NEET-UG ਪ੍ਰੀਖਿਆ: ਫੀਸ ਵਾਪਸੀ ਲਈ ਪ੍ਰਕਿਰਿਆ ਸ਼ੁਰੂ, ਉਮੀਦਵਾਰਾਂ ਨੂੰ 22 ਜੂਨ ਤੱਕ ਬੈਂਕ ਖਾਤੇ ਦੇ ਵੇਰਵੇ ਦੇਣ ਦੇ ਨਿਰਦੇਸ਼
ਪੇਪਰ ਲੀਕ ਦੇ ਦੋਸ਼ਾਂ ਦਰਮਿਆਨ ਨੀਟ-ਯੂਜੀ 2026 ਦੀ ਪ੍ਰੀਖਿਆ ਰੱਦ ਕੀਤੀ ਗਈਸੀ। ਹੁਣ ਇਹ ਪ੍ਰੀਖਿਆ ਦੁਬਾਰਾ ਕਰਵਾਈ ਜਾਣੀ ਹੈ, ਇਸ ਲਈ ਉਮੀਦਵਾਰਾਂ ਲਈ ਪ੍ਰੀਖਿਆ ਫੀਸ ਵਾਪਸੀ ਲਈ ਬੈਂਕ ਖਾਤੇ ਦੀ ਜਾਣਕਾਰੀ ਮੰਗੇ ਜਾਣ ਮਗਰੋਂ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ 22 ਜੂਨ ਤੱਕ ਤਰੀਕ ਵਿਚ ਵਾਧਾ ਕੀਤਾ ਹੈ।
Publish Date: Sat, 30 May 2026 01:34 PM (IST)
Updated Date: Sat, 30 May 2026 01:36 PM (IST)
ਨਵੀਂ ਦਿੱਲੀ (ਪੀਟੀਆਈ) : ਪੇਪਰ ਲੀਕ ਦੇ ਦੋਸ਼ਾਂ ਦਰਮਿਆਨ ਨੀਟ-ਯੂਜੀ 2026 ਦੀ ਪ੍ਰੀਖਿਆ ਰੱਦ ਕੀਤੀ ਗਈਸੀ। ਹੁਣ ਇਹ ਪ੍ਰੀਖਿਆ ਦੁਬਾਰਾ ਕਰਵਾਈ ਜਾਣੀ ਹੈ, ਇਸ ਲਈ ਉਮੀਦਵਾਰਾਂ ਲਈ ਪ੍ਰੀਖਿਆ ਫੀਸ ਵਾਪਸੀ ਲਈ ਬੈਂਕ ਖਾਤੇ ਦੀ ਜਾਣਕਾਰੀ ਮੰਗੇ ਜਾਣ ਮਗਰੋਂ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ 22 ਜੂਨ ਤੱਕ ਤਰੀਕ ਵਿਚ ਵਾਧਾ ਕੀਤਾ ਹੈ।
21 ਜੂਨ ਨੂੰ ਨੀਟ-ਯੂਜੀ 2026 ਦੀ ਦੁਬਾਰਾ ਪ੍ਰੀਖਿਆ ਦੇ ਸਬੰਧ ਵਿਚ ਐਲਾਨ ਕਰਦਿਆਂ ਐੱਨਟੀਏ ਨੇ ਕਿਹਾ ਸੀ ਕਿ ਨਵੀਂ ਪ੍ਰੀਖਿਆ ਲਈ ਉਮੀਦਵਾਰਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਵਿਦਿਆਰਥੀਆਂ ਵੱਲੋਂ ਪਹਿਲਾਂ ਹੀ ਅਦਾ ਕੀਤੀ ਗਈ ਫੀਸ ਵਾਪਸ ਕੀਤੀ ਜਾਵੇਗੀ। ਐੱਨਟੀਏ ਨੇ 22 ਮਈ ਤੋਂ 26 ਮਈ ਤੱਕ ਨੀਟ-ਯੂਜੀ 2026 ਰਜਿਸਟ੍ਰੇਸ਼ਨ ਪੋਰਟਲ ਉੱਤੇ ਫੀਸ ਵਾਪਸੀ ਦੀ ਪ੍ਰਕਿਰਿਆ ਲਈ ਬੈਂਕ ਖਾਤੇ ਦੇ ਵੇਰਵੇ ਦੇਣ ਦੀ ਸਹੂਲਤ ਦਿੱਤੀ ਸੀ। ਬੁੱਧਵਾਰ ਨੂੰ ਐੱਨਟੀਏ ਨੇ ਕਿਹਾ ਕਿ ਹੁਣ ਤੱਕ ਕਰੀਬ 13 ਲੱਖ ਉਮੀਦਵਾਰਾਂ ਨੇ ਆਪਣੇ ਬੈਂਕ ਖਾਤੇ ਦੇ ਵੇਰਵੇ ਦਿੱਤੇ ਹਨ। ਏਜੰਸੀ ਨੇ ਕਿਹਾ ਕਿ ਇਹ ਮਿਆਦ ਉਨ੍ਹਾਂ ਉਮੀਦਵਾਰਾਂ ਦੀ ਸਹੂਲਤ ਲਈ ਵਧਾਈ ਗਈ ਹੈ, ਜਿਨ੍ਹਾਂ ਨੇ ਹੁਣ ਤੱਕ ਵੇਰਵੇ ਜਮ੍ਹਾਂ ਨਹੀਂ ਕਰਵਾਏ ਹਨ।