- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀ.ਆਰ. ਚੋਪੜਾ ਦੁਆਰਾ ਬਣਾਈ ਗਈ ਇਤਿਹਾਸਕ ਟੈਲੀਵਿਜ਼ਨ ਸੀਰੀਜ਼ 'ਮਹਾਭਾਰਤ' ਦਾ ਹਰ ਕਿਰਦਾਰ ਬਹੁਤ ਲੋਕਪ੍ਰਿਯ ਹੋਇਆ ਸੀ। ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਨਿਤੀਸ਼ ਭਾਰਦਵਾਜ ਤੋਂ ਲੈ ਕੇ ਮੁਕੇਸ਼ ਖੰਨਾ ਦੇ ਭੀਸ਼ਮ ਪਿਤਾਮਾ ਦੇ ਕਿਰਦਾਰ ਤੱਕ, ਸਭ ਕੁਝ ਅਸਲੀ ਜਾਪਦਾ ਸੀ। ਇਸ ਦੌਰਾਨ ਦ੍ਰੌਪਦੀ ਦੇ ਕਿਰਦਾਰ ਲਈ ਰੂਪਾ ਗਾਂਗੁਲੀ ਨੂੰ ਚੁਣਿਆ ਗਿਆ ਸੀ।

'ਚੀਰ ਹਰਨ' ਸੀਨ ਨੇ ਮਚਾਈ ਸੀ ਤਰਥੱਲੀ
1988 ਦੀ ਬੀ.ਆਰ. ਚੋਪੜਾ ਦੀ 'ਮਹਾਭਾਰਤ' (Mahabharat) ਸੀਰੀਜ਼ ਦੀ ਲਗਾਤਾਰ ਲੋਕਪ੍ਰਿਯਤਾ, ਸੱਭਿਆਚਾਰਕ ਪ੍ਰਭਾਵ ਅਤੇ ਬਾਰ-ਬਾਰ ਦੇਖੇ ਜਾਣ ਦੇ ਆਧਾਰ 'ਤੇ, ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਤੇ ਸਭ ਤੋਂ ਮਸ਼ਹੂਰ ਦ੍ਰਿਸ਼ 'ਦ੍ਰੌਪਦੀ ਚੀਰ ਹਰਨ' ਮੰਨਿਆ ਜਾਂਦਾ ਹੈ। ਹੁਣ ਤੱਕ ਇਸ ਸੀਨ ਨੂੰ ਯੂਟਿਊਬ 'ਤੇ 13 ਮਿਲੀਅਨ (1.3 ਕਰੋੜ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਸੀਨ ਆਪਣੇ ਭਾਵੁਕ ਪ੍ਰਭਾਵ ਕਾਰਨ ਰੀ-ਰਨ ਅਤੇ ਆਨਲਾਈਨ ਸਟ੍ਰੀਮਿੰਗ ਰਾਹੀਂ ਲਗਾਤਾਰ ਮਕਬੂਲ ਬਣਿਆ ਹੋਇਆ ਹੈ।
ਇਨ੍ਹਾਂ ਅਦਾਕਾਰਾਵਾਂ ਦਾ ਵੀ ਹੋਇਆ ਸੀ ਆਡੀਸ਼ਨ
ਦ੍ਰੌਪਦੀ ਦੇ ਰੋਲ ਲਈ ਜੂਹੀ ਚਾਵਲਾ (Juhi Chawla) ਅਤੇ ਰਮਿਆ ਕ੍ਰਿਸ਼ਨਨ (Ramya Krishnan) ਵਰਗੀਆਂ ਵੱਡੀਆਂ ਅਦਾਕਾਰਾਵਾਂ ਦਾ ਆਡੀਸ਼ਨ ਵੀ ਲਿਆ ਗਿਆ ਸੀ। ਪਰ ਜੂਹੀ ਚਾਵਲਾ ਨੇ ਉਸ ਸਮੇਂ ਫਿਲਮ 'ਕਿਆਮਤ ਸੇ ਕਿਆਮਤ ਤੱਕ' ਦੀਆਂ ਤਰੀਕਾਂ ਦੇ ਟਕਰਾਅ ਕਾਰਨ ਮਨ੍ਹਾ ਕਰ ਦਿੱਤਾ ਸੀ, ਜਦਕਿ ਰਮਿਆ ਕ੍ਰਿਸ਼ਨਨ ਦੀ ਹਿੰਦੀ ਚੰਗੀ ਨਾ ਹੋਣ ਕਾਰਨ ਇਹ ਕਿਰਦਾਰ ਰੂਪਾ ਗਾਂਗੁਲੀ (Roopa Ganguly) ਦੀ ਝੋਲੀ ਵਿੱਚ ਪੈ ਗਿਆ।
ਮਹਾਭਾਰਤ ਬਾਰੇ
'ਮਹਾਭਾਰਤ' ਇੱਕ ਮਹਾਂਕਾਵਿ ਟੈਲੀਵਿਜ਼ਨ ਸੀਰੀਜ਼ ਹੈ, ਜੋ ਪ੍ਰਾਚੀਨ ਸੰਸਕ੍ਰਿਤ ਮਹਾਂਕਾਵਿ ਅਤੇ ਸਨਾਤਨ ਹਿੰਦੂ ਧਰਮ ਦੇ ਅਧਿਆਤਮਿਕ ਤੇ ਧਾਰਮਿਕ ਗ੍ਰੰਥ 'ਮਹਾਭਾਰਤ' 'ਤੇ ਅਧਾਰਿਤ ਹੈ। ਇਹ 2 ਅਕਤੂਬਰ 1988 ਤੋਂ 24 ਜੂਨ 1990 ਤੱਕ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਇਆ ਸੀ। ਇਸ ਦਾ ਨਿਰਮਾਣ ਬੀ.ਆਰ. ਚੋਪੜਾ ਨੇ ਕੀਤਾ ਸੀ ਅਤੇ ਨਿਰਦੇਸ਼ਨ ਉਨ੍ਹਾਂ ਦੇ ਬੇਟੇ ਰਵੀ ਚੋਪੜਾ ਨੇ ਕੀਤਾ ਸੀ।
ਇਸ ਦਾ ਸੰਗੀਤ ਰਾਜ ਕਮਲ ਨੇ ਤਿਆਰ ਕੀਤਾ ਸੀ। ਇਸ ਦੀ ਪਟਕਥਾ ਪੰਡਿਤ ਨਰਿੰਦਰ ਸ਼ਰਮਾ ਨੇ ਲਿਖੀ ਸੀ, ਜੋ ਮਹਾਰਿਸ਼ੀ ਵੇਦ ਵਿਆਸ ਦੇ ਮਹਾਂਕਾਵਿ 'ਤੇ ਅਧਾਰਿਤ ਸੀ। ਇਸ ਦੇ ਸੰਵਾਦ ਰਾਹੀ ਮਾਸੂਮ ਰਜ਼ਾ ਨੇ ਲਿਖੇ ਸੀ।