- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਦਗੀ ਲੰਮਾ ਸਫ਼ਰ ਹੈ, ਜਿਸ ’ਚ ਖ਼ੁਸ਼ੀਆਂ ਵੀ ਹਨ ਤੇ ਚੁਣੌਤੀਆਂ ਵੀ। ਹਰ ਇਨਸਾਨ ਜ਼ਿੰਦਗੀ ’ਚ ਕਾਮਯਾਬੀ ਹਾਸਿਲ ਕਰਨੀ ਚਾਹੁੰਦਾ ਹੈ ਪਰ ਇਹ ਰਸਤਾ ਸੌਖਾ ਨਹੀਂ ਹੁੰਦਾ। ਕਈ ਵਾਰ ਅਸੀਂ ਹਾਲਾਤਾਂ ਅੱਗੇ ਥੱਕ ਜਾਂਦੇ ਹਾਂ ਤੇ ਖ਼ੁਦ ’ਤੇ ਸ਼ੱਕ ਕਰਨ ਲੱਗਦੇ ਹਾਂ ਕਿ ਹੁਣ ਅੱਗੇ ਵਧਣਾ ਔਖਾ ਹੈ। ਅਸਲ ’ਚ ਇਹ ਉਹ ਸਮਾਂ ਹੁੰਦਾ ਹੈ, ਜਦੋਂ ਸਾਡੀ ਅਸਲੀ ਪਰਖ ਹੁੰਦੀ ਹੈ।

ਜ਼ਿਦਗੀ ਲੰਮਾ ਸਫ਼ਰ ਹੈ, ਜਿਸ ’ਚ ਖ਼ੁਸ਼ੀਆਂ ਵੀ ਹਨ ਤੇ ਚੁਣੌਤੀਆਂ ਵੀ। ਹਰ ਇਨਸਾਨ ਜ਼ਿੰਦਗੀ ’ਚ ਕਾਮਯਾਬੀ ਹਾਸਿਲ ਕਰਨੀ ਚਾਹੁੰਦਾ ਹੈ ਪਰ ਇਹ ਰਸਤਾ ਸੌਖਾ ਨਹੀਂ ਹੁੰਦਾ। ਕਈ ਵਾਰ ਅਸੀਂ ਹਾਲਾਤਾਂ ਅੱਗੇ ਥੱਕ ਜਾਂਦੇ ਹਾਂ ਤੇ ਖ਼ੁਦ ’ਤੇ ਸ਼ੱਕ ਕਰਨ ਲੱਗਦੇ ਹਾਂ ਕਿ ਹੁਣ ਅੱਗੇ ਵਧਣਾ ਔਖਾ ਹੈ। ਅਸਲ ’ਚ ਇਹ ਉਹ ਸਮਾਂ ਹੁੰਦਾ ਹੈ, ਜਦੋਂ ਸਾਡੀ ਅਸਲੀ ਪਰਖ ਹੁੰਦੀ ਹੈ। ਹੌਸਲਾ ਤੇ ਵਿਸ਼ਵਾਸ ਉਹ ਦੋ ਤਾਕਤਾਂ ਹਨ, ਜੋ ਇਨਸਾਨ ਨੂੰ ਹਨੇਰੇ ’ਚ ਰਾਹ ਦਿਖਾਉਂਦੀਆਂ ਹਨ। ਜੇ ਮਨ ’ਚ ਵਿਸ਼ਵਾਸ ਹੋਵੇ ਕਿ ਕਿ ‘ਮੈਂ ਕਰ ਸਕਦਾ ਹਾਂ’ ਤਾਂ ਔਖੇ ਤੋਂ ਔਖਾ ਕੰਮ ਵੀ ਸੌਖਾ ਲੱਗਣ ਲੱਗ ਪੈਂਦਾ ਹੈ। ਜੇ ਅਸੀਂ ਆਪਣੇ ਆਪ ’ਤੇ ਹੀ ਭਰੋਸਾ ਨਹੀਂ ਕਰਦੇ ਤਾਂ ਛੋਟਾ ਜਿਹਾ ਕੰਮ ਵੀ ਪਹਾੜ ਵਰਗਾ ਲੱਗਦਾ ਹੈ।
ਅੱਗੇ ਵਧਣ ਤੋਂ ਰੋਕਦਾ ਡਰ
ਲੋਕ ਅਕਸਰ ਅਸਫਲਤਾ ਤੋਂ ਡਰਦੇ ਹਨ। ਉਹ ਸੋਚਦੇ ਹਨ ਕਿ ਕਿ ਜੇ ਉਹ ਫੇਲ੍ਹ ਹੋ ਗਏ ਤਾਂ ਪਤਾ ਨਹੀਂ ਲੋਕ ਕੀ ਕਹਿ ਹਿ ਣਗੇ। ਇਹ ਡਰ ਹੀ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਹਕੀਕਤ ਇਹ ਹੈ ਕਿ ਕਿ ਅਸਫਲਤਾ ਸਫਲਤਾ ਦੀ ਪਹਿਲਾ ਪੜਾਅ ਹੁੰਦੀ ਹੈ। ਜਦੋਂ ਅਸੀਂ ਡਿੱਗਦੇ ਹਾਂ ਤਾਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗਲੀ ਵਾਰ ਕਿਵੇਂ ਬਿਹਤਰ ਕਰਨਾ ਹੈ। ਇਸ ਲਈ ਅਸਫਲਤਾ ਨੂੰ ਕਦੇ ਵੀ ਆਪਣੇ ਰਾਹ ਦੀ ਰੁਕਾਵਟ ਨਾ ਬਣਨ ਦਿਉ ਸਗੋਂ ਆਪਣੀ ਤਾਕਤ ਬਣਾਓ। ਇਸ ਗੱਲ ਨੂੰ ਸਮਝਣ ਲਈ ਥਾਮਸ ਐਡੀਸਨ ਦੀ ਕਹਾਣੀ ਵੀ ਸਾਨੂੰ ਪ੍ਰੇਰਿਤ ਕਰਦੀ ਹੈ। ਬੱਲਬ ਦੀ ਖੋਜ ਕਰਨ ਲਈ ਉਸ ਨੇ ਹਜ਼ਾਰਾਂ ਪ੍ਰਯੋਗ ਕੀਤੇ ਤੇ ਕਈ ਵਾਰ ਅਸਫਲ ਰਹੇ ਪਰ ਉਸ ਨੇ ਹਾਰ ਨਹੀਂ ਮੰਨੀ। ਉਸ ਦੀ ਹਾਂ-ਪੱਖੀ ਸੋਚ ਤੇ ਹੌਸਲੇ ਨੇ ਉਸ ਨੂੰ ਇਤਿਹਾਸ ’ਚ ਅਮਰ ਕਰ ਦਿੱਤਾ।
ਸਮੇਂ ਦਾ ਕਰੋ ਸਹੀ ਇਸਤੇਮਾਲ
ਸਫਲਤਾ ਲਈ ਸਿਰਫ਼ ਵੱਡੇ ਸੁਪਨੇ ਦੇਖਣਾ ਹੀ ਕਾਫ਼ੀ ਨਹੀਂ ਸਗੋਂ ਉਨ੍ਹਾਂ ਨੂੰ ਪੂਰਾ ਕਰਨ ਲਈ ਯੋਜਨਾ ਅਤੇ ਅਨੁਸ਼ਾਸਨ ਵੀ ਜ਼ਰੂਰੀ ਹੈ। ਸਾਨੂੰ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਆਦਤਾਂ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ। ਨਾਂਹ-ਪੱਖੀ ਸੋਚ ਸਾਡੇ ਮਨ ਨੂੰ ਕਮਜ਼ੋਰ ਕਰਦੀ ਹੈ। ਜਦੋਂ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਤੁਲਨਾ ਕਰਦੇ ਹਾਂ, ਤਾਂ ਆਪਣੇ ਅਸਲ ਮੁੱਲ ਨੂੰ ਭੁੱਲ ਜਾਂਦੇ ਹਾਂ। ਹਰ ਇਨਸਾਨ ਵਿਲੱਖਣ ਹੁੰਦਾ ਹੈ ਤੇ ਹਰ ਕਿਸੇ ’ਚ ਕੋਈ ਨਾ ਕੋਈ ਖ਼ਾਸ ਗੁਣ ਹੁੰਦਾ ਹੈ। ਸਾਨੂੰ ਆਪਣੀਆਂ ਖ਼ੂਬੀਆਂ ਨੂੰ ਪਛਾਣਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਨਿਖਾਰਨਾ ਚਾਹੀਦਾ ਹੈ।
ਕਾਮਯਾਬੀ ਲਈ ਲਗਾਤਾਰ ਕਰਦੇ ਰਹੋ ਕੋਸ਼ਿਸ਼
ਸਾਡੀ ਜ਼ਿੰਦਗੀ ’ਚ ਕਈ ਵਾਰ ਅਜਿਹੇ ਮੋੜ ਆਉਂਦੇ ਹਨ, ਜਿੱਥੇ ਸਾਨੂੰ ਲੱਗਦਾ ਹੈ ਕਿ ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਯਾਦ ਰੱਖੋ ਕਿ ਹਰ ਅੰਤ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਜਦੋਂ ਇਕ ਦਰਵਾਜ਼ਾ ਬੰਦ ਹੁੰਦਾ ਹੈ, ਤਾਂ ਦੂਜਾ ਦਰਵਾਜ਼ਾ ਖੁੱਲ੍ਹਦਾ ਹੈ। ਸਾਨੂੰ ਸਿਰਫ਼ ਉਸ ਨੂੰ ਦੇਖਣ ਤੇ ਉਸ ਤੱਕ ਪਹੁੰਚਣ ਦੀ ਹਿੰਮਤ ਰੱਖਣੀ ਪੈਂਦੀ ਹੈ। ਆਖ਼ਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਿ ਹੌਸਲਾ, ਮਿਹਨਤ ਅਤੇ ਖ਼ੁਦ ’ਤੇ ਵਿਸ਼ਵਾਸ ਹੀ ਸਫਲਤਾ ਦੀ ਕੁੰਜੀ ਹਨ। ਜੇ ਤੁਸੀਂ ਆਪਣੇ ਮਨ ’ਚ ਪੱਕਾ ਇਰਾਦਾ ਕਰ ਲਓ ਤੇ ਲਗਾਤਾਰ ਕੋਸ਼ਿਸ਼ ਕਰਦੇ ਰਹੋ, ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਰਹਿੰਦੀ। ਆਪਣੇ ਸੁਪਨਿਆਂ ਨੂੰ ਜਿਉਂਦੇ ਰੱਖੋ, ਡਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਉ ਅਤੇ ਹਰ ਦਿਨ ਨਵੀਂ ਉਮੀਦ ਨਾਲ ਅੱਗੇ ਵਧੋ, ਕਾਮਯਾਬੀ ਇਕ ਦਿਨ ਜ਼ਰੂਰ ਤੁਹਾਡੇ ਕਦਮ ਚੁੰਮੇਗੀ।
- ਅਵਨੀਤ ਕੌਰ