਾ ਸਾਇਆ, ਜਾਣੋ ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ?*
👉 https://tinyurl.com/299ept96
🎯 *"ਬਹੁਤ ਫ਼ਰਕ ਹੈ..." - ਰਣਬੀਰ ਕਪੂਰ ਦੀ Ramayana ਤੋਂ 'ਆਦਿਪੁਰਸ਼' ਦੀ ਤੁਲਨਾ 'ਤੇ ਅਰੁਣ ਗੋਵਿਲ ਦੀ ਦੋ-ਟੁੱਕ*
👉 https://tinyurl.com/yjrs24uc
*ਪੰਜਾਬੀ ਜਾਗਰਣ ਦੀਆਂ ਤਾਜ਼ਾ ਖ਼ਬਰਾਂ ਲਈ*
Follow this link to join WhatsApp group:
https://chat.whatsapp.com/IDDIzvmHpZHEsei7gzE5cV
*ਫੇਸਬੁੱਕ 'ਤੇ ਜੁਆਇਨ ਕਰਨ ਲਈ ਕਰੋ ਕਲਿੱਕ*
https://www.facebook.com/jagranpunjabi
*ਵੈੱਬ ਸਟੋਰੀਜ਼ ਨੂੰ ਦੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ*
https://www.punjabijagran.com/web-stories?utm_source=desk&utm_medium=topnavigation&utm_campaign=webstories