NTA ਵੱਲੋਂ ਇਸ ਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ 'ਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਅਜਿਹੇ 'ਚ ਵਿਦਿਆਰਥੀ ਨਵੇਂ ਨਿਯਮਾਂ ਨੂੰ ਇੱਥੇ ਚੈੱਕ ਕਰਕੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫਾਰਮ ਭਰਨ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET UG 2026) ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਨਿਰਧਾਰਤ ਆਖਰੀ ਮਿਤੀ 8 ਮਾਰਚ 2026 ਤਕ ਜਾਰੀ ਰਹੇਗੀ। ਇਸ ਪ੍ਰੀਖਿਆ 'ਚ ਭਾਗ ਲੈਣ ਦੇ ਚਾਹਵਾਨ ਵਿਦਿਆਰਥੀ ਆਨਲਾਈਨ ਮੋਡ ਰਾਹੀਂ NTA ਦੀ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾ ਕੇ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਹਾਲਾਂਕਿ, ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਇਸ ਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ 'ਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਅਜਿਹੇ 'ਚ ਵਿਦਿਆਰਥੀ ਨਵੇਂ ਨਿਯਮਾਂ ਨੂੰ ਇੱਥੇ ਚੈੱਕ ਕਰਕੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫਾਰਮ ਭਰਨ।
NTA ਨੇ ਇਸ ਵਾਰ ਸੁਰੱਖਿਆ ਫੀਚਰਜ਼ (Security Features) ਨੂੰ ਧਿਆਨ ਵਿਚ ਰੱਖਦੇ ਹੋਏ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ। ਹੁਣ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਆਧਾਰ ਈ-ਕੇਵਾਈਸੀ (Aadhaar eKYC) ਕਰਨਾ ਲਾਜ਼ਮੀ ਹੋਵੇਗਾ। ਪਛਾਣ ਦੀ ਤਸਦੀਕ (Verification) ਲਈ ਇਹ ਕਦਮ ਜ਼ਰੂਰੀ ਕਰ ਦਿੱਤਾ ਗਿਆ ਹੈ।
ਐਪਲੀਕੇਸ਼ਨ ਫਾਰਮ ਭਰਨ ਸਮੇਂ ਵਿਦਿਆਰਥੀਆਂ ਨੂੰ ਹੁਣ ਲਾਈਵ ਫੋਟੋ ਅਪਲੋਡ ਕਰਨੀ ਹੋਵੇਗੀ। NTA ਵੱਲੋਂ ਕੀਤੇ ਗਏ ਟਵੀਟ ਮੁਤਾਬਕ, 'ਲਾਈਵ ਫੋਟੋ ਕੈਪਚਰ ਕਰਨਾ ਬੇਹੱਦ ਜ਼ਰੂਰੀ ਹੈ। ਯਕੀਨੀ ਬਣਾਓ ਕਿ ਤੁਹਾਡੀ ਫੋਟੋ ਫਰੇਮ ਦੇ 80% ਹਿੱਸੇ ਨੂੰ ਕਵਰ ਕਰੇ। ਫੋਟੋ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਣ ਲਈ ਟੋਪੀ, ਐਨਕਾਂ ਜਾਂ ਗੋਗਲਜ਼ ਨਾ ਪਹਿਨੋ। ਇਹ ਵੀ ਯਕੀਨੀ ਬਣਾਓ ਕਿ ਤੁਹਾਡਾ ਵੈਬਕੈਮ ਸਹੀ ਕੰਮ ਕਰ ਰਿਹਾ ਹੈ। ਜੇਕਰ ਤੁਸੀਂ ਚਾਹੋ ਤਾਂ ਕਿਸੇ ਵੀ ਫੋਨ ਵਿੱਚ QR ਕੋਡ ਸਕੈਨ ਕਰਕੇ ਮੋਬਾਈਲ ਕੈਮਰੇ ਰਾਹੀਂ ਫੋਟੋ ਅਪਲੋਡ ਕਰ ਸਕਦੇ ਹੋ ਅਤੇ ਆਪਣੀ ਅਰਜ਼ੀ ਪੂਰੀ ਕਰ ਸਕਦੇ ਹੋ।'
ਨੀਟ ਯੂਜੀ ਐਪਲੀਕੇਸ਼ਨ ਫਾਰਮ 2026 ਭਰਨ ਲਈ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਓ।
ਹੋਮ ਪੇਜ 'ਤੇ 'ਲੇਟੈਸਟ ਨਿਊਜ਼' ਵਿੱਚ "Registration for NEET(UG) – 2026 is LIVE!" 'ਤੇ ਕਲਿੱਕ ਕਰੋ।
ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰ ਲਓ।
ਰਜਿਸਟ੍ਰੇਸ਼ਨ ਤੋਂ ਬਾਅਦ ਹੋਰ ਵੇਰਵੇ ਦਰਜ ਕਰਕੇ ਫਾਰਮ ਨੂੰ ਪੂਰਾ ਕਰੋ।
ਆਪਣੀ ਕੈਟੇਗਰੀ ਅਨੁਸਾਰ ਨਿਰਧਾਰਤ ਫੀਸ ਜਮ੍ਹਾਂ ਕਰੋ।
ਫਾਰਮ ਸਬਮਿਟ ਕਰਕੇ ਪ੍ਰਿੰਟਆਊਟ ਕਢਵਾ ਕੇ ਸੁਰੱਖਿਅਤ ਰੱਖ ਲਓ।
ਨੀਟ ਯੂਜੀ (NEET UG) ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ। ਵਿਦਿਆਰਥੀ ਨੇ ਫਿਜ਼ਿਕਸ (ਭੌਤਿਕ ਵਿਗਿਆਨ), ਕੈਮਿਸਟਰੀ (ਰਸਾਇਣ ਵਿਗਿਆਨ) ਅਤੇ ਬਾਇਓਲੋਜੀ (ਜੀਵ ਵਿਗਿਆਨ) - PCB ਵਿਸ਼ਿਆਂ ਦੇ ਨਾਲ 12ਵੀਂ/ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਜਿਹੜੇ ਵਿਦਿਆਰਥੀਆਂ ਨੇ ਇਨ੍ਹਾਂ ਵਿਸ਼ਿਆਂ (PCB) ਦੀ ਪੜ੍ਹਾਈ ਵਾਧੂ ਵਿਸ਼ਿਆਂ ਵਜੋਂ ਕੀਤੀ ਹੈ, ਉਹ ਵੀ ਇਸ ਪ੍ਰੀਖਿਆ 'ਚ ਭਾਗ ਲੈ ਸਕਦੇ ਹਨ। ਵਿਦਿਆਰਥੀ ਦੀ ਉਮਰ 17 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਪ੍ਰੀਖਿਆ ਲਈ ਉੱਪਰਲੀ ਉਮਰ ਸੀਮਾ (Upper Age Limit) ਦੀ ਕੋਈ ਪਾਬੰਦੀ ਨਹੀਂ ਹੈ।