ਅਰਿਜੀਤ ਸਿੰਘ (Arijit Singh) ਨੇ ਭਾਵੇਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਇਸ ਦਾ ਇੰਤਜ਼ਾਰ ਹੈ ਕਿ ਉਹ ਗੀਤ ਗਾਉਣਗੇ। ਬੀਤੇ ਦਿਨੀਂ ਇੱਕ ਟਵੀਟ ਦੇ ਜ਼ਰੀਏ ਗਾਇਕ ਨੇ ਦੱਸਿਆ ਸੀ ਕਿ ਉਹ ਹੁਣ ਕੋਈ ਨਵਾਂ ਪ੍ਰਾਜੈਕਟ ਨਹੀਂ ਲੈ ਰਹੇ ਪਰ ਅਗਲੇ ਇੱਕ ਸਾਲ ਤੱਕ ਉਨ੍ਹਾਂ ਦੇ ਪੈਂਡਿੰਗ ਪ੍ਰਾਜੈਕਟ ਦੇ ਗਾਣੇ ਰਿਲੀਜ਼ ਹੁੰਦੇ ਰਹਿਣਗੇ।

ਇੰਟਰਟੇਨਮੈਂਟ, ਨਵੀਂ ਦਿੱਲੀ : ਅਰਿਜੀਤ ਸਿੰਘ (Arijit Singh) ਨੇ ਭਾਵੇਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਇਸ ਦਾ ਇੰਤਜ਼ਾਰ ਹੈ ਕਿ ਉਹ ਗੀਤ ਗਾਉਣਗੇ। ਬੀਤੇ ਦਿਨੀਂ ਇੱਕ ਟਵੀਟ ਦੇ ਜ਼ਰੀਏ ਗਾਇਕ ਨੇ ਦੱਸਿਆ ਸੀ ਕਿ ਉਹ ਹੁਣ ਕੋਈ ਨਵਾਂ ਪ੍ਰਾਜੈਕਟ ਨਹੀਂ ਲੈ ਰਹੇ ਪਰ ਅਗਲੇ ਇੱਕ ਸਾਲ ਤੱਕ ਉਨ੍ਹਾਂ ਦੇ ਪੈਂਡਿੰਗ ਪ੍ਰਾਜੈਕਟ ਦੇ ਗਾਣੇ ਰਿਲੀਜ਼ ਹੁੰਦੇ ਰਹਿਣਗੇ।
ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾਇਆ ਗੀਤ
ਹੁਣ ਅਰਿਜੀਤ ਸਿੰਘ ਨੇ ਆਪਣਾ ਇੱਕ ਸਿੰਗਲ ਟਰੈਕ ਗੀਤ ਰਿਲੀਜ਼ ਕੀਤਾ ਹੈ। ਉਨ੍ਹਾਂ ਦੇ ਲੇਟੈਸਟ ਗਾਣੇ ਦਾ ਨਾਂ ਰੈਨਾ ਹੈ, ਜਿਸ ਨੂੰ ਸ਼ੇਖ਼ਰ ਰਵਜਿਆਣੀ ਨੇ ਕੰਪੋਜ਼ ਕੀਤਾ ਹੈ। ਪਲੇਅਬੈਕ ਸਿੰਗਿੰਗ ਤੋਂ ਸੰਨਿਆਸ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਗਾਣਾ ਹੈ। ਇਹ ਇੱਕ ਸਾਫ਼ਟ ਅਤੇ ਰੋਮਾਂਟਿਕ ਮੈਲੋਡੀ ਹੈ। ਔਰਪ੍ਰਿਆ ਸਰੈਆ ਨੇ ਇਸ ਨੂੰ ਲਿਖਿਆ ਹੈ। ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ। ਗੀਤ ਵਿੱਚ ਉਨ੍ਹਾਂ ਦੀ ਮਖ਼ਮਲੀ ਆਵਾਜ਼ ਦਾ ਜਾਦੂ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ।
''ਗਾਣੇ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਅਰਿਜੀਤ ਸਿੰਘ ਨੇ ਲਿਖਿਆ- 'ਰੈਨਾ ਹੁਣ ਤੁਹਾਡਾ ਹੋਇਆ। ਇਸ ਨੂੰ ਮਹਿਸੂਸ ਕਰੋ ਅਤੇ ਇਸ ਰਾਤ ਨੂੰ ਖ਼ੁਦ 'ਤੇ ਛਾ ਜਾਣ ਦਿਓ। ਇਹ ਅਜਿਹਾ ਪਿਆਰਾ ਗੀਤ ਹੈ, ਜੋ ਸਿੱਧੇ ਤੁਹਾਡੇ ਦਿਲਾਂ ਨੂੰ ਛੂਹ ਲਵੇਗਾ। ਜੇਕਰ ਤੁਸੀਂ ਵੀ ਅਰਿਜੀਤ ਦੀ ਰੂਹਾਨੀ ਆਵਾਜ਼ ਨੂੱ ਮਿਸ ਕਰ ਰਹੇ ਸੀ, ਤਾਂ ਇਹ ਗਾਣਾ ਤੁਹਾਡੇ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।' 'ਰੈਨਾ' ਦੇ ਜ਼ਰੀਏ ਅਰਿਜੀਤ ਅਤੇ ਸ਼ੇਖ਼ਰ ਰਵਜਿਆਣੀ ਦੀ ਸੁਪਰਹਿੱਟ ਜੋੜੀ ਇੱਕ ਵਾਰ ਫਿਰ ਇਕੱਠੀ ਆਈ ਹੈ। ਇਸ ਤੋਂ ਪਹਿਲਾਂ 2023 ਵਿੱਚ ਉਨ੍ਹਾਂ ਦਾ ਸਿੰਗਲ ਗਾਣਾ 'ਕਸਮ ਸੇ' ਜ਼ਬਰਦਸਤ ਹਿੱਟ ਰਿਹਾ ਸੀ। ਉੱਥੇ ਇਸ ਤੋਂ ਬਾਅਦ ਕੁਮੈਂਟ ਸੈਕਸ਼ਨ 'ਚ ਅਰਿਜੀਤ ਦੇ ਫੈਨਜ਼ ਦਾ ਹੜ੍ਹ ਆ ਗਿਆ।''
ਫੈਨਜ਼ ਨੇ ਕੁਮੈਂਟਾਂ 'ਚ ਸਾਂਝੀ ਕੀਤੀ ਖ਼ੁਸ਼ੀ
ਇੱਕ ਯੂਜ਼ਰ ਨੇ ਲਿਖਿਆ, ''ਪਲੇਅਬੈਕ ਤੋਂ ਸੰਨਿਆਸ ਲੈਣ ਤੋਂ ਬਾਅਦ ਅਰਿਜੀਤ ਸਿੰਘ ਨੇ ਕਮਾਲ ਦਾ ਸਿੰਗਲ ਮਿਊਜ਼ਿਕ ਰਿਲੀਜ਼ ਕੀਤਾ ਹੈ,'' ਉੱਥੇ ਦੂਜੇ ਨੇ ਕੁਮੈਂਟ ਕੀਤਾ, ''ਇਹ ਅਰਿਜੀਤ ਸਿੰਘ ਦਾ ਇੱਕ ਵੱਖਰਾ ਹੀ ਰੂਪ ਹੈ। ਧੀਮਾ, ਮਧੁਰ ਤੇ ਦਿਲ ਨੂੰ ਛੂਹ ਲੈਣ ਵਾਲਾ।'' ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ''ਗੁਰੂ ਜੀ ਦਾ ਸਿੰਗਲ ਮਿਊਜ਼ਿਕ,'' ਉੱਥੇ ਇੱਕ ਹੋਰ ਕੁਮੈਂਟ ਵਿੱਚ ਲਿਖਿਆ ਸੀ, ''ਆਖ਼ਰਕਾਰ ਉਨ੍ਹਾਂ ਦੀ ਆਵਾਜ਼ ਸੁਣ ਕੇ ਖੁ਼ਸ਼ੀ ਦੇ ਹੰਝੂ ਆ ਗਏ।''
ਅਗਲੇ ਸਾਲ ਤੱਕ ਆਉਂਦੇ ਰਹਿਣਗੇ ਅਰਿਜੀਤ ਦੇ ਕਈ ਗਾਣੇ
ਅਰਿਜੀਤ ਆਖ਼ਰੀ ਵਾਰ ਵਿਸ਼ਾਲ ਭਾਰਦਵਾਜ਼ ਦੀ ਸ਼ਾਹਿਦ ਕਪੂਰ ਅਭਿਨੀਤ ਫਿਲਮ 'ਓ ਰੋਮੀਓ' ਦੇ ਸਾਊਂਡ ਟ੍ਰੈਕ ਨਾਲ ਜੁੜੇ ਸਨ, ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਸੰਨਿਆਸ ਦੇ ਐਲਾਨ ਤੋਂ ਪਹਿਲਾਂ ਅਰਿਜੀਤ ਨੇ ਕਈ ਗੀਤ ਰਿਕਾਰਡ ਕੀਤੇ ਸਨ, ਜੋ ਆਉਣ ਵਾਲੇ ਸਮੇਂ 'ਚ ਵੱਖ-ਵੱਖ ਫਿਲਮਾਂ ਦੇ ਜ਼ਰੀਏ ਦਰਸ਼ਕਾਂ ਦੇ ਸਾਹਮਣੇ ਆਉਣਗੇ।