NEET UG Re-Exam 2026: ਨੀਟ ਪ੍ਰੀਖਿਆ 'ਚ ਸਟੂਡੈਂਟਸ ਨੂੰ ਮਿਲੇਗਾ 15 ਮਿੰਟ ਦਾ ਵਾਧੂ ਸਮਾਂ, ਐਡਮਿਟ ਕਾਰਡ ਇਸ ਤਰੀਕ ਨੂੰ ਹੋਣਗੇ ਜਾਰੀ
ਐੱਨਟੀਏ ਮੁਤਾਬਕ ਨੀਟ ਯੂਜੀ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਐਡਮਿਟ ਕਾਰਡ 14 ਜੂਨ, 2026 ਨੂੰ ਜਾਰੀ ਕਰ ਦਿੱਤੇ ਜਾਣਗੇ। ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਐਡਮਿਟ ਕਾਰਡ ਪ੍ਰਾਪਤ ਕਰ ਸਕਣਗੇ।
Publish Date: Fri, 12 Jun 2026 01:37 PM (IST)
Updated Date: Fri, 12 Jun 2026 01:40 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਐੱਨਟੀਏ ਦੇ ਨੋਟੀਫਿਕੇਸ਼ਨ ਮੁਤਾਬਕ NEET UG Re-Exam 2026 ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦੇਸ਼ ਭਰ ਵਿੱਚ 21 ਜੂਨ ਨੂੰ ਪ੍ਰੀਖਿਆ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5.15 ਵਜੇ ਤੱਕ ਕਰਵਾਈ ਜਾਵੇਗੀ।
ਐੱਨਟੀਏ ਵੱਲੋਂ ਨੀਟ ਯੂਜੀ ਪ੍ਰੀਖਿਆ ਲਈ 15 ਮਿੰਟ ਦਾ ਵਾਧੂ ਸਮਾਂ ਵਧਾਇਆ ਗਿਆ ਹੈ। ਨਾਲ ਹੀ ਐੱਨਟੀਏ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨੀਟ ਪ੍ਰੀਖਿਆ ਪੂਰੀ ਨਿਰਪੱਖਤਾ ਅਤੇ ਸੁਰੱਖਿਅਤ ਤਰੀਕੇ ਨਾਲ ਕਰਵਾਈ ਜਾਵੇਗੀ।
ਕਦੋਂ ਜਾਰੀ ਹੋਵੇਗਾ ਐਡਮਿਟ ਕਾਰਡ
ਐੱਨਟੀਏ ਮੁਤਾਬਕ ਨੀਟ ਯੂਜੀ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਐਡਮਿਟ ਕਾਰਡ 14 ਜੂਨ, 2026 ਨੂੰ ਜਾਰੀ ਕਰ ਦਿੱਤੇ ਜਾਣਗੇ। ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਐਡਮਿਟ ਕਾਰਡ ਪ੍ਰਾਪਤ ਕਰ ਸਕਣਗੇ।
ਕਿਵੇਂ ਡਾਊਨਲੋਡ ਕਰ ਸਕਣਗੇ ਐਡਮਿਟ ਕਾਰਡ
ਐੱਨਟੀਏ ਵੱਲੋਂ ਨੀਟ ਯੂਜੀ ਪ੍ਰੀਖਿਆ ਦਾ ਐਡਮਿਟ ਕਾਰਡ 14 ਜੂਨ ਨੂੰ ਜਾਰੀ ਕੀਤਾ ਜਾਵੇਗਾ। ਅਜਿਹੇ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਥੇ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਹੇਠ ਲਿਖੇ ਸਟੈਪਸ ਦੱਸੇ ਗਏ ਹਨ। ਉਮੀਦਵਾਰ ਇਨ੍ਹਾਂ ਸਟੈਪਸ ਨੂੰ ਫਾਲੋ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ:
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਐੱਨਟੀਏ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਵਿਜ਼ਿਟ ਕਰਨਾ ਹੋਵੇਗਾ।
ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮਪੇਜ 'ਤੇ ਉਮੀਦਵਾਰਾਂ ਨੂੰ Candidate Activity ਸੈਕਸ਼ਨ 'ਤੇ ਕਲਿੱਕ ਕਰਨਾ ਹੋਵੇਗਾ।
ਹੁਣ NEET UG Re-Exam Admit Card 2026 ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।
ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਲੌਗਇਨ ਡਿਟੇਲ ਦਰਜ ਕਰਨੀ ਹੋਵੇਗੀ।
ਲੌਗਇਨ ਡਿਟੇਲ ਦਰਜ ਕਰਨ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ 'ਤੇ ਓਪਨ ਜਾਵੇਗਾ।
ਅਖੀਰ ਵਿੱਚ ਇਸ ਦਾ ਇੱਕ ਪ੍ਰਿੰਟ ਆਊਟ ਵੀ ਜ਼ਰੂਰ ਕਢਵਾ ਲਓ।