11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੀਆਂ ਕਿਤਾਬਾਂ ਲਈ ਅਜੇ ਕਰਨਾ ਪਵੇਗਾ ਇੰਤਜ਼ਾਰ, ਸੈਸ਼ਨ 2027-28 ’ਚ ਹੋਣਗੀਆਂ ਮੁਹੱਈਆ
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਤਿਆਰ ਹੋ ਰਹੀਆਂ 11ਵੀਂ ਦੀਆਂ ਨਵੀਆਂ ਕਿਤਾਬਾਂ ਹੁਣ ਸਿੱਖਿਆ ਸੈਸ਼ਨ 2027-28 ’ਚ ਆਉਣਗੀਆਂ। ਪਹਿਲਾਂ ਨੌਵੀਂ ਜਮਾਤ ਦੇ ਨਾਲ 11ਵੀਂ ਦੀਆਂ ਵੀ ਨਵੀਂ ਕਿਤਾਬਾਂ ਲਿਆਉਣ ਦੀ ਯੋਜਨਾ ਸੀ, ਜੋ ਸਿੱਖਿਆ ਸੈਸ਼ਨ 2026-27 ’ਚ ਹੀ ਆ ਰਹੀਆਂ ਹਨ।
Publish Date: Sat, 28 Mar 2026 10:22 AM (IST)
Updated Date: Sat, 28 Mar 2026 10:27 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਐੱਨਸੀਈਆਰਟੀ ਦੀ 11ਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਲਈ ਵਿਦਿਆਰਥੀਆਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਤਿਆਰ ਹੋ ਰਹੀਆਂ 11ਵੀਂ ਦੀਆਂ ਨਵੀਆਂ ਕਿਤਾਬਾਂ ਹੁਣ ਸਿੱਖਿਆ ਸੈਸ਼ਨ 2027-28 ’ਚ ਆਉਣਗੀਆਂ। ਪਹਿਲਾਂ ਨੌਵੀਂ ਜਮਾਤ ਦੇ ਨਾਲ 11ਵੀਂ ਦੀਆਂ ਵੀ ਨਵੀਂ ਕਿਤਾਬਾਂ ਲਿਆਉਣ ਦੀ ਯੋਜਨਾ ਸੀ, ਜੋ ਸਿੱਖਿਆ ਸੈਸ਼ਨ 2026-27 ’ਚ ਹੀ ਆ ਰਹੀਆਂ ਹਨ।
ਸਕੂਲਾਂ ’ਚ ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਸਿੱਖਿਆ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਐੱਨਸੀਈਆਰਟੀ ਨੇ ਇਕ ਐਡਵਾਇਜ਼ਰੀ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ’ਚ ਦਸਿਆ ਗਿਆ ਹੈ ਕਿ 11ਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਅਗਲੇ ਸਾਲ ਭਾਵ ਸਿੱਖਿਆ ਸੈਸ਼ਨ 2027-28 ’ਚ 10ਵੀਂ ਦੀਆਂ ਨਵੀਆਂ ਕਿਤਾਬਾਂ ਦੇ ਨਾਲ ਆਉਣਗੀਆਂ।