NCERT ਦੀ ਨਵੀਂ ਕਿਤਾਬ ’ਚ ਭਾਰਤੀ ਲੇਖਕਾਂ ਨੂੰ ਵੱਧ ਮਹੱਤਵ, ਇਨ੍ਹਾਂ ਦੇ ਜ਼ਿਆਦਾ ਪਾਠ ਕੀਤੇ ਗਏ ਸ਼ਾਮਲ
ਇਸ ਪਾਠਪੁਸਤਕ ’ਚ ਭਾਰਤੀ ਗਿਆਨ ਪ੍ਰਣਾਲੀ (ਆਈਕੇਐੱਸ) ਦੇ ਤੱਤ ਸ਼ਾਮਲ ਹਨ ਤੇ ਇਸ ਵਿਚ 16 ਪਾਠ ਹਨ, ਜਿਨ੍ਹਾਂ ’ਚੋਂ ਅੱਠ ਭਾਰਤੀ ਲੇਖਕਾਂ ਵੱਲੋਂ ਹਨ, ਜਿਨ੍ਹਾਂ ’ਚ ਸੁਬਰਾਮਣੀਅਮ ਭਾਰਤੀ, ਸੁਧਾਮੂਰਤੀ, ਟੈਮਸੁਲਾ ਆਓ, ਮਿਤਰਾ ਫੁਕਨ ਤੇ ਰਬਿੰਦਰਨਾਥ ਟੈਗੋਰ ਸ਼ਾਮਲ ਹਨ।
Publish Date: Thu, 12 Mar 2026 11:34 AM (IST)
Updated Date: Thu, 12 Mar 2026 11:39 AM (IST)
ਨਵੀਂ ਦਿੱਲੀ (ਪੀਟੀਆਈ) : ਐੱਨਸੀਈਆਰਟੀ ਦੀ ਅੰਗਰੇਜ਼ੀ ਦੀ ਨਵੀਂ ਪਾਠ ਪੁਸਤਕ ’ਚ ਤਾਮਿਲ ਕਵੀ ਸੁਬਰਾਮਣੀਅਮ ਭਾਰਤੀ, ਰਾਜ ਸਭਾ ਸੰਸਦ ਮੈਂਬਰ ਸੁਧਾਮੂਰਤੀ, ਨਗਾ ਲੇਖਕ ਟੈਮਸੁਲਾ ਆਓ, ਰਵਿੰਬਦਰਨਾਥ ਟੈਗੋਰ ਤੇ ਅਸਮੀਆ ਨਾਵਲਕਾਰ ਮਿਤਰਾ ਫੁਕਨ ਵਰਗੇ ਭਾਰਤੀ ਲੇਖਕਾਂ ਦੇ ਪਾਠ ਸ਼ਾਮਲ ਕੀਤੇ ਗਏ ਹਨ। 2006-07 ਤੋਂ 2025-26 ਦੇ ਵਿੱਦਿਅਕ ਸੈਸ਼ਨਾਂ ਵਿਚਾਲੇ ਸਕੂਲਾਂ ’ਚ ਪੜ੍ਹਾਈਆਂ ਗਈਆਂ ਪਿਛਲੀ ਪਾਠਪੁਸਤਕਾਂ ’ਚ 29 ਪਾਠਾਂ ’ਚੋਂ 15 ਅੰਤਰਰਾਸ਼ਟਰੀ ਲੇਖਕਾਂ ਦੇ ਲਿਖੇ ਹੋਏ ਸਨ।
ਇਸ ਵਿਸ਼ੇ ਲਈ ਪਾਠਪੁਸਤਕਾਂ ਦੀ ਗਿਣਤੀ ਦੋ ਤੋਂ ਘਟਾ ਕੇ ਇਕ ਕੀਤੀ ਗਈ ਹੈ ਤੇ ਪਾਠਾਂ ਦੀ ਗਿਣਤੀ 29 ਤੋਂ ਘਟਾ ਕੇ 16 ਕਰ ਦਿੱਤੀ ਗਈ ਹੈ, ਜਿਸ ਵਿਚ ਭਾਰਤੀ ਲੇਖਕਾਂ ਤੇ ਅੰਤਰਰਾਸ਼ਟਰੀ ਲੇਖਕਾਂ ਦੇ ਬਰਾਬਰ ਗਿਣਤੀ ’ਚ ਪਾਠ ਹਨ। ਨੌਵੀਂ ਜਮਾਤ ਦੀ ਨਵੀਂ ਅੰਗਰੇਜ਼ੀ ਪਾਠਪੁਸਤਕ ਕਾਵੇਰੀ ਇਕ ਕਹਾਣੀ ਤੋਂ ਸ਼ੁਰੂ ਹੁੰਦੀ ਹੈ, ਜੋ ਰਾਜ ਸਭਾ ਸੰਸਦ ਮੈਂਬਰ ਸੁਧਾਮੂਰਤੀ ਦੀ 2004 ’ਚ ਪ੍ਰਕਾਸ਼ਿਤ ਕਿਤਾਬ ਹਾਓ ਆਈ ਟਾਟ ਮਾਈ ਗ੍ਰੈਂਡ ਮਦਰ ਟੂ ਰੀਡ ਐਂਡ ਅਦਰ ਸਟੋਰੀਜ਼ ਤੋਂ ਲਈ ਗਈ ਹੈ।
ਇਹ ਕਿਤਾਬ ਰਾਸ਼ਟਰੀ ਪਾਠਚਰਚਾ ਢਾਂਚੇ (ਐੱਨਸੀਐੱਫ-ਐੱਸਈ) 2023 ਅਨੁਸਾਰ ਤਿਆਰ ਕੀਤੀ ਗਈ ਹੈ ਤੇ ਇਹ ਪਿਛਲੀਆਂ ਪਾਠਪੁਸਤਕਾਂ ਬੀਹਾਈਵਰ ਤੇ ਮੋਮੈਂਟਸ ਦਾ ਸਥਾਨ ਲਵੇਗੀ। ਇਸ ਪਾਠਪੁਸਤਕ ’ਚ ਭਾਰਤੀ ਗਿਆਨ ਪ੍ਰਣਾਲੀ (ਆਈਕੇਐੱਸ) ਦੇ ਤੱਤ ਸ਼ਾਮਲ ਹਨ ਤੇ ਇਸ ਵਿਚ 16 ਪਾਠ ਹਨ, ਜਿਨ੍ਹਾਂ ’ਚੋਂ ਅੱਠ ਭਾਰਤੀ ਲੇਖਕਾਂ ਵੱਲੋਂ ਹਨ, ਜਿਨ੍ਹਾਂ ’ਚ ਸੁਬਰਾਮਣੀਅਮ ਭਾਰਤੀ, ਸੁਧਾਮੂਰਤੀ, ਟੈਮਸੁਲਾ ਆਓ, ਮਿਤਰਾ ਫੁਕਨ ਤੇ ਰਬਿੰਦਰਨਾਥ ਟੈਗੋਰ ਸ਼ਾਮਲ ਹਨ।
ਇਸ ਵਿਚ ਛੇ ਵਿਦੇਸ਼ੀ ਲੇਖਕ ਜਿਵੇਂ ਕਿ ਡੇਵਿਡ ਰੋਥ, ਚਾਰਲਸ ਸਵੇਨ, ਬ੍ਰਾਇਨਾ ਟੀ. ਪਾਰਕਿਨਸ, ਰਾਬਰਟ ਲੈਂਗਲੇ, ਮਾਯਾ ਐਂਥਨੀ ਤੇ ਆਇਰੀਨ ਚੁਆ ਵੀ ਸ਼ਾਮਲ ਹਨ। ਕਿਤਾਬ ’ਚ ਇਕ ਗੁੰਮਨਾਮ ਕਵਿਤਾ ਗਿਫਟ ਆਫ ਗ੍ਰੇਸ : ਆਨਰਿੰਗ ਆਵਰ ਵਿਕੇਸ਼ਨਜ਼ ਤੇ ਇਕ ਇੰਟਰਵਿਊ ਆਧਾਰਿਤ ਲੇਖ ਦਿ ਵਰਲਡ ਆਫ ਲਿਮਿਟਲੈੱਸ ਪਾਸੀਬਿਲਟੀਜ਼ ਵੀ ਸ਼ਾਮਲ ਹੈ, ਜਿਸ ਵਿਚ ਪੈਰਾਲੰਪਿਕ ਐਥਲੀਟ ਦੀਪਾ ਮਲਿਕ ਦਾ ਇੰਟਰਵਿਊ ਹੈ।