NTA NEET 2021: Application Form ਇਸ ਸਮੇਂ ਤਕ ਹੋ ਸਕਦੇ ਹਨ ਜਾਰੀ, ਇਕ ਅਗਸਤ ਨੂੰ ਪੂਰੇ ਸਿਲੇਬਸ ਨਾਲ ਹੋਵੇਗੀ ਨੀਟ ਪ੍ਰੀਖਿਆ
ਦੱਸਣਯੋਗ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਦੁਆਰਾ ਨੀਟ (ਯੂਜੀ) 2021 ਦੀਆਂ ਪ੍ਰੀਖਿਆਵਾਂ ਇਕ ਅਗਸਤ 2021 ਨੂੰ ਕਰਵਾਈਆਂ ਜਾਣਗੀਆਂ ਤੇ ਪੂਰੇ ਸਿਲੇਬਸ ਨਾਲ ਹੀ ਪ੍ਰੀਖਿਆਵਾਂ ਲਏ ਜਾਣ ਦੀਆਂ ਵੱਖ-ਵੱਖ ਐਲਾਨ ਪਹਿਲਾਂ..
Publish Date: Thu, 22 Apr 2021 12:31 PM (IST)
Updated Date: Thu, 22 Apr 2021 03:16 PM (IST)
ਨਵੀਂ ਦਿੱਲੀ, ਜੇਐੱਨਐੱਨ : NTA NEET 2021: Application Form ਡੇਟ ਨੂੰ ਲੈ ਕੇ ਨੀਟ ਪ੍ਰੀਖਿਆ ਮੁਕਾਬਲੇਬਾਜ਼ਾਂ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਐਕਟਿਵ ਰਹਿੰਦੇ ਹਨ। ਭਾਵੇ ਹੀ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੁਆਰਾ ਅਖਿਲ ਭਾਰਤੀ ਪੱਧਰ ’ਤੇ ਕਰਵਾਈ ਜਾਣ ਵਾਲੀ ਪੀਜੀ ਕੋਰਸਜ਼ ਲਈ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੋਵੇ ਪਰ ਅੰਡਰ-ਗਰੇਜੁਏਟ (ਯੂਜੀ) ਕੋਰਸਜ਼ - ਐੱਮਬੀਬੀਐੱਸ, ਬੀਡੀਐੱਸ ਬੀਏਐੱਮਐੱਸ, ਬੀਐੱਚਐੱਮਐੱਸ, ਬੀਐੱਮਐੱਮਐੱਸ ਤੇ ਬੀਯੂਐੱਮਐੱਸ ’ਚ ਦਾਖਲੇ ਲਈ ਕਰਵਾਈ ਜਾਣ ਵਾਲੀ ਰਾਸ਼ਟਰੀ ਯੋਗਤਾ ਤੇ ਪ੍ਰਵੇਸ਼ ਪ੍ਰੀਖਿਆ (ਯੂਜੀ) ਭਾਵ ਨੀਟ ਯੂਜੀ 2021 ਲਈ ਪ੍ਰੀਖਿਆ ਲਈ ਅਪਲਾਈ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੀ ਮੰਗ ਵਿਦਿਆਰਥੀਆਂ ਦੁਆਰਾ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਦੁਆਰਾ ਨੀਟ (ਯੂਜੀ) 2021 ਦੀਆਂ ਪ੍ਰੀਖਿਆਵਾਂ ਇਕ ਅਗਸਤ 2021 ਨੂੰ ਕਰਵਾਈਆਂ ਜਾਣਗੀਆਂ ਤੇ ਪੂਰੇ ਸਿਲੇਬਸ ਨਾਲ ਹੀ ਪ੍ਰੀਖਿਆਵਾਂ ਲਏ ਜਾਣ ਦੀਆਂ ਵੱਖ-ਵੱਖ ਐਲਾਨ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
ਐੱਨਟੀਏ ਨੀਟ 2021 application form ਇਸ ਸਮੇਂ ਕਰ ਸਕਦਾ ਹੈ ਜਾਰੀ
ਮਾਰਚ 2021 ਦੇ ਦੂਜੇ ਹਫ਼ਤੇ ’ਚ ਨੀਟ ਯੂਜੀ ਪ੍ਰੀਖਿਆ ਤਰੀਕ ਦਾ ਐਲਾਨ ਨੀਟ 2021 application form ਡੇਟ ਦਾ ਇੰਤਜ਼ਾਰ ਦੇਸ਼ ਭਰ ਦੇ ਉਮੀਦਵਾਰ ਕਰ ਰਹੇ ਹਨ। ਭਾਵੇ ਹੀ ਐੱਨਟੀਏ ਦੁਆਰਾ ਨੀਟ ਅਪਲੀਕੇਸ਼ਨ 2021 ਡੇਟ ਲੈ ਕੇ ਕੋਈ ਵੀ ਆਧਿਕਾਰਿਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਪਰ ਵੱਖ-ਵੱਖ ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਐੱਨਟੀਏ ਨੀਟ 2021 ਅਪਲੀਕੇਸ਼ਨ ਫਾਰਮ ਅਪ੍ਰੈਲ ਦੇ ਚੌਥੇ ਹਫ਼ਤੇ ਭਾਵ ਇਸ ਹਫ਼ਤੇ ਜਾਰੀ ਕਰ ਸਕਦਾ ਹੈ। ਇਨ੍ਹਾਂ ਖਬਰਾਂ ਅਨੁਸਾਰ ਨੀਚ ਯੂਜੀ ਅਪਲੀਕੇਸ਼ਨ ਫਾਰਮ 2021 ਭਰਨ ਦੀ ਪ੍ਰਕਿਰਿਆ ਜੂਨ ਦੇ ਚੌਥੇ ਹਫ਼ਤੇ ਤਕ ਚੱਲ ਸਕਦੀ ਹੈ।