ਏਆਈ ਮਾਹਿਰਾਂ ਦੀ ਵੀ ਕਮੀ ਹੈ। ਹੁਣ ਕਵਾਇਦ ਸ਼ੁਰੂ ਹੋਈ ਹੈ। ਮਾਹਿਰਾਂ ਦੀ ਮੰਨੀਏ ਤਾਂ ਸ਼ੁਰੂਆਤ ’ਚ ਇਹ ਸੰਕਟ ਦਿਸੇਗਾ, ਪਰ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਦੀ ਪਹਿਲ ਨੂੰ ਜੇ ਠੀਕ ਦਿਸ਼ਾ ’ਚ ਰਫ਼ਤਾਰ ਦਿੱਤੀ ਗਈ ਤਾਂ ਅਗਲੇ ਪੰਜ ਸਾਲਾਂ ’ਚ ਵੱਡੀ ਗਿਣਤੀ ’ਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਲਈ ਕੁਝ ਕੁ ਏਆਈ ਕੋਰਸ ਦੀ ਥਾਂ ਪੂਰੇ ਕੋਰਸ ਨੂੰ ਏਆਈ ਦੇ ਮੁਤਾਬਕ ਬਣਾਉਣਾ ਪਵੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਏਆਈ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੀ ਪਹਿਲ ਦੇਸ਼ ’ਚ ਸ਼ੁਰੂ ਹੋ ਤਾਂ ਗਈ ਹੈ, ਪਰ ਸ਼ੁਰੂਆਤੀ ਦੌੜ ਦੀਆਂ ਤਿਆਰੀਆਂ ’ਚ ਪੱਛੜਨ ਦਾ ਗੈਪ ਭਰਨਾ ਵੱਡੀ ਚੁਣੌਤੀ ਹੈ। ਏਆਈ ਜਿਸ ਤੇਜ਼ੀ ਨਾਲ ਸਾਰੇ ਖੇਤਰਾਂ ’ਚ ਪੈਰ ਪਸਾਰ ਰਹੀ ਹੈ, ਉਸ ’ਚ ਨੌਕਰੀਆਂ ਨੂੰ ਬਚਾਉਣ ਦੀ ਚੁਣੌਤੀ ਵਧ ਗਈ ਹੈ। ਦਰਅਸਲ, ਟੈਕਨੀਕਲ ਐਜੂਕੇਸ਼ਨ ਸਮੇਤ ਵੱਖ-ਵੱਖ ਖੇਤਰਾਂ ’ਚ ਸਮੇਂ ਮੁਤਾਬਕ ਏਆਈ ਕੋਰਸ ਤਿਆਰ ਹੀ ਨਹੀਂ ਹੋਏ। ਏਆਈ ਮਾਹਿਰਾਂ ਦੀ ਵੀ ਕਮੀ ਹੈ। ਹੁਣ ਕਵਾਇਦ ਸ਼ੁਰੂ ਹੋਈ ਹੈ। ਮਾਹਿਰਾਂ ਦੀ ਮੰਨੀਏ ਤਾਂ ਸ਼ੁਰੂਆਤ ’ਚ ਇਹ ਸੰਕਟ ਦਿਸੇਗਾ, ਪਰ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਦੀ ਪਹਿਲ ਨੂੰ ਜੇ ਠੀਕ ਦਿਸ਼ਾ ’ਚ ਰਫ਼ਤਾਰ ਦਿੱਤੀ ਗਈ ਤਾਂ ਅਗਲੇ ਪੰਜ ਸਾਲਾਂ ’ਚ ਵੱਡੀ ਗਿਣਤੀ ’ਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਲਈ ਕੁਝ ਕੁ ਏਆਈ ਕੋਰਸ ਦੀ ਥਾਂ ਪੂਰੇ ਕੋਰਸ ਨੂੰ ਏਆਈ ਦੇ ਮੁਤਾਬਕ ਬਣਾਉਣਾ ਪਵੇਗਾ।
ਨੀਤੀ ਕਮਿਸ਼ਨ ਨੇ ਵੀ ਸਰਕਾਰ ਨੂੰ ਏਆਈ ਨਾਲ ਜੁੜੀਆਂ ਚੁਣੌਤੀਆਂ ਨੂੰ ਲੈ ਕੇ ਚੌਕਸ ਕੀਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਏਆਈ ਆਉਣ ਨਾਲ 2031 ਤੱਕ ਦੇਸ਼ ’ਚ ਜਿੱਥੇ 15 ਲੱਖ ਨੌਕਰੀਆਂ ਖ਼ਤਮ ਹੋਣਗੀਆਂ, ਉਥੇ ਇਸ ਰਾਹੀਂ 40 ਲੱਖ ਨਵੀਆਂ ਨੌਕਰੀਆਂ ਆ ਵੀ ਸਕਦੀਆਂ ਹਨ। ਬਸ਼ਰਤੇ ਏਆਈ ਨੂੰ ਸਕੂਲਾਂ, ਕਾਲਜਾਂ ਤੇ ਇੰਜੀਨੀਅਰਿੰਗ ਕਾਲਜਾਂ ’ਚ ਹਰੇਕ ਕੋਰਸ ’ਚ ਪੜ੍ਹਾਇਆ ਜਾਵੇ। ਚਾਹੇ ਕੋਈ ਬੱਚਾ ਹਿਊਮੈਨੀਟੀਜ਼ ਸਬਜੈਕਟ ਦੀ ਪੜ੍ਹਾਈ ਕਰ ਰਿਹਾ ਹੋਵੇ, ਪਰ ਉਸ ਨੂੰ ਵੀ ਏਆਈ ਤੇ ਡਾਟਾ ਸਾਇੰਸ ਜ਼ਰੂਰੀ ਪੜ੍ਹਾਈ ਜਾਵੇ। ਇਸ ਨਾਲ ਜੁੜੀ ਖੋਜ ਨੂੰ ਉਤਸ਼ਾਹ ਦਿੱਤਾ ਜਾਵੇ ਤੇ ਉਦਯੋਗਾਂ ਨੂੰ ਵੀ ਉਨ੍ਹਾਂ ਮੁਤਾਬਕ ਤਿਆਰ ਕੀਤਾ ਜਾਵੇ।
ਸਿੱਖਿਆ ਮੰਤਰਾਲੇ ਤੇ ਏਆਈਸੀਟੀਈ ਨੇ ਸ਼ੁਰੂ ਕੀਤਾ ਕੰਮ
ਨੀਤੀ ਕਮਿਸ਼ਨ ਦੇ ਇਨ੍ਹਾਂ ਸੁਝਾਵਾਂ ’ਤੇ ਵੈਸੇ ਤਾਂ ਸਿੱਖਿਆ ਮੰਤਰਾਲੇ ਤੇ ਸਰਬ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏਆਈਸੀਟੀਈ) ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਇਸ ਰਾਹ ’ਚ ਸਭ ਤੋਂ ਵੱਡਾ ਅੜਿੱਕਾ ਏਆਈ ਪੜ੍ਹਾਉਣ ਵਾਲੇ ਮਾਹਿਰਾਂ ਦੀ ਕਮੀ ਹੈ। ਦੱਸਿਆ ਜਾਂਦਾ ਹੈ ਕਿ ਸਾਡੇ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਇਹ ਗਿਣਤੀ ਕਾਫ਼ੀ ਵੱਡੀ ਹੈ। ਇਸ ਕਾਰਨ ਚਾਹੇ ਇੰਜੀਨੀਅਰਿੰਗ ਦੀਆਂ ਸਾਰੀਆਂ ਬ੍ਰਾਂਚਾਂ ਤੇ ਦੂਜੇ ਵਿਸ਼ਿਆਂ ਦੇ ਨਾਲ ਏਆਈ ਨੂੰ ਸਿਲੇਬਸ ’ਚ ਸ਼ਾਮਲ ਕਰ ਦਿੱਤਾ ਗਿਆ ਹੈ, ਪਰ ਇਸ ਨੂੰ ਪੜ੍ਹਾਏਗਾ ਕੌਣ•। ਦੂਜੀ ਵੱਡੀ ਚੁਣੌਤੀ ਆਈਟੀ ਸਮੇਤ ਦੂਜੇ ਖੇਤਰਾਂ ’ਚ ਕੰਮ ਕਰ ਰਹੇ ਵਰਕਫੋਰਸ ਦੀ ਅਪ-ਸਕਿਲਿੰਗ ਤੇ ਰੀ-ਸਕਿਲਿੰਗ ਨੂੰ ਲੈ ਕੇ ਹੈ। ਸਮਾਂ ਰਹਿੰਦੇ ਜੇ ਇਨ੍ਹਾਂ ਦੀ ਰੀ-ਸਕਿਲਿੰਗ ਨਹੀਂ ਕੀਤੀ ਗਈ, ਤਾਂ ਉਨ੍ਹਾਂ ਦੀਆਂ ਨੌਕਰੀਆਂ ਵੀ ਸੁਰੱਖਿਅਤ ਨਹੀਂ ਹੋਣਗੀਆਂ। ਉਸ ਲਈ ਵੀ ਮਾਹਿਰਾਂ ਦੀ ਲੋੜ ਹੈ ਤੇ ਵਿਦਿਆਰਥੀਆਂ ਨੂੰ ਤਿਆਰ ਕਰਨ ਤੋਂ ਪਹਿਲਾਂ ਕਾਫ਼ੀ ਮਾਹਿਰਾਂ ਦੀ ਉਪਲਬਧਤਾ ਯਕੀਨੀ ਬਣਾਉਣੀ ਪਵੇਗੀ।
ਓਪਨ ਏਆਈ ਰਾਹੀਂ ਅਧਿਆਪਕਾਂ ਦੀ ਸਿਖਲਾਈ ਸ਼ੁਰੂ
ਏਆਈ ਨੂੰ ਲੈ ਕੇ ਇਹ ਚਰਚਾ ਤਦ ਗਰਮ ਹੋਈ ਹੈ, ਜਦ ਓਰੇਕਲ ਨੇ ਬੁੱਧਵਾਰ ਨੂੰ ਆਪਣੇ 12 ਹਜ਼ਾਰ ਮੁਲਾਜ਼ਮਾਂ ਨੂੰ ਹਟਾਉਣ ਦਾ ਐਲਾਨ ਕੀਤਾ। ਹਾਲਾਂਕਿ ਆਈਟੀ ਮਾਹਿਰ ਇਸ ਘਟਨਾ ਨੂੰ ਏਆਈ ਨਾਲ ਜੁੜਿਆ ਹੋਇਆ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਓਰੇਕਲ ਦੀ ਬਿਜ਼ਨਸ ਰਣਨੀਤੀ ਹੋ ਸਕਦੀ ਹੈ। ਕਈ ਵਾਰ ਕੰਪਨੀਆਂ ਜ਼ਰੂਰਤ ਤੋਂ ਵੱਧ ਭਰਤੀਆਂ ਕਰ ਲੈਂਦੀਆਂ ਹਨ ਤੇ ਬਾਅਦ ’ਚ ਉਨ੍ਹਾਂ ਦਾ ਮੁਲਾਂਕਣ ਕਰਦੀਆਂ ਹਨ। ਏਆਈ ਦੇ ਕਾਰਨ ਲੋਕਾਂ ਨੂੰ ਹਟਾਇਆ ਜਾਂਦਾ ਤਾਂ ਆਈਟੀ ਕੰਪਨੀਆਂ ਫਰੈਸ਼ਰ ਨੂੰ ਕਿਉਂ ਨਿਯੁਕਤ ਕਰਦੀਆਂ। ਇਨ੍ਹਾਂ ਹਲਚਲਾਂ ਤੋਂ ਵੱਖ ਸਿੱਖਿਆ ਮੰਤਰਾਲਾ ਤੇ ਏਆਈਸੀਟੀਈ ਨਵੀਂ ਪੀੜ੍ਹੀ ਨੂੰ ਏਆਈ ਨਾਲ ਜੋੜਨ ਅਤੇ ਸਿਖਲਾਈ ਹਾਸਲ ਅਧਿਆਪਕਾਂ ਨੂੰ ਤਿਆਰ ਕਰਨ ’ਚ ਰੁੱਝੇ ਹੋਏ ਹਨ। ਏਆਈਸੀਟੀਈ ਨੇ ਆਪਣੇ ਨਾਲ ਸਬੰਧਤ ਚਾਰ ਹਜ਼ਾਰ ਸੰਸਥਾਨਾਂ ’ਚ ਏਆਈ, ਡਾਟਾ ਸਾਇੰਸ ਆਦਿ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਹੈ। ਅਧਿਆਪਕਾਂ ਦੀ ਓਪਨ ਏਆਈ ਰਾਹੀਂ ਸਿਖਲਾਈ ਸ਼ੁਰੂ ਹੋ ਗਈ ਹੈ।
ਇਹ ਸਿਰਫ਼ ਤਕਨੀਕ ਦੀ ਇਕ ਤਬਦੀਲੀ
ਏਆਈ ਨੂੰ ਲੈ ਕੇ ਕੋਸ਼ਿਸ਼ਾਂ ਦੀ ਰਫ਼ਤਾਰ ’ਤੇ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿਉਂਕਿ ਜਿਸ ਤਰ੍ਹਾਂ ਏਆਈ ਸਾਰੇ ਖੇਤਰਾਂ ’ਚ ਦਸਤਕ ਦੇ ਰਹੀ ਹੈ, ਉਨ੍ਹਾਂ ’ਚ ਕੀ ਅਸੀਂ ਨੌਕਰੀ ਕਰ ਰਹੀ ਜਾਂ ਨੌਕਰੀ ਦੀ ਉਮੀਦ ’ਚ ਪੜ੍ਹ ਰਹੀ ਪੀੜ੍ਹੀ ਨੂੰ ਤਿਆਰ ਕਰ ਸਕਾਂਗੇ। ਇਨ੍ਹਾਂ ਸਵਾਲਾਂ ਵਿਚਾਲੇ ਏਆਈਸੀਟੀਈ ਦੇ ਸਾਬਕਾ ਉਪ ਪ੍ਰਧਾਨ ਤੇ ਡੈਕਸਿਟ ਗਲੋਬਲ ਦੇ ਐੱਮਡੀ ਤੇ ਸੀਈਓ ਅਭੈ ਜੇਰੇ ਦਾ ਮੰਨਣਾ ਹੈ ਕਿ ਏਆਈ ਨਾਲ ਨੌਕਰੀਆਂ ਨੂੰ ਕੋਈ ਖ਼ਤਰਾ ਨਹੀਂ ਹੈ, ਇਹ ਤਕਨੀਕ ਦੀ ਇਕ ਤਬਦੀਲੀ ਹੈ। ਇਸ ਨਾਲ ਜਿਨ੍ਹਾਂ ਨੌਕਰੀਆਂ ਨੂੰ ਜਾਂਦੇ ਹੋਏ ਦੇਖ ਰਹੇ ਹਾਂ, ਉਸ ਦੀ ਥਾਂ ਨਵੀਆਂ ਹੋਰ ਨੌਕਰੀਆਂ ਨਵੇਂ ਰੂਪ ’ਚ ਪੈਦਾ ਹੋਣਗੀਆਂ। ਏਆਈ ਨਾਲ ਜੁੜੀਆਂ ਤਰਜੀਹਾਂ ਦੀ ਹੁਣ ਸਿਰਫ਼ ਨਿਗਰਾਨੀ ਦੀ ਲੋੜ ਹੈ। ਏਆਈ ਰਾਹੀਂ ਆਈਟੀ ਦੇ ਨਾਲ ਹੀ ਹੈਲ•ਥ, ਫਾਰਮੇਸੀ, ਆਟੋਮੋਬਾਈਲ ਵਰਗੇ ਖੇਤਰਾਂ ’ਚ ਵੀ ਨੌਕਰੀਆਂ ਮਿਲਣਗੀਆਂ।