9 ਮਹੀਨੇ ਤੱਕ ਘਰ 'ਚ ਸੜਦੀ ਰਹੀ ਅਦਾਕਾਰਾ ਦੀ ਲਾਸ਼, ਮਾਪਿਆਂ ਨੇ ਵੀ ਨਾ ਲਈ ਸਾਰ; ਇੰਝ ਖੁੱਲ੍ਹਿਆ ਮੌਤ ਦਾ ਰਾਜ਼
ਇਹ ਦਰਦਨਾਕ ਕਹਾਣੀ ਪਾਕਿਸਤਾਨੀ ਫਿਲਮ ਇੰਡਸਟਰੀ ਦੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਦੀ ਹੈ। ਹੁਮੈਰਾ ਆਪਣੇ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ। ਉਸਦੀ ਮੌਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸਦੇ ਮਕਾਨ ਮਾਲਕ ਨੇ ਕਿਰਾਇਆ ਨਾ ਮਿਲਣ ਕਾਰਨ ਅਦਾਲਤ ਦਾ ਦਰਵਾਜ਼ਾ ਖੜਕਾਇਆ।
Publish Date: Sat, 07 Feb 2026 01:34 PM (IST)
Updated Date: Sat, 07 Feb 2026 01:41 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਫਿਲਮੀ ਦੁਨੀਆ ਬਾਹਰੋਂ ਜਿੰਨੀ ਚਮਕ-ਧਮਕ ਵਾਲੀ ਦਿਖਾਈ ਦਿੰਦੀ ਹੈ, ਅੰਦਰੋਂ ਕਈ ਵਾਰ ਉਨੀ ਹੀ ਇਕੱਲਤਾ ਅਤੇ ਸੁੰਨੇਪਣ ਨਾਲ ਭਰੀ ਹੁੰਦੀ ਹੈ। ਕਈ ਵਾਰ ਸੈਂਕੜੇ ਪ੍ਰਸ਼ੰਸਕਾਂ ਨਾਲ ਘਿਰੇ ਰਹਿਣ ਵਾਲੇ ਸਿਤਾਰੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੰਨੇ ਇਕੱਲੇ ਹੁੰਦੇ ਹਨ ਕਿ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਵੀ ਕੋਈ ਆਪਣਾ ਕੋਲ ਨਹੀਂ ਹੁੰਦਾ।
ਅਜਿਹਾ ਹੀ ਇੱਕ ਦਿਲ ਕੰਬਾਊ ਮਾਮਲਾ ਪਿਛਲੇ ਸਾਲ ਜੁਲਾਈ 2025 ਵਿੱਚ ਸਾਹਮਣੇ ਆਇਆ, ਜਿੱਥੇ ਇੱਕ ਮਸ਼ਹੂਰ ਅਦਾਕਾਰਾ ਦੀ ਲਾਸ਼ ਉਸਦੇ ਘਰ ਵਿੱਚ 9 ਮਹੀਨੇ ਤੱਕ ਸੜਦੀ ਰਹੀ ਪਰ ਕਿਸੇ ਨੂੰ ਖ਼ਬਰ ਤੱਕ ਨਾ ਹੋਈ।
ਕੌਣ ਸੀ ਇਹ ਅਦਾਕਾਰਾ
ਇਹ ਦਰਦਨਾਕ ਕਹਾਣੀ ਪਾਕਿਸਤਾਨੀ ਫਿਲਮ ਇੰਡਸਟਰੀ ਦੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਦੀ ਹੈ। ਹੁਮੈਰਾ ਆਪਣੇ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ। ਉਸਦੀ ਮੌਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸਦੇ ਮਕਾਨ ਮਾਲਕ ਨੇ ਕਿਰਾਇਆ ਨਾ ਮਿਲਣ ਕਾਰਨ ਅਦਾਲਤ ਦਾ ਦਰਵਾਜ਼ਾ ਖੜਕਾਇਆ। ਜਦੋਂ ਪੁਲਿਸ ਅਦਾਲਤੀ ਹੁਕਮਾਂ ਤੋਂ ਬਾਅਦ ਅਪਾਰਟਮੈਂਟ ਪਹੁੰਚੀ ਅਤੇ ਦਰਵਾਜ਼ਾ ਤੋੜਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਹੋਸ਼ ਉੱਡ ਗਏ।
ਕਿਵੇਂ ਹੋਇਆ ਖੁਲਾਸਾ ਤੇ ਕੀ ਸੀ ਮੌਤ ਦਾ ਕਾਰਨ
ਹੁਮੈਰਾ ਦੀ ਲਾਸ਼ ਬੇਹੱਦ ਖ਼ਰਾਬ ਹਾਲਤ ਵਿੱਚ ਮਿਲੀ ਸੀ। ਫੋਰੈਂਸਿਕ ਜਾਂਚ ਵਿੱਚ ਸਾਹਮਣੇ ਆਇਆ ਕਿ ਉਸਦੀ ਮੌਤ ਕੋਈ ਹਫ਼ਤਾ-ਦੋ ਹਫ਼ਤੇ ਪਹਿਲਾਂ ਨਹੀਂ, ਸਗੋਂ 9 ਮਹੀਨੇ ਪਹਿਲਾਂ ਹੋ ਚੁੱਕੀ ਸੀ। ਜਾਂਚ ਮੁਤਾਬਕ ਉਸਦਾ ਫ਼ੋਨ ਆਖਰੀ ਵਾਰ 7 ਅਕਤੂਬਰ 2024 ਨੂੰ ਵਰਤਿਆ ਗਿਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਉਹ ਉਸੇ ਦਿਨ ਦੇ ਆਸ-ਪਾਸ ਮੌਤ ਦੀ ਭੇਂਟ ਚੜ੍ਹ ਗਈ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇੰਨੇ ਲੰਬੇ ਸਮੇਂ ਤੱਕ ਉਸਦੇ ਮਾਪਿਆਂ ਜਾਂ ਕਿਸੇ ਰਿਸ਼ਤੇਦਾਰ ਨੇ ਉਸਦੀ ਕੋਈ ਸਾਰ ਨਹੀਂ ਲਈ।
ਹੁਮੈਰਾ ਦਾ ਕਰੀਅਰ
ਹੁਮੈਰਾ ਪਾਕਿਸਤਾਨੀ ਰਿਐਲਿਟੀ ਸ਼ੋਅ 'ਤਮਾਸ਼ਾ ਘਰ' ਦਾ ਹਿੱਸਾ ਰਹੀ ਸੀ। ਇਸ ਤੋਂ ਇਲਾਵਾ ਉਹ 'ਜਸਟ ਮੈਰਿਡ', 'ਅਹਿਸਾਨ ਫਰਾਮੋਸ਼', 'ਚੱਲ ਦਿਲ' ਤੇ 'ਗੁਰੂ' ਵਰਗੇ ਮਸ਼ਹੂਰ ਪਾਕਿਸਤਾਨੀ ਡਰਾਮਿਆਂ ਵਿੱਚ ਨਜ਼ਰ ਆਈ ਸੀ। ਉਸਨੇ 'ਜਲੇਬੀ' ਤੇ 'ਲਵ ਵੈਕਸੀਨ' ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।