ਫ਼ਿਲਮੀ ਅਦਾਕਾਰਾਂ ਨੂੰ ਮਹਿੰਗੀਆਂ ਕਾਰਾਂ ਦਾ ਬਹੁਤ ਸ਼ੌਕ ਹੁੰਦਾ ਹੈ, ਖਾਸ ਕਰਕੇ ਲਗਜ਼ਰੀ ਵੈਨਾਂ ਦਾ। ਪਹਿਲਾਂ ਅਦਾਕਾਰਾਂ ਵਿੱਚ Toyota Vellfire ਅਤੇ Lexus ਵਰਗੀਆਂ ਵੈਨਾਂ ਦਾ ਕ੍ਰੇਜ਼ ਸੀ ਪਰ Mercedes-Benz ਦੀ ਨਵੀਂ V-Class ਆਉਣ ਤੋਂ ਬਾਅਦ ਸਾਰੇ ਇਸ ਦੇ ਪ੍ਰਸ਼ੰਸਕ ਹੋ ਗਏ ਹਨ। ਹਾਰਦਿਕ ਪਾਂਡਿਆ ਅਤੇ ਸ਼ਾਹਰੁਖ ਖ਼ਾਨ ਤੋਂ ਬਾਅਦ ਹੁਣ ਅਜੈ ਦੇਵਗਨ ਨੇ ਵੀ ਇਹ ਮਰਸਡੀਜ਼ ਖਰੀਦੀ ਹੈ।

ਕੀ ਹਨ ਇਸ ਦੇ ਫੀਚਰਸ?
Mercedes-Benz V-Class ਲਗਪਗ 5.4 ਮੀਟਰ ਲੰਬੀ ਹੈ। ਇਸ ਵਿੱਚ ਚਮਕਦਾਰ ਫਰੰਟ ਗਰਿੱਲ, ਤੇਜ਼ ਰੌਸ਼ਨੀ ਵਾਲੀਆਂ LED ਹੈੱਡਲਾਈਟਸ ਅਤੇ 19-ਇੰਚ ਦੇ ਅਲੌਏ ਵੀਲ੍ਹਜ਼ ਦਿੱਤੇ ਗਏ ਹਨ। ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਇਸ ਵਿੱਚ ਬੇਹੱਦ ਆਰਾਮਦਾਇਕ ਅਤੇ ਆਲੀਸ਼ਾਨ ਅਹਿਸਾਸ, 64 ਵੱਖ-ਵੱਖ ਰੰਗਾਂ ਵਾਲੀ ਲਾਈਟਿੰਗ ਦੀ ਸਹੂਲਤ, 12.3 ਇੰਚ ਦੀਆਂ ਦੋ ਡਿਜੀਟਲ ਸਕ੍ਰੀਨਾਂ ਮਿਲਦੀਆਂ ਹਨ ਅਤੇ ਨਾਲ ਹੀ 15 ਸਪੀਕਰਾਂ ਵਾਲਾ ਦਮਦਾਰ ਸਾਊਂਡ ਸਿਸਟਮ, ਮੌਸਮ ਅਨੁਸਾਰ ਤਾਪਮਾਨ ਕੰਟਰੋਲ ਕਰਨ ਵਾਲੀਆਂ ਸੀਟਾਂ ਦੀ ਸੁਵਿਧਾ ਮਿਲਦੀ ਹੈ।
ਸੁਰੱਖਿਆ ਦੇ ਲਿਹਾਜ਼ ਨਾਲ ਇਸ ਵਿੱਚ 7 ਏਅਰਬੈਗ, 360-ਡਿਗਰੀ ਕੈਮਰਾ ਅਤੇ ਆਪਣੇ ਆਪ ਪਾਰਕਿੰਗ ਵਿੱਚ ਮਦਦ ਕਰਨ ਵਾਲੇ ਫੀਚਰਸ ਦਿੱਤੇ ਗਏ ਹਨ। ਨਾਲ ਹੀ, ਇਸ ਵਿੱਚ 2.0 ਲੀਟਰ ਦਾ ਪੈਟਰੋਲ ਅਤੇ ਡੀਜ਼ਲ ਇੰਜਣ ਵਿਕਲਪ ਮਿਲਦਾ ਹੈ, ਜੋ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਂਦਾ ਹੈ।
ਅਜੈ ਦੇਵਗਨ ਕਾਰ ਕਲੈਕਸ਼ਨ
ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਅਜੈ ਦੇਵਗਨ ਨੂੰ ਮਹਿੰਗੀਆਂ ਗੱਡੀਆਂ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੇ ਗੈਰਾਜ ਵਿੱਚ Rolls Royce Cullinan: ਇਸ ਦੀ ਕੀਮਤ ਲਗਪਗ 7 ਕਰੋੜ ਰੁਪਏ ਹੈ। ਇਸ ਦੇ ਇਲਾਵਾ
Mercedes-Maybach GLS600 ਹੈ, ਇਸ ਦੀ ਕੀਮਤ ਲਗਪਗ 3 ਕਰੋੜ ਰੁਪਏ ਹੈ ਅਤੇ BMW i7 ਅਤੇ SUV BMW X7 ਹੈ, ਇਹ ਦੋਵੇਂ ਦਮਦਾਰ ਅਤੇ ਆਧੁਨਿਕ ਗੱਡੀਆਂ ਵੀ ਉਨ੍ਹਾਂ ਦੇ ਗੈਰਾਜ ਦੀ ਸ਼ਾਨ ਵਧਾ ਰਹੀਆਂ ਹਨ।