ਨਿਤੇਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਸਾਲ 2026 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਫ਼ਿਲਮ ਵਿੱਚ ਰਣਬੀਰ ਕਪੂਰ 'ਭਗਵਾਨ ਰਾਮ' ਅਤੇ ਸਾਈ ਪੱਲਵੀ 'ਮਾਤਾ ਸੀਤਾ' ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਪੌਰਾਣਿਕ (Mythological) ਫ਼ਿਲਮ ਵਿੱਚ ਯਸ਼, ਸੰਨੀ ਦਿਓਲ ਅਤੇ ਲਾਰਾ ਦੱਤਾ ਵਰਗੇ ਕਈ ਦਿੱਗਜ ਸਿਤਾਰੇ ਅਹਿਮ ਕਿਰਦਾਰਾਂ ਵਿੱਚ ਦਿਖਾਈ ਦੇਣਗੇ। ਹੁਣ ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਇੱਕ ਹੋਰ ਸਾਊਥ ਸੁਪਰਸਟਾਰ ਜਲਦੀ ਹੀ 'ਰਾਮਾਇਣ' ਦੀ ਸਟਾਰਕਾਸਟ ਵਿੱਚ ਸ਼ਾਮਲ ਹੋ ਸਕਦਾ ਹੈ।

ਰਿਪੋਰਟਾਂ ਦੀ ਮੰਨੀਏ ਤਾਂ, ਨਿਤੇਸ਼ ਤਿਵਾਰੀ ਅਤੇ ਨਿਰਮਾਤਾਵਾਂ ਦੀ ਫਿਲਹਾਲ ਵਿਜੇ ਸੇਤੂਪਤੀ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਅਜੇ ਤੱਕ ਇਸ 'ਤੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜੇਕਰ ਸਾਊਥ ਸੁਪਰਸਟਾਰ ਵਿਜੇ ਸੇਤੂਪਤੀ ਫ਼ਿਲਮ ਲਈ ਸਹਿਮਤ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇਸ ਪੌਰਾਣਿਕ ਫ਼ਿਲਮ ਵਿੱਚ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੋਵੇਗਾ।
'ਰਾਮਾਇਣ' ਵਿੱਚ ਕੌਣ ਕਿਹੜਾ ਕਿਰਦਾਰ ਨਿਭਾਏਗਾ?
ਸਾਲ 2026 ਦੀ ਇਸ ਬਿੱਗ ਬਜਟ ਫ਼ਿਲਮ ਵਿੱਚ ਰਣਬੀਰ ਕਪੂਰ 'ਸ਼੍ਰੀ ਰਾਮ' ਅਤੇ ਸਾਈ ਪੱਲਵੀ 'ਮਾਤਾ ਸੀਤਾ' ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯਸ਼ ‘ਰਾਵਣ’, ਸੰਨੀ ਦਿਓਲ ‘ਮਹਾਬਲੀ ਹਨੂੰਮਾਨ’, ਰਵੀ ਦੂਬੇ ‘ਲਕਸ਼ਮਣ’, ਅਰੁਣ ਗੋਵਿਲ ‘ਰਾਜਾ ਦਸ਼ਰਥ’, ਲਾਰਾ ਦੱਤਾ ‘ਕੈਕੇਈ’, ਰਕੁਲ ਪ੍ਰੀਤ ਸਿੰਘ ‘ਸ਼ੂਰਪਨਖਾ’, ਕਾਜਲ ਅਗਰਵਾਲ ‘ਮੰਦੋਦਰੀ’
, ਵਿਕਰਾਂਤ ਮੈਸੀ ‘ਮੇਘਨਾਦ’,’ਚ ਨਜ਼ਰ ਆਉਣਗੇ।
ਫ਼ਿਲਮ ਨਾਲ ਜੁੜੀਆਂ ਅਹਿਮ ਜਾਣਕਾਰੀਆਂ
'ਰਾਮਾਇਣ' ਨੂੰ ਦੋ ਭਾਗਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦਾ ਪਹਿਲਾ ਹਿੱਸਾ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗਾ, ਜਦਕਿ ਦੂਜਾ ਹਿੱਸਾ 2027 ਵਿੱਚ ਆਉਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ, ਫ਼ਿਲਮ ਦਾ ਬਜਟ ਕਰੀਬ 835 ਕਰੋੜ ਰੁਪਏ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ 'KGF' ਸਟਾਰ ਯਸ਼ ਇਸ ਫ਼ਿਲਮ ਵਿੱਚ ਸਿਰਫ਼ ਅਦਾਕਾਰ ਹੀ ਨਹੀਂ, ਸਗੋਂ ਕੋ-ਪ੍ਰੋਡਿਊਸਰ ਵੀ ਹਨ। 'ਰਾਮਾਇਣ ਪਾਰਟ 1' ਦਾ ਸੰਗੀਤ ਏ. ਆਰ. ਰਹਿਮਾਨ ਨੇ ਤਿਆਰ ਕੀਤਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਹ ਖ਼ਾਸ ਤੌਰ 'ਤੇ ਸੰਸਕ੍ਰਿਤ ਦੇ ਸ਼ਲੋਕਾਂ ਅਤੇ ਪਵਿੱਤਰ ਭਜਨਾਂ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ।