NEET UG Registration 2026: ਨੀਟ ਯੂਜੀ ਫਾਰਮ ਭਰਨ ਦੀ ਆਖਰੀ ਮਿਤੀ ਵਧੀ, ਹੁਣ ਇਸ ਤਰੀਕ ਤੱਕ ਭਰੋ ਫਾਰਮ
ਬਿਨੈ-ਪੱਤਰ ਭਰਨ ਦੇ ਨਾਲ ਜਨਰਲ ਕੈਟੇਗਰੀ ਦੇ ਵਿਦਿਆਰਥੀਆਂ ਨੂੰ 1700 ਰੁਪਏ, ਜਨਰਲ ਈ.ਡਬਲਿਊ.ਐਸ., ਓ.ਬੀ.ਸੀ. ਐਨ.ਸੀ.ਐਲ. ਵਰਗ ਦੇ ਵਿਦਿਆਰਥੀਆਂ ਨੂੰ 1600 ਰੁਪਏ ਅਤੇ ਐਸ.ਸੀ., ਐਸ.ਟੀ., ਪੀ.ਡਬਲਿਊ.ਬੀ.ਡੀ., ਥਰਡ ਜੈਂਡਰ ਨੂੰ 1000 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ।
Publish Date: Mon, 09 Mar 2026 11:17 AM (IST)
Updated Date: Mon, 09 Mar 2026 11:22 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ NEET UG Form 2026 ਭਰਨ ਦੀ ਆਖਰੀ ਮਿਤੀ 11 ਮਾਰਚ 2026 ਤੱਕ ਵਧਾ ਦਿੱਤੀ ਗਈ ਹੈ। ਜਿਹੜੇ ਵਿਦਿਆਰਥੀ ਕਿਸੇ ਕਾਰਨ ਨਿਰਧਾਰਤ ਮਿਤੀ ਤੱਕ ਫਾਰਮ ਨਹੀਂ ਭਰ ਸਕੇ ਸਨ, ਉਹ ਹੁਣ ਵਧੀ ਹੋਈ ਤਰੀਕ ਵਿੱਚ ਆਪਣੀ ਅਪਲਾਈ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਅਪਲਾਈ ਕਰਨ ਤੋਂ ਬਾਅਦ ਫੀਸ 11 ਮਾਰਚ ਦੀ ਰਾਤ 11 ਵਜੇ ਕੇ 50 ਮਿੰਟ ਤੱਕ ਜਮ੍ਹਾਂ ਕਰਵਾਉਣ ਦਾ ਮੌਕਾ ਰਹੇਗਾ।
ਧਿਆਨ ਰੱਖੋ ਕਿ ਬਿਨੈ-ਪੱਤਰ ਸਿਰਫ਼ ਆਨਲਾਈਨ ਮਾਧਿਅਮ ਰਾਹੀਂ NTA ਦੀ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾ ਕੇ ਹੀ ਭਰਿਆ ਜਾ ਸਕਦਾ ਹੈ। ਕਿਸੇ ਵੀ ਹੋਰ ਤਰੀਕੇ ਨਾਲ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।
ਕਿੰਨੀ ਲੱਗੇਗੀ ਫੀਸ?
ਬਿਨੈ-ਪੱਤਰ ਭਰਨ ਦੇ ਨਾਲ ਜਨਰਲ ਕੈਟੇਗਰੀ ਦੇ ਵਿਦਿਆਰਥੀਆਂ ਨੂੰ 1700 ਰੁਪਏ, ਜਨਰਲ ਈ.ਡਬਲਿਊ.ਐਸ., ਓ.ਬੀ.ਸੀ. ਐਨ.ਸੀ.ਐਲ. ਵਰਗ ਦੇ ਵਿਦਿਆਰਥੀਆਂ ਨੂੰ 1600 ਰੁਪਏ ਅਤੇ ਐਸ.ਸੀ., ਐਸ.ਟੀ., ਪੀ.ਡਬਲਿਊ.ਬੀ.ਡੀ., ਥਰਡ ਜੈਂਡਰ ਨੂੰ 1000 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਭਾਰਤ ਤੋਂ ਬਾਹਰ ਦੇ ਸੈਂਟਰਾਂ ਲਈ ਅਪਲਾਈ ਫੀਸ 9500 ਰੁਪਏ ਨਿਰਧਾਰਤ ਹੈ।
ਘਰ ਬੈਠੇ ਖ਼ੁਦ ਕਰ ਸਕਦੇ ਹੋ ਅਪਲਾਈ
ਵਿਦਿਆਰਥੀ ਨੀਟ ਯੂਜੀ ਫਾਰਮ ਖ਼ੁਦ ਹੀ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਭਰ ਸਕਦੇ ਹਨ। ਤੁਹਾਡੀ ਸਹੂਲਤ ਲਈ ਸਟੈਪਸ ਹੇਠਾਂ ਦਿੱਤੇ ਗਏ ਹਨ:
ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਓ।
ਹੋਮ ਪੇਜ 'ਤੇ 'Registration for NEET(UG) – 2026 is LIVE!' 'ਤੇ ਕਲਿੱਕ ਕਰੋ।
ਪਹਿਲਾਂ ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰ ਲਓ।
ਰਜਿਸਟ੍ਰੇਸ਼ਨ ਤੋਂ ਬਾਅਦ ਹੋਰ ਵੇਰਵੇ ਭਰ ਕੇ ਫਾਰਮ ਪੂਰਾ ਕਰੋ।
ਫੀਸ ਜਮ੍ਹਾਂ ਕਰੋ ਅਤੇ ਫਾਰਮ ਸਬਮਿਟ ਕਰਕੇ ਪ੍ਰਿੰਟਆਊਟ ਸੰਭਾਲ ਲਓ।
ਕਰੈਕਸ਼ਨ ਵਿੰਡੋ ਲਈ ਤਰੀਕਾਂ ਦਾ ਐਲਾਨ ਜਲਦ
ਪਹਿਲਾਂ ਫਾਰਮ ਵਿੱਚ ਸੁਧਾਰ (Correction) ਲਈ 10 ਮਾਰਚ ਤੋਂ 12 ਮਾਰਚ ਤੱਕ ਵਿੰਡੋ ਖੁੱਲ੍ਹਣੀ ਸੀ, ਪਰ ਹੁਣ ਅਪਲਾਈ ਕਰਨ ਦੀ ਮਿਤੀ ਵਧਾ ਦਿੱਤੀ ਗਈ ਹੈ। ਅਜਿਹੇ ਵਿੱਚ ਕਰੈਕਸ਼ਨ ਲਈ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।