- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਲ ਹੀ ਉਨ੍ਹਾਂ ਲੋ-ਫਰੀਕੁਐਂਸੀ ਦੇ ਜੈਮਰ ਦੀ ਵਰਤੋਂ ਕਰਨੀ ਹੋਵੇਗੀ ਤਾਂਕਿ ਇਸਦਾ ਪ੍ਰਭਾਵ ਪ੍ਰੀਖਿਆ ਕੇਂਦਰ ਦੇ ਬਾਹਰ ਰਹਿਣ ਵਾਲੇ ਲੋਕਾਂ ਤੇ ਆਬਾਦੀ ’ਤੇ ਨਾ ਪਵੇ। ਉਥੇ ਹੀ, ਕਿਹੜੇ ਪ੍ਰੀਖਿਆ ਕੇਂਦਰਾਂ ’ਤੇ ਜੈਮਰ ਲਗਾਏ ਜਾਣੇ ਹਨ, ਇਸਦਾ ਪੂਰਾ ਵੇਰਵਾ ਵੀ ਪਹਿਲਾਂ ਹੀ ਦੇਣਾ ਹੋਵੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰੀਖਿਆਵਾਂ ਦੌਰਾਨ ਨਕਲ ਜਾਂ ਦੂਜੀਆਂ ਗੜਬੜੀਆਂ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਜੈਮਰ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿਚ ਪ੍ਰੀਖਿਆ ਕਰਵਾਉਣ ਵਾਲੀਆਂ ਸੰਸਥਾਵਾਂ ਹੁਣ ਬਿਨਾਂ ਇਜਾਜ਼ਤ ਦੇ ਜੈਮਰ ਦੀ ਵਰਤੋਂ ਨਹੀਂ ਕਰ ਸਕਣਗੀਆਂ। ਨਾਲ ਹੀ ਉਨ੍ਹਾਂ ਲੋ-ਫਰੀਕੁਐਂਸੀ ਦੇ ਜੈਮਰ ਦੀ ਵਰਤੋਂ ਕਰਨੀ ਹੋਵੇਗੀ ਤਾਂਕਿ ਇਸਦਾ ਪ੍ਰਭਾਵ ਪ੍ਰੀਖਿਆ ਕੇਂਦਰ ਦੇ ਬਾਹਰ ਰਹਿਣ ਵਾਲੇ ਲੋਕਾਂ ਤੇ ਆਬਾਦੀ ’ਤੇ ਨਾ ਪਵੇ। ਉਥੇ ਹੀ, ਕਿਹੜੇ ਪ੍ਰੀਖਿਆ ਕੇਂਦਰਾਂ ’ਤੇ ਜੈਮਰ ਲਗਾਏ ਜਾਣੇ ਹਨ, ਇਸਦਾ ਪੂਰਾ ਵੇਰਵਾ ਵੀ ਪਹਿਲਾਂ ਹੀ ਦੇਣਾ ਹੋਵੇਗਾ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਨਾਲ ਨਵੀਆਂ ਜੈਮਰ ਗਾਈਡਲਾਈਨਜ਼ ਨੂੰ ਸਾਂਝਾ ਕਰਦੇ ਹੋਏ ਸਖ਼ਤੀ ਨਾਲ ਇਸ ਨੂੰ ਮੰਨਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਗਾਈਡਲਾਈਨਜ਼ ਨੂੰ ਹਾਲ ਹੀ ਵਿਚ ਕੇਂਦਰ ਸਰਕਾਰ ਦੇ ਕੈਬਨਿਟ ਸਕੱਤਰੇਤ ਦੇ ਸਕੱਤਰ (ਸੁਰੱਖਿਆ) ਨੇ ਜਾਰੀ ਕੀਤੀਆਂ ਹਨ। ਯੂਜੀਸੀ ਨਾਲ ਜੁੜੇ ਅਧਿਕਾਰੀਆਂ ਅਨੁਸਾਰ, ਇਨ੍ਹਾਂ ਗਾਈਡਲਾਈਨਜ਼ ਨੂੰ ਉਦੋਂ ਤਿਆਰ ਕੀਤਾ ਗਿਆ ਹੈ, ਜਦੋਂ ਦੇਸ਼ ਭਰ ’ਚ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ’ਚ ਪ੍ਰੀਖਿਆਵਾਂ ਦੇ ਆਯੋਜਨ ਨਾਲ ਜੁੜੀਆਂ ਏਜੰਸੀਆਂ ਇਸਦੀ ਜੰਮ ਕੇ ਵਰਤੋਂ ਕਰ ਰਹੀਆਂ ਹਨ। ਨਵੀਆਂ ਗਾਈਡਲਾਈਨਜ਼ ਦੇ ਤਹਿਤ ਪ੍ਰੀਖਿਆਵਾਂਨਾਲ ਜੁੜੀਆਂ ਸਾਰੀਆਂ ਏਜੰਸੀਆਂ ਨੂੰ ਹੁਣ ਜੈਮਰ ਦੀ ਵਰਤੋਂ ਲਈ ਇਜਾਜ਼ਤ ਲੈਣੀ ਹੋਵੇਗੀ। ਨਾਲ ਹੀ ਆਪਣੀਆਂ ਪ੍ਰੀਖਿਆਵਾਂ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਕੇਂਦਰੀ ਸਕੱਤਰੇਤ ਦੇ ਸਕੱਤਰ (ਸੁਰੱਖਿਆ) ਨਾਲ ਸਾਂਝਾ ਕਰਨਾ ਹੋਵੇਗਾ।
ਉਥੇ ਹੀ, ਪ੍ਰੀਖਿਆ ਏਜੰਸੀਆਂ ਦੇ ਜੈਮਰ ਦੀ ਵਰਤੋਂ ਨਾਲ ਜੁੜੀ ਇਜਾਜ਼ਤ ਤੇ ਉਸਦੇ ਨਿਯਮਾਂ ਦੀ ਪਾਲਣਾ ਕਰਨ ਲਈ ਇਕ ਨੋਡਲ ਅਧਿਕਾਰੀ ਤਾਇਨਾਤ ਕਰਨਾ ਹੋਵੇਗਾ। ਜੈਮਰ ਨਾਲ ਪ੍ਰੀਖਿਆ ਕੇਂਦਰਾਂ ’ਤੇ ਮੋਬਾਈਲ ਜਾਂ ਦੂਜੀ ਕਿਸੇ ਵੀ ਤਕਨੀਕ ਦੀ ਸਰਗਰਮੀ ਨੂੰ ਰੋਕਿਆ ਜਾਂਦਾ ਹੈ ਤਾਂਕਿ ਕੋਈ ਵੀ ਪ੍ਰੀਖਿਆਵਾਂ ’ਚ ਗੜਬੜੀ ਨਾ ਕਰ ਪਾਵੇ।
--
ਇਹ ਵੀ ਹਨ ਨਵੀਆਂ ਹਦਾਇਤਾਂ
-ਪ੍ਰੀਖਿਆ ਕੇਂਦਰ ’ਤੇ ਲਗਾਏ ਗਏ ਜੈਮਰ ਦਾ ਹਿਸਾਬ ਰੱਖਿਆ ਜਾਵੇ।
-ਗੜਬੜੀ ਦੀ ਰਿਪੋਰਟ ਤੁਰੰਤ ਲਾਅ ਇਨਫੋਰਸਮੈਂਟ ਏਜੰਸੀ ਤੇ ਸਕੱਤਰ (ਸੁਰੱਖਿਆ) ਆਫਿਸ ਨੂੰ ਦਿਓ।
-ਜੈਮਰ ਚਲਾਉਣਾ ਰਜਿਸਟਰਡ ਵੈਂਡਰ ਦੀ ਜ਼ਿੰਮੇਵਾਰੀ। ਹਰ ਪ੍ਰੀਖਿਆ ਤੋਂ ਬਾਅਦ ਸਰਟੀਫਿਕੇਟ ਵੀ ਲਓ।
-ਜੈਮਰ ਠੀਕ ਨਾਲ ਕੰਮ ਕਰ ਰਹੇ ਹਨ, ਕੋਈ ਜੈਮਰ ਖ਼ਰਾਬ ਹੈ ਤਾਂ ਉਸਦਾ ਵੀ ਵੇਰਵਾ ਵੀ ਰੱਖੋ।
-ਪ੍ਰੀਖਿਆ ਕੇਂਦਰਾਂ ’ਤੇ ਕਿਸੇ ਵੀ ਚੀਜ਼ ਨਾਲ ਜੈਮਰ ਨਾਲ ਛੇੜਛਾੜ ਨਾ ਹੋਣਾ ਯਕੀਨੀ ਹੋਵੇ।
-ਖ਼ਰਾਬ ਤੇ ਵਰਤੋਂ ਨਾ ਹੋਣ ਵਾਲੇ ਤੇ ਪੁਰਾਣੇ ਜੈਮਰ ਦੇ ਡਿਸਪੋਜ਼ਲ ਤੈਅ ਨਿਯਮਾਂ ਨਾਲ ਹੋਵੇ।