UGC NET 2026 : ਯੂਜੀਸੀ ਨੈੱਟ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਵਧੀ, ਹੁਣ ਇਸ ਦਿਨ ਤੱਕ ਕਰ ਸਕੋਗੇ ਅਪਲਾਈ
NTA 22 ਜੂਨ ਤੋਂ 30 ਜੂਨ ਤੱਕ UGC NET ਪ੍ਰੀਖਿਆ ਕਰਵਾਏਗਾ। ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਗੈਰ-ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਰਜਿਸਟ੍ਰੇਸ਼ਨ ਫੀਸ 1,150, OBC ਤੇ EWS ਉਮੀਦਵਾਰਾਂ ਲਈ 600 ਤੇ SC ਤੇ ST ਉਮੀਦਵਾਰਾਂ ਲਈ 325 ਨਿਰਧਾਰਤ ਕੀਤੀ ਗਈ ਹੈ।
Publish Date: Thu, 21 May 2026 11:47 AM (IST)
Updated Date: Thu, 21 May 2026 12:00 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : NTA UGC NET ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਇੱਛੁਕ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਦਰਅਲਸ ਨੈਸ਼ਨਲ ਟੈਸਟਿੰਗ ਏਜੰਸੀ ਨੇ ਅਧਿਕਾਰਤ ਤੌਰ 'ਤੇ UGC NET ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਜਿਹੜੇ ਉਮੀਦਵਾਰ UGC NET ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਕਿਸੇ ਕਾਰਨ ਕਰਕੇ ਪ੍ਰੀਖਿਆ ਲਈ ਅਰਜ਼ੀ ਦੇਣ ਵਿੱਚ ਅਸਮਰੱਥ ਸਨ, ਉਹ ਹੁਣ 23 ਮਈ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। NTA ਨੇ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਮਿਤੀ 23 ਮਈ ਤੱਕ ਵਧਾ ਦਿੱਤੀ ਹੈ।
ਇਸ ਤਰੀਕ ਤੱਕ ਕਰ ਸਕੋਗੇ ਫਾਰਮਾਂ 'ਚ ਸੁਧਾਰ
NTA ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਉਮੀਦਵਾਰ 25 ਮਈ ਤੋਂ 27 ਮਈ ਵਿਚਕਾਰ ਆਪਣੇ ਅਰਜ਼ੀ ਫਾਰਮਾਂ ਵਿੱਚ ਸੁਧਾਰ ਕਰ ਸਕਦੇ ਹਨ।
ਇਸ ਦਿਨ ਹੋਵੇਗੀ ਪ੍ਰੀਖਿਆ
NTA 22 ਜੂਨ ਤੋਂ 30 ਜੂਨ ਤੱਕ UGC NET ਪ੍ਰੀਖਿਆ ਕਰਵਾਏਗਾ। ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਗੈਰ-ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਰਜਿਸਟ੍ਰੇਸ਼ਨ ਫੀਸ 1,150, OBC ਤੇ EWS ਉਮੀਦਵਾਰਾਂ ਲਈ 600 ਤੇ SC ਤੇ ST ਉਮੀਦਵਾਰਾਂ ਲਈ 325 ਨਿਰਧਾਰਤ ਕੀਤੀ ਗਈ ਹੈ।
ਇਸ ਤਰ੍ਹਾਂ ਕਰੋ ਘਰੋਂ ਅਪਲਾਈ
UGC NET ਪ੍ਰੀਖਿਆ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਉਮੀਦਵਾਰ ਹੇਠਾਂ ਦੱਸੇ ਗਏ ਕਦਮਾਂ ਦੀ ਪਾਲਣਾ ਕਰਕੇ ਔਨਲਾਈਨ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।
- ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਮੰਗੀ ਗਈ ਸਾਰੀ ਡਿਟੇਲ ਨੂੰ ਧਿਆਨ ਨਾਲ ਦਰਜ ਕਰ ਲਓ।
- ਇਸ ਤੋਂ ਬਾਅਦ ਜ਼ਰੂਰੀ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰੋ।