ਅਮੀਸ਼ਾ ਪਟੇਲ ਦੀਆਂ ਵਧੀਆਂ ਮੁਸ਼ਕਲਾਂ, ਮੁਰਾਦਾਬਾਦ ਕੋਰਟ ਨੇ ਅਦਾਕਾਰਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਕੀਤਾ ਜਾਰੀ
ਫਿਲਮ ਅਦਾਕਾਰਾ ਅਮੀਸ਼ਾ ਪਟੇਲ ਅਤੇ ਉਨ੍ਹਾਂ ਦੀ ਟੀਮ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਈਵੈਂਟ ਵਿੱਚ ਸ਼ਾਮਲ ਹੋਣ ਲਈ 11 ਲੱਖ ਰੁਪਏ ਐਡਵਾਂਸ ਲਏ ਸਨ। ਅਦਾਕਾਰਾ ਨੂੰ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਡਾਂਸ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਐਡਵਾਂਸ ਪੇਮੈਂਟ ਲੈਣ ਦੇ ਬਾਵਜੂਦ ਅਮੀਸ਼ਾ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕੀਤੀ।
Publish Date: Mon, 16 Feb 2026 01:48 PM (IST)
Updated Date: Mon, 16 Feb 2026 01:53 PM (IST)
ਜਾਸ, ਮੁਰਾਦਾਬਾਦ : ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੇ ਖ਼ਿਲਾਫ਼ ਮੁਰਾਦਾਬਾਦ ਦੀ ACJM-5 ਅਦਾਲਤ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਹੈ। ਕੋਰਟ ਦੀ ਤਾਰੀਖ਼ 'ਤੇ ਸੁਣਵਾਈ ਦੌਰਾਨ ਹਾਜ਼ਰ ਨਾ ਹੋਣ ਕਾਰਨ ਅਦਾਲਤ ਨੇ ਅਮੀਸ਼ਾ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕਰ ਦਿੱਤਾ ਹੈ।
ਹੁਣ ਅਦਾਕਾਰਾ ਨੂੰ ACJM-5 ਦੀ ਅਦਾਲਤ ਵਿੱਚ 27 ਮਾਰਚ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਅਮੀਸ਼ਾ ਪਟੇਲ ਅਤੇ ਉਨ੍ਹਾਂ ਦੀ ਟੀਮ 'ਤੇ 11 ਲੱਖ ਰੁਪਏ ਲੈਣ ਦੇ ਬਾਵਜੂਦ ਪ੍ਰੋਗਰਾਮ ਵਿੱਚ ਨਾ ਆਉਣ ਦਾ ਦੋਸ਼ ਲਗਾਇਆ ਗਿਆ ਸੀ।
ਕੀ ਹੈ ਪੂਰਾ ਮਾਮਲਾ
ਫਿਲਮ ਅਦਾਕਾਰਾ ਅਮੀਸ਼ਾ ਪਟੇਲ ਅਤੇ ਉਨ੍ਹਾਂ ਦੀ ਟੀਮ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਈਵੈਂਟ ਵਿੱਚ ਸ਼ਾਮਲ ਹੋਣ ਲਈ 11 ਲੱਖ ਰੁਪਏ ਐਡਵਾਂਸ ਲਏ ਸਨ। ਅਦਾਕਾਰਾ ਨੂੰ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਡਾਂਸ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਐਡਵਾਂਸ ਪੇਮੈਂਟ ਲੈਣ ਦੇ ਬਾਵਜੂਦ ਅਮੀਸ਼ਾ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕੀਤੀ।
ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ 'ਡ੍ਰੀਮ ਵਿਜ਼ਨ ਈਵੈਂਟ ਕੰਪਨੀ' ਦੇ ਮਾਲਕ ਪਵਨ ਕੁਮਾਰ ਵਰਮਾ ਨੇ ਅਮੀਸ਼ਾ ਪਟੇਲ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਦੀ ਸੁਣਵਾਈ ਮੁਰਾਦਾਬਾਦ ਦੀ ਅਦਾਲਤ ਵਿੱਚ ਚੱਲ ਰਹੀ ਹੈ।
ਕਾਨੂੰਨੀ ਕਾਰਵਾਈ
ਅਦਾਕਾਰਾ ਦੇ ਖ਼ਿਲਾਫ਼ ਮੁਰਾਦਾਬਾਦ ਕੋਰਟ ਵਿੱਚ ਧਾਰਾ 120-B, 406, 504 ਅਤੇ 506 IPC ਦੇ ਤਹਿਤ ਮੁਕੱਦਮਾ ਚੱਲ ਰਿਹਾ ਹੈ। ਜਦੋਂ ਉਹ ਬਿਨਾਂ ਕਿਸੇ ਠੋਸ ਕਾਰਨ ਦੇ ਅਦਾਲਤ ਵਿੱਚ ਪੇਸ਼ ਨਹੀਂ ਹੋਈ ਤਾਂ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।