NEET UG 2026 Fee Refund : ਨੀਟ ਯੂਜੀ ਫੀਸ ਵਾਪਸੀ ਦੀ ਆਖਰੀ ਮਿਤੀ ਵਧੀ, ਹੁਣ ਤੱਕ 13 ਲੱਖ ਵਿਦਿਆਰਥੀ ਕਰ ਚੁੱਕੇ ਨੇ ਬੈਂਕ ਡਿਟੇਲ ਅਪਡੇਟ
ਫੀਸ ਰਿਫੰਡ ਲਈ ਵਿਦਿਆਰਥੀ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਣ ਅਤੇ 'Candidate Activity' ਵਿੱਚ Fee Refund Window for NEET(UG) 2026 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰਕੇ ਲਾਗਇਨ ਕਰੋ
Publish Date: Thu, 28 May 2026 12:21 PM (IST)
Updated Date: Thu, 28 May 2026 12:30 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ NEET UG 2026 ਦੀ ਫੀਸ ਰਿਫੰਡ ਦੀ ਆਖਰੀ ਮਿਤੀ ਨੂੰ 22 ਜੂਨ ਤੱਕ ਵਧਾ ਦਿੱਤਾ ਗਿਆ ਹੈ। ਐਨ.ਟੀ.ਏ. ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਪਹਿਲਾਂ ਫੀਸ ਵਾਪਸੀ ਲਈ ਖਾਤਾ ਅਪਡੇਟ ਕਰਨ ਦੀ ਆਖਰੀ ਮਿਤੀ 27 ਮਈ ਤੈਅ ਕੀਤੀ ਗਈ ਸੀ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ 22.79 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 13 ਲੱਖ ਵਿਦਿਆਰਥੀ ਪੈਸੇ ਵਾਪਸੀ ਲਈ ਆਪਣੀ ਬੈਂਕ ਡਿਟੇਲ ਅਪਡੇਟ ਕਰ ਚੁੱਕੇ ਹਨ। ਅਜੇ ਵੀ ਲਗਪਗ 10 ਲੱਖ ਵਿਦਿਆਰਥੀਆਂ ਦੀ ਜਾਣਕਾਰੀ ਅਪਡੇਟ ਹੋਣੀ ਬਾਕੀ ਹੈ, ਜਿਸ ਨੂੰ ਦੇਖਦੇ ਹੋਏ ਰਿਫੰਡ ਪੋਰਟਲ ਨੂੰ 22 ਜੂਨ ਤੱਕ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਤਰੀਕੇ ਨਾਲ ਬੈਂਕ ਡਿਟੇਲ ਕਰ ਸਕਦੇ ਹੋ ਅਪਡੇਟ
ਫੀਸ ਰਿਫੰਡ ਲਈ ਵਿਦਿਆਰਥੀ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਣ ਅਤੇ 'Candidate Activity' ਵਿੱਚ Fee Refund Window for NEET(UG) 2026 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰਕੇ ਲਾਗਇਨ ਕਰੋ। ਦੂਜੇ ਸਟੈਪ ਵਿੱਚ ਓ.ਟੀ.ਪੀ. (OTP) ਦਰਜ ਕਰੋ। ਇਸ ਤੋਂ ਬਾਅਦ ਹੇਠਾਂ ਦਿੱਤੀ ਜਾਣਕਾਰੀ ਅਪਡੇਟ ਕਰੋ।
- ਬੈਂਕ ਖਾਤੇ ਮੁਤਾਬਕ ਖਾਤਾ ਧਾਰਕ ਦਾ ਨਾਮ (Account Holder Name)
- ਆਈ.ਐਫ.ਐਸ.ਸੀ. ਕੋਡ (IFSC Code)
- ਅਕਾਊਂਟ ਨੰਬਰ (Account Number)
- ਬੈਂਕ ਦਾ ਨਾਮ (Bank Name)
- ਕੈਂਸਲ ਚੈੱਕ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ (ਵਿਕਲਪਿਕ)
-
ਆਪਣੇ ਖਰਚੇ 'ਤੇ ਐਨ.ਟੀ.ਏ. ਕਰਵਾਏਗਾ ਪ੍ਰੀਖਿਆ
ਐਨ.ਟੀ.ਏ. ਵੱਲੋਂ 3 ਮਈ ਨੂੰ ਹੋਣ ਵਾਲੀ ਨੀਟ ਯੂਜੀ ਪ੍ਰੀਖਿਆ ਨੂੰ ਰੱਦ ਕਰਨ ਤੋਂ ਬਾਅਦ ਆਪਣੇ ਖਰਚੇ 'ਤੇ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਕਾਰਨ ਸਾਰੇ ਵਿਦਿਆਰਥੀਆਂ ਦੀ ਪੁਰਾਣੀ ਫੀਸ ਵਾਪਸ ਕੀਤੀ ਜਾ ਰਹੀ ਹੈ।
ਕੈਟੇਗਰੀ ਮੁਤਾਬਕ ਕਿੰਨੀ ਫੀਸ ਹੋਵੇਗੀ ਵਾਪਸ
ਜਨਰਲ ਕੈਟੇਗਰੀ ਲਈ 1700 ਰੁਪਏ, OBC ਅਤੇ EWS ਲਈ 1600 ਰੁਪਏ ਅਤੇ SC, ST, PWD ਵਰਗ ਤੋਂ 1000 ਰੁਪਏ ਫੀਸ ਲਈ ਗਈ ਸੀ। NRI ਵਿਦਿਆਰਥੀਆਂ ਦੀ ਫੀਸ 9500 ਰੁਪਏ ਸੀ। ਇਹ ਪੂਰੀ ਫੀਸ ਐਨ.ਟੀ.ਏ. ਵੱਲੋਂ ਵਾਪਸ ਕੀਤੀ ਜਾ ਰਹੀ ਹੈ।
21 ਜੂਨ ਨੂੰ ਹੋਵੇਗੀ ਪ੍ਰੀਖਿਆ
ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਵੱਲੋਂ ਹੁਣ NEET UG 2026 ਦੀ ਦੁਬਾਰਾ ਪ੍ਰੀਖਿਆ (Re-Exam) ਦਾ ਆਯੋਜਨ 21 ਜੂਨ 2026 ਨੂੰ ਕਰਵਾਇਆ ਜਾਵੇਗਾ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5 ਵਜੇ ਕੇ 15 ਮਿੰਟ ਤੱਕ ਰਹੇਗਾ। ਪ੍ਰੀਖਿਆ ਲਈ ਐਗਜ਼ਾਮ ਸਿਟੀ ਸਲਿੱਪ ਅਤੇ ਐਡਮਿਟ ਕਾਰਡ ਪ੍ਰੀਖਿਆ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਡਾਊਨਲੋਡ ਕਰਨ ਲਈ ਉਪਲਬਧ ਕਰਵਾ ਦਿੱਤੇ ਜਾਣਗੇ।