ਕਰਿਸ਼ਮਾ ਕਪੂਰ ਨਾਲ 34 ਸਾਲ ਪੁਰਾਣੇ ਗੀਤ 'ਤੇ ਝੂਮੇ ਅਕਸ਼ੈ ਕੁਮਾਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਰੋਮਾਂਟਿਕ ਕੈਮਿਸਟਰੀ
ਅਕਸ਼ੈ ਅਤੇ ਕਰਿਸ਼ਮਾ ਦੀ ਜੋੜੀ ਨੂੰ ਸਾਲਾਂ ਬਾਅਦ ਇੱਕਠੇ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਵੀਡੀਓ 'ਤੇ ਜੰਮ ਕੇ ਲਾਈਕ ਅਤੇ ਕਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਅਕਸ਼ੈ ਅਤੇ ਕਰਿਸ਼ਮਾ ਨੇ 'ਦੀਦਾਰ' ਤੋਂ ਇਲਾਵਾ 'ਦਿਲ ਤੋ ਪਾਗਲ ਹੈ', 'ਜਾਨਵਰ', 'ਮੇਰੇ ਜੀਵਨ ਸਾਥੀ' ਅਤੇ 'ਹਾਂ
Publish Date: Tue, 27 Jan 2026 03:28 PM (IST)
Updated Date: Tue, 27 Jan 2026 03:37 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਨੇ ਲੰਬੇ ਸਮੇਂ ਬਾਅਦ ਟੀਵੀ ਦੀ ਦੁਨੀਆ ਵਿੱਚ ਆਪਣੇ ਨਵੇਂ ਰਿਐਲਿਟੀ ਸ਼ੋਅ 'ਵੀਲ ਆਫ ਫਾਰਚਿਊਨ' (Wheel of Fortune) ਰਾਹੀਂ ਵਾਪਸੀ ਕੀਤੀ ਹੈ। ਇਸ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਹਾਲ ਹੀ ਵਿੱਚ ਸ਼ੋਅ ਦੇ ਸੈੱਟ 'ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ, ਮੌਨੀ ਰਾਏ, ਆਇਸ਼ਾ ਖਾਨ ਅਤੇ ਸੰਗੀਤਕਾਰ ਅਨੂ ਮਲਿਕ ਪਹੁੰਚੇ ਹਨ।
34 ਸਾਲ ਪੁਰਾਣੀ ਯਾਦ ਹੋਈ ਤਾਜ਼ਾ
ਸੋਨੀ ਟੀਵੀ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਵੀਡੀਓ ਸਾਂਝਾ ਕੀਤਾ ਗਿਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਅਕਸ਼ੈ ਕੁਮਾਰ ਭਾਵੁਕ ਹੁੰਦੇ ਹੋਏ ਕਹਿੰਦੇ ਹਨ, "ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਰਿਸ਼ਮਾ ਮੇਰੀ ਪਹਿਲੀ ਹੀਰੋਇਨ ਸੀ, ਜਿਸ ਨਾਲ ਮੈਂ ਆਪਣੀ ਪਹਿਲੀ ਫ਼ਿਲਮ ਅਤੇ ਪਹਿਲਾ ਗੀਤ ਕੀਤਾ ਸੀ।"
ਇਸ ਤੋਂ ਬਾਅਦ ਦੋਵੇਂ ਕਲਾਕਾਰ 1992 ਵਿੱਚ ਆਈ ਆਪਣੀ ਫ਼ਿਲਮ 'ਦੀਦਾਰ' ਦੇ ਟਾਈਟਲ ਟਰੈਕ 'ਤੇ ਰੋਮਾਂਟਿਕ ਡਾਂਸ ਕਰਦੇ ਨਜ਼ਰ ਆਏ। 34 ਸਾਲ ਪੁਰਾਣੇ ਇਸ ਗੀਤ 'ਤੇ ਦੋਵਾਂ ਦੀ ਕੈਮਿਸਟਰੀ ਨੇ 90 ਦੇ ਦਹਾਕੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।
ਪ੍ਰਸ਼ੰਸਕਾਂ ਦਾ ਮਿਲ ਰਿਹਾ ਪਿਆਰ
ਅਕਸ਼ੈ ਅਤੇ ਕਰਿਸ਼ਮਾ ਦੀ ਜੋੜੀ ਨੂੰ ਸਾਲਾਂ ਬਾਅਦ ਇੱਕਠੇ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਵੀਡੀਓ 'ਤੇ ਜੰਮ ਕੇ ਲਾਈਕ ਅਤੇ ਕਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਅਕਸ਼ੈ ਅਤੇ ਕਰਿਸ਼ਮਾ ਨੇ 'ਦੀਦਾਰ' ਤੋਂ ਇਲਾਵਾ 'ਦਿਲ ਤੋ ਪਾਗਲ ਹੈ', 'ਜਾਨਵਰ', 'ਮੇਰੇ ਜੀਵਨ ਸਾਥੀ' ਅਤੇ 'ਹਾਂ ਮੈਂਨੇ ਪਿਆਰ ਕੀਆ ਹੈ' ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ।
ਕੀ ਹੈ 'ਵੀਲ ਆਫ ਫਾਰਚਿਊਨ'
ਅਕਸ਼ੈ ਕੁਮਾਰ ਇਸ ਸ਼ੋਅ ਰਾਹੀਂ ਬਤੌਰ ਹੋਸਟ ਟੀਵੀ 'ਤੇ ਵਾਪਸੀ ਕਰ ਰਹੇ ਹਨ। ਇਹ ਸ਼ੋਅ ਅਮਰੀਕਾ ਦੇ ਮਸ਼ਹੂਰ ਗੇਮ ਸ਼ੋਅ 'ਵੀਲ ਆਫ ਫਾਰਚਿਊਨ' ਦਾ ਹਿੰਦੀ ਰੂਪ ਹੈ। ਇਸ ਵਿੱਚ ਮੁਕਾਬਲੇਬਾਜ਼ਾਂ ਨੂੰ ਬੁਝਾਰਤਾਂ ਹੱਲ ਕਰਨੀਆਂ ਪੈਂਦੀਆਂ ਹਨ ਅਤੇ ਜਿੱਤਣ 'ਤੇ ਉਨ੍ਹਾਂ ਨੂੰ ਨਕਦ ਇਨਾਮ ਦਿੱਤਾ ਜਾਂਦਾ ਹੈ।