ਕੁਝ ਮਹੀਨੇ ਪਹਿਲਾਂ ਵੰਦੇ ਮਾਤਰਮ ਦੀ ਰਚਨਾ ਦੇ 150 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਵੱਲੋਂ ਇਸ ਗੱਲ ਦੀ ਆਲੋਚਨਾ ਕੀਤੀ ਗਈ ਸੀ ਕਿ ਮੂਲ ਗੀਤ ਵਿਚੋਂ ਉਹ ਛੰਦ ਹਟਾ ਲਏ ਗਏ ਸਨ ਜਿਸ ਵਿਚ ਮਾਂ ਦੁરਰਗਾ ਦਾ ਗਾਣ ਕੀਤਾ ਗਿਆ ਸੀ।

ਅਰਵਿੰਦ ਪਾਂਡੇ, ਜਾਗਰਣ, ਨਵੀਂ ਦਿੱਲੀ : ਇਕ ਪਾਸੇ ਜਿੱਥੇ ਬੰਗਾਲ ਵਿਧਾਨ ਸਭਾ ਚੋਣਾਂ ਲਈ ਭਰੋਸਾ ਪੱਤਰ ਜਾਰੀ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਦੇ ਮਾਤਰਮ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ, ਦੂਜੇ ਪਾਸੇ ਸਿੱਖਿਆ ਮੰਤਰਾਲੇ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸਕੂਲਾਂ ਵਿਚ ਹਰ ਦਿਨ ਦੀ ਸ਼ੁਰੂਆਤ ਵੰਦੇ ਮਾਤਰਮ ਗਾਣ ਨਾਲ ਹੋਵੇ। ਉਹ ਵੀ ਉਸ ਵੰਦੇ ਮਾਤਰਮ ਗਾਣ ਨਾਲ ਜਿਸ ਵਿਚ ਮੂਲ ਗਾਣ ਦੇ ਸਾਰੇ ਛੰਦ ਸ਼ਾਮਲ ਹਨ ਤੇ ਹਾਲ ਹੀ ਵਿਚ ਗ੍ਰਹਿ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਸਾਰੇ ਛੰਦਾਂ ਦੇ ਗਾਇਨ ਦੀ ਗੱਲ ਕਹੀ ਸੀ। ਸਕੂਲਾਂ ਦੇ ਅਹੁਦੇਦਾਰਾਂ ਨੂੰ ਵਿਦਿਆਰਥੀਆਂ ਵਿਚ ਰਾਸ਼ਟਰ ਗੀਤ ਤੇ ਰਾਸ਼ਟਰ ਗਾਣ ਨੂੰ ਹਰਮਨ-ਪਿਆਰਾ ਬਣਾਉਣ ਅਤੇ ਰਾਸ਼ਟਰੀ ਝੰਡੇ ਪ੍ਰਤੀ ਸ਼ਰਧਾ ਵਧਾਉਣ ਲਈ ਯੋਗ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਕੁਝ ਮਹੀਨੇ ਪਹਿਲਾਂ ਵੰਦੇ ਮਾਤਰਮ ਦੀ ਰਚਨਾ ਦੇ 150 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਵੱਲੋਂ ਇਸ ਗੱਲ ਦੀ ਆਲੋਚਨਾ ਕੀਤੀ ਗਈ ਸੀ ਕਿ ਮੂਲ ਗੀਤ ਵਿਚੋਂ ਉਹ ਛੰਦ ਹਟਾ ਲਏ ਗਏ ਸਨ ਜਿਸ ਵਿਚ ਮਾਂ ਦੁરਰਗਾ ਦਾ ਗਾਣ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਸਰਕਾਰ ਨੇ ਮੂਲ ਗੀਤ ਨੂੰ ਪ੍ਰਚਾਰਿਤ ਕਰਨ ਦਾ ਫ਼ੈਸਲਾ ਕੀਤਾ ਸੀ। ਗ੍ਰਹਿ ਮੰਤਰਾਲੇ ਨੇ 28 ਜਨਵਰੀ ਨੂੰ ਵੰਦੇ ਮਾਤਰਮ ਗੀਤ ਦੀ ਪਾਲਣਾ ਬਾਰੇ ਇਹ ਆਦੇਸ਼ ਦੇਸ਼ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਦੇ ਸਕੱਤਰਾਂ ਨਾਲ ਸੂਬਾ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਦਿੱਤੇ ਹਨ। ਇਹ ਵੀ ਦੱਸਿਆ ਗਿਆ ਸੀ ਕਿ ਪੂਰਾ ਗੀਤ 3.10 ਮਿੰਟ ਵਿਚ ਗਾਇਆ ਜਾਣਾ ਹੈ ਜਿਵੇਂ ਕਿ ਰਾਸ਼ਟਰ ਗਾਣ ਲਈ 52 ਸਕਿੰਟਾਂ ਦਾ ਸਮਾਂ ਤੈਅ ਹੈ। ਸ਼ੁੱਕਰਵਾਰ ਨੂੰ ਸਿੱਖਿਆ ਮੰਤਰਾਲੇ ਦੇ ਉਸੇ ਆਦੇਸ਼ ਦੀ ਕਾਪੀ ਨਾਲ ਸਿੱਖਿਆ ਮੰਤਰਾਲੇ ਅਤੇ ਯੂਜੀਸੀ ਨੇ ਵੀ ਦੇਸ਼ ਦੇ ਸਾਰੇ ਸਕੂਲਾਂ ਤੇ ਯੂਨੀਵਰਸਿਟੀਆਂ ਲਈ ਇਸ ਦੀ ਪਾਲਣਾ ਦਾ ਨਿਰਦੇਸ਼ ਦਿੱਤਾ ਹੈ।
ਜਿੱਥੇ ਰਾਸ਼ਟਰ ਗੀਤ ਤੇ ਰਾਸ਼ਟਰ ਗਾਣ ਦੋਵੇਂ ਗਾਏ ਜਾਣੇ ਹੋਣ, ਉੱਥੇ ਪਹਿਲਾਂ ਰਾਸ਼ਟਰ ਗੀਤ ਗਾਇਆ ਜਾਵੇ
ਗ੍ਰਹਿ ਮੰਤਰਾਲੇ ਨੇ ਵੰਦੇ ਮਾਤਰਮ ਬਾਰੇ ਜਾਰੀ ਕੀਤੇ ਪ੍ਰੋਟੋਕੋਲ ਵਿਚ ਸਪੱਸ਼ਟ ਕੀਤਾ ਹੈ ਕਿ ਜਦੋਂ ਰਾਸ਼ਟਰ ਗੀਤ ਤੇ ਰਾਸ਼ਟਰ ਗਾਣ ਦੋਵੇਂ ਗਾਏ ਜਾਣੇ ਹੋਣ, ਉੱਥੇ ਪਹਿਲਾਂ ਰਾਸ਼ਟਰ ਗੀਤ ਗਾਇਆ ਜਾਂ ਵਜਾਇਆ ਜਾਵੇਗਾ। ਇਸ ਦੇ ਨਾਲ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਵੀ ਰਾਸ਼ਟਰ ਗੀਤ ਦਾ ਗਾਇਣ ਹੋਵੇ ਤਾਂ ਸਰੋਤੇ ਸਾਵਧਾਨ ਹੋ ਕੇ ਖੜ੍ਹੇ ਰਹਿਣ। ਪਰ ਜਦੋਂ ਸਮਾਚਾਰ ਦਰਸ਼ਨ ਜਾਂ ਡਾਕੂਮੈਂਟਰੀ ਦੌਰਾਨ ਰਾਸ਼ਟਰ ਗੀਤ ਫਿਲਮ ਦੇ ਅੰਸ਼ ਦੇ ਰੂਪ ਵਿਚ ਵਜਾਇਆ ਜਾਂਦਾ ਹੈ ਤਾਂ ਖੜ੍ਹੇ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ ਕਿਉਂਕਿ ਖੜ੍ਹੇ ਹੋਣ ਨਾਲ ਰਾਸ਼ਟਰ ਗੀਤ ਦੇ ਗੌਰਵ ਵਿਚ ਵਾਧਾ ਹੋਣ ਦੀ ਬਜਾਏ ਫਿਲਮ ਦੇ ਪ੍ਰਦਰਸ਼ਨ ਵਿਚ ਅੜਿੱਕਾ ਪੈਂਦਾ ਹੈ ਅਤੇ ਅਸ਼ਾਂਤੀ ਤੇ ਗੜਬੜੀ ਪੈਦਾ ਹੁੰਦੀ ਹੈ। ਯਾਦ ਰਹੇ ਕਿ ਰਾਸ਼ਟਰ ਗੀਤ ਵੰਦੇ ਮਾਤਰਮ ਦੀ ਰਚਨਾ ਬੰਕਿਮ ਚੰਦਰ ਚੈਟਰਜੀ ਨੇ ਕੀਤੀ ਸੀ।