ਆਲੀਆ ਭੱਟ ਹੋਈ ਯਾਮੀ ਗੌਤਮ ਦੀ ਮੁਰੀਦ ! 'ਹੱਕ' 'ਚ ਅਦਾਕਾਰੀ ਦੇਖ ਕੇ ਦਿੱਤਾ 'ਕੁਈਨ' ਦਾ ਖਿਤਾਬ, ਲਿਖਿਆ ਭਾਵੁਕ ਨੋਟ
ਯਾਮੀ ਗੌਤਮ ਅਤੇ ਇਮਰਾਨ ਹਾਸ਼ਮੀ ਸਟਾਰਰ ਇਹ ਫ਼ਿਲਮ ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ, ਜਿੱਥੇ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯਾਮੀ ਨੇ ਆਪਣੇ ਸੋਸ਼ਲ ਮੀਡੀਆ (X) 'ਤੇ ਲਿਖਿਆ, 'ਹੱਕ' ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ।
Publish Date: Sun, 11 Jan 2026 02:05 PM (IST)
Updated Date: Sun, 11 Jan 2026 02:13 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਆਲੀਆ ਭੱਟ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਫ਼ਿਲਮ 'ਹੱਕ' (Haq) ਵਿੱਚ ਯਾਮੀ ਗੌਤਮ ਦੀ ਅਦਾਕਾਰੀ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ ਹੈ। ਆਲੀਆ ਨੇ ਯਾਮੀ ਨੂੰ 'ਕੁਈਨ' ਕਹਿ ਕੇ ਸੰਬੋਧਨ ਕੀਤਾ ਅਤੇ ਉਨ੍ਹਾਂ ਦੀ ਪਰਫਾਰਮੈਂਸ ਨੂੰ ਹੁਣ ਤੱਕ ਦੀਆਂ ਸਭ ਤੋਂ ਵਧੀਆ ਫੀਮੇਲ ਪਰਫਾਰਮੈਂਸਾਂ ਵਿੱਚੋਂ ਇੱਕ ਦੱਸਿਆ।
ਆਲੀਆ ਭੱਟ ਨੇ ਨੋਟ 'ਚ ਕੀ ਲਿਖਿਆ
ਆਲੀਆ ਨੇ ਇੰਸਟਾਗ੍ਰਾਮ ਸਟੋਰੀ 'ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, 'ਕੁਈਨ ਯਾਮੀ, ਫ਼ਿਲਮ 'ਹੱਕ' ਵਿੱਚ ਤੁਹਾਡਾ ਕੰਮ ਕਾਬਿਲ-ਏ-ਤਾਰੀਫ਼ ਹੈ। ਮੇਰੇ ਲਈ ਇਹ ਹੁਣ ਤੱਕ ਦੀਆਂ ਚੋਟੀ ਦੀਆਂ ਅਦਾਕਾਰੀਆਂ ਵਿੱਚੋਂ ਇੱਕ ਹੈ। ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਅਤੇ ਤੁਹਾਡੇ ਅਗਲੇ ਪ੍ਰੋਜੈਕਟਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਤਾਂ ਜੋ ਤੁਸੀਂ ਸਾਨੂੰ ਆਪਣੀ ਅਦਾਕਾਰੀ ਨਾਲ ਮੁੜ ਕੀਲ ਸਕੋ।' ਆਲੀਆ ਤੋਂ ਇਲਾਵਾ ਫਰਾਹ ਖਾਨ ਅਤੇ ਕਈ ਹੋਰ ਸਿਤਾਰਿਆਂ ਨੇ ਵੀ ਯਾਮੀ ਦੀ ਇਸ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਯਾਮੀ ਗੌਤਮ ਨੇ ਜਤਾਇਆ ਧੰਨਵਾਦ
ਯਾਮੀ ਗੌਤਮ ਅਤੇ ਇਮਰਾਨ ਹਾਸ਼ਮੀ ਸਟਾਰਰ ਇਹ ਫ਼ਿਲਮ ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ, ਜਿੱਥੇ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯਾਮੀ ਨੇ ਆਪਣੇ ਸੋਸ਼ਲ ਮੀਡੀਆ (X) 'ਤੇ ਲਿਖਿਆ, 'ਹੱਕ' ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਇੱਕ ਕਲਾਕਾਰ ਅਤੇ ਇੱਕ ਔਰਤ ਵਜੋਂ ਇਹ ਮੇਰੇ ਲਈ ਬਹੁਤ ਸੰਤੁਸ਼ਟੀ ਵਾਲੀ ਗੱਲ ਹੈ। ਜੈ ਹਿੰਦ।"
ਕੀ ਹੈ ਫ਼ਿਲਮ 'ਹੱਕ' ਦੀ ਕਹਾਣੀ
ਫ਼ਿਲਮ 'ਹੱਕ' ਇੱਕ ਅਸਲ ਜ਼ਿੰਦਗੀ ਦੀ ਕਹਾਣੀ 'ਤੇ ਅਧਾਰਿਤ ਕੋਰਟਰੂਮ ਡਰਾਮਾ ਹੈ। ਯਾਮੀ ਗੌਤਮ ਨੇ ਸ਼ਾਜ਼ੀਆ ਬਾਨੋ ਦਾ ਕਿਰਦਾਰ ਨਿਭਾਇਆ ਹੈ। ਇਹ ਕਹਾਣੀ ਸ਼ਾਹ ਬਾਨੋ ਦੇ ਕੇਸ ਨਾਲ ਮਿਲਦੀ-ਜੁਲਦੀ ਹੈ, ਜੋ ਆਪਣੇ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਹੱਕਾਂ ਅਤੇ ਨਿਆਂ ਲਈ ਲੜਦੀ ਹੈ। ਫ਼ਿਲਮ ਧਾਰਮਿਕ ਰੀਤੀ-ਰਿਵਾਜਾਂ, ਸੰਵਿਧਾਨਕ ਕਾਨੂੰਨਾਂ ਅਤੇ ਔਰਤਾਂ ਦੇ ਅਧਿਕਾਰਾਂ ਵਿਚਾਲੇ ਪੈਦਾ ਹੁੰਦੇ ਗੁੰਝਲਦਾਰ ਮੁੱਦਿਆਂ 'ਤੇ ਚਰਚਾ ਛੇੜਦੀ ਹੈ।