ਅਧਿਐਨ ਦੱਸਦਾ ਹੈ ਕਿ ਧਰਤੀ ਤੋਂ ਨਿਕਲੇ ਉਲਕਾਪਿੰਡ ਆਸਾਨੀ ਨਾਲ ਸ਼ੁੱਕਰ ਗ੍ਰਹਿ (Venus) 'ਤੇ ਪਹੁੰਚ ਸਕਦੇ ਹਨ। ਵਿਗਿਆਨੀਆਂ ਦੀ ਇਸ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੀਵਨ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਵਿੱਚ ਆਸਾਨੀ ਨਾਲ ਪਹੁੰਚ ਸਕਦਾ ਹੈ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਦਹਾਕਿਆਂ ਤੋਂ ਦੁਨੀਆ ਭਰ ਦੇ ਵਿਗਿਆਨੀਆਂ ਵਿਚਕਾਰ ਇਸ ਗੱਲ 'ਤੇ ਬਹਿਸ ਹੋ ਰਹੀ ਹੈ ਕਿ ਜੀਵਨ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ 'ਤੇ ਵੀ ਸੰਭਵ ਹੈ। ਦਰਅਸਲ, ਹਾਲ ਹੀ 'ਚ ਲੂਨਰ ਐਂਡ ਪਲੈਨੇਟਰੀ ਸਾਇੰਸ ਕਾਨਫਰੰਸ (LPSC) 'ਚ ਇਕ ਅਧਿਐਨ ਹੋਇਆ ਹੈ, ਜਿਸ ਵਿਚ ਵਿਗਿਆਨੀਆਂ ਨੇ 'ਪੈਨਸਪਰਮੀਆ' ਦੇ ਮਾਧਿਅਮ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਜਦੋਂ ਜੀਵਨ ਦੇ ਮੂਲ ਤੱਤ ਪੈਦਾ ਹੁੰਦੇ ਹਨ ਤਾਂ ਉਹ ਉਲਕਾਪਿੰਡਾਂ ਦੇ ਟਕਰਾਉਣ ਨਾਲ ਪੂਰੇ ਪੁਲਾੜ 'ਚ ਫੈਲ ਜਾਂਦੇ ਹਨ। ਬਾਅਦ 'ਚ ਉਲਕਾਪਿੰਡਾਂ ਦੇ ਪ੍ਰਭਾਵ ਕਾਰਨ ਜੀਵਨ ਦੇ ਸੂਖਮ ਜੀਵ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ਵਿੱਚ ਵੀ ਫੈਲ ਜਾਂਦੇ ਹਨ।
ਇਹ ਅਧਿਐਨ ਦੱਸਦਾ ਹੈ ਕਿ ਧਰਤੀ ਤੋਂ ਨਿਕਲੇ ਉਲਕਾਪਿੰਡ ਆਸਾਨੀ ਨਾਲ ਸ਼ੁੱਕਰ ਗ੍ਰਹਿ (Venus) 'ਤੇ ਪਹੁੰਚ ਸਕਦੇ ਹਨ। ਵਿਗਿਆਨੀਆਂ ਦੀ ਇਸ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੀਵਨ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਵਿੱਚ ਆਸਾਨੀ ਨਾਲ ਪਹੁੰਚ ਸਕਦਾ ਹੈ।
'ਪੈਨਸਪਰਮੀਆ' (Panspermia) ਸ਼ਬਦ ਦੋ ਯੂਨਾਨੀ (Greek) ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ। Pan ਦਾ ਅਰਥ 'ਸਭ ਪਾਸੇ' ਅਤੇ sperma ਦਾ ਅਰਥ 'ਬੀਜ' ਹੁੰਦਾ ਹੈ। 'ਪੈਨਸਪਰਮੀਆ' ਦਾ ਅਰਥ ਹੋਇਆ ਜੀਵਨ ਦੇ ਬੀਜ ਹਰ ਪਾਸੇ ਪੂਰੇ ਬ੍ਰਹਿਮੰਡ 'ਚ ਫੈਲੇ ਹੋਏ ਹਨ। ਇਹ ਸਿਧਾਂਤ ਦੱਸਦਾ ਹੈ ਕਿ ਜੀਵਨ ਕੇਵਲ ਧਰਤੀ 'ਤੇ ਹੀ ਨਹੀਂ, ਬਲਕਿ ਸਾਰੇ ਗ੍ਰਹਿਆਂ 'ਚ ਫੈਲਿਆ ਹੋਇਆ ਹੈ। ਵਿਗਿਆਨੀਆਂ ਦਾ ਇੱਕ ਹਿੱਸਾ ਮੰਨਦਾ ਹੈ ਕਿ ਜੀਵਨ ਦੀ ਸ਼ੁਰੂਆਤ ਧਰਤੀ 'ਤੇ ਨਹੀਂ, ਬਲਕਿ ਪੁਲਾੜ 'ਚ ਕਿਸੇ ਹੋਰ ਗ੍ਰਹਿ 'ਤੇ ਹੋਈ ਹੈ। ਇਹ ਵਿਚਾਰ ਦੱਸਦਾ ਹੈ ਕਿ ਜੀਵਨ ਐਸਟਰਾਇਡਸ ਅਤੇ ਹੋਰ ਪਿੰਡਾਂ ਰਾਹੀਂ ਪੂਰੇ ਬ੍ਰਹਿਮੰਡ ਵਿੱਚ ਫੈਲਦਾ ਹੈ।
ਵਿਗਿਆਨਕ ਅਧਿਐਨ ਮੁਤਾਬਕ ਤਕਰੀਬਨ 700 ਤੋਂ 750 ਮਿਲੀਅਨ ਸਾਲ ਪਹਿਲਾਂ ਗ੍ਰਹਿਆਂ ਦੀ ਟੱਕਰ ਕਾਰਨ ਜੀਵਨ ਦੇ ਸੂਖਮ ਜੀਵ ਧਰਤੀ ਤੋਂ ਨਿਕਲ ਕੇ ਦੂਜੇ ਗ੍ਰਹਿ ਯਾਨੀ ਸ਼ੁੱਕਰ 'ਤੇ ਫੈਲ ਗਏ ਹੋਣਗੇ। ਵਿਗਿਆਨੀ ਇਸ ਪ੍ਰਯੋਗ ਦੀ ਵਰਤੋਂ ਇਹ ਪਤਾ ਲਗਾਉਣ ਲਈ ਕਰ ਰਹੇ ਹੋਣਗੇ, ਕਿਉਂਕਿ ਸ਼ੁੱਕਰ ਗ੍ਰਹਿ ਬਹੁਤ ਗਰਮ ਹੈ। ਉੱਥੇ ਕੋਈ ਵੀ ਸਖ਼ਤ ਚੀਜ਼ ਆਸਾਨੀ ਨਾਲ ਪਿਘਲ ਸਕਦੀ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਤੇਜ਼ਾਬੀ ਬੱਦਲਾਂ 'ਚ ਜੀਵਨ ਦੇ ਸੂਖਮ ਜੀਵ ਕਿਵੇਂ ਫੈਲ ਸਕਦੇ ਹਨ? ਵਿਗਿਆਨੀਆਂ ਦਾ ਇਹ ਸਿਧਾਂਤ ਸ਼ੁੱਕਰ ਗ੍ਰਹਿ 'ਚ ਜੀਵਨ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਹਾਲਾਂਕਿ ਸ਼ੁੱਕਰ ਗ੍ਰਹਿ ਵਿਚ ਅਜੇ ਤਕ ਜੀਵਨ ਦੀ ਅਜਿਹੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਅਧਿਐਨ ਦੱਸਦਾ ਹੈ ਕਿ ਪ੍ਰਤੀ ਅਰਬ ਸਾਲ 'ਚ ਲਗਪਗ ਇਕ ਅਰਬ ਸੈੱਲ (cells) ਸ਼ੁੱਕਰ ਗ੍ਰਹਿ 'ਤੇ ਫੈਲਦੇ ਹਨ। ਇਕ ਹੋਰ ਅਧਿਐਨ ਮੁਤਾਬਕ ਧਰਤੀ ਦੇ ਹਰ ਇਕ ਸਾਲ ਵਿਚ ਸ਼ੁੱਕਰ ਗ੍ਰਹਿ ਦੇ ਬੱਦਲਾਂ 'ਚ ਲਗਪਗ 100 ਤੋਂ ਵੱਧ ਸੈੱਲ ਫੈਲ ਸਕਦੇ ਹਨ। ਹਾਲਾਂਕਿ ਸ਼ੁੱਕਰ ਗ੍ਰਹਿ ਬੇਹੱਦ ਗਰਮ ਅਤੇ ਸੰਵੇਦਨਸ਼ੀਲ ਹੈ ਅਤੇ ਉੱਥੇ ਜੀਵਨ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਸ਼ੁੱਕਰ ਗ੍ਰਹਿ ਦੀ ਉਪਰਲੀ ਪਰਤ ਯਾਨੀ ਗ੍ਰਹਿ ਤੋਂ ਲਗਪਗ 50 ਕਿਲੋਮੀਟਰ ਦੀ ਉਚਾਈ 'ਤੇ ਸੂਖਮ ਜੀਵ ਬੱਦਲਾਂ 'ਚ ਜੀਵਤ ਰਹਿ ਸਕਦੇ ਹਨ।