- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CISCE 10th, 12th Toppers List 2023 : CISCE ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਐਲਾਨਿਆ ਗਿਆ ਹੈ। ਵਿਦਿਆਰਥੀ ਮੰਗੀ ਗਈ ਜਾਣਕਾਰੀ ਯੂਨੀਕ ਆਈਡੀ ਤੇ ਇੰਡੈਕਸ ਨੰਬਰ ਭਰ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਨਤੀਜਾ ਐਲਾਨੇ ਜਾਣ ਦੇ ਨਾਲ ਹੀ ਸੀਆਈਐਸਸੀਈ ਵੱਲੋਂ ਟਾਪਰਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ।

CISCE 10th, 12th Toppers List 2023 : CISCE ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ 14 ਮਈ ਨੂੰ ਐਲਾਨ ਦਿੱਤੇ ਗਏ ਹਨ। ICSE ਅਤੇ ISC ਦੋਵਾਂ ਜਮਾਤਾਂ ਦਾ ਨਤੀਜਾ ਬੋਰਡ ਨੇ ਇੱਕੋ ਸਮੇਂ ਬਾਅਦ ਦੁਪਹਿਰ 3 ਵਜੇ ਜਾਰੀ ਕੀਤਾ ਹੈ। ਨਤੀਜਾ ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਐਲਾਨਿਆ ਗਿਆ ਹੈ। ਵਿਦਿਆਰਥੀ ਮੰਗੀ ਗਈ ਜਾਣਕਾਰੀ ਯੂਨੀਕ ਆਈਡੀ ਤੇ ਇੰਡੈਕਸ ਨੰਬਰ ਭਰ ਕੇ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਨਤੀਜਾ ਐਲਾਨੇ ਜਾਣ ਦੇ ਨਾਲ ਹੀ ਸੀਆਈਐਸਸੀਈ ਵੱਲੋਂ ਟਾਪਰਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ।
ICSE 10th and 12th Result 2023 ਟਾਪਰਜ਼ ਦੀ ਸੂਚੀ ਵੀ ਜਾਰੀ
ICSE ਕਲਾਸ 10ਵੀਂ ਟਾਪਰਾਂ ਦੀ ਸੂਚੀ
ਰੁਸ਼ੀਲ ਕੁਮਾਰ: 99.8%
ਅਨੰਨਿਆ ਕਾਰਤਿਕ: 99.8%
ਸ਼੍ਰੇਆ ਉਪਾਧਿਆਏ: 99.8%
ਅਦਵੈ ਸਰਦੇਸਾਈ: 99.8%
ਯਸ਼ ਮਨੀਸ਼ ਭਸੀਨ: 99.8%
ਤਨਯ ਸੁਸ਼ੀਲ ਸ਼ਾਹ: 99.8%
-ਹੀਆ ਸੰਘਵੀ: 99.8%
-ਅਵਿਸ਼ੀ ਸਿੰਘ: 99.8%
-ਸੰਬਿਤ: 99.8%
ISC 12th ਟਾਪਰਜ਼ ਲਿਸਟ 2023
ਰੀਆ ਅਗਰਵਾਲ: 99.75%
ਇਪਸ਼ਿਤਾ ਭੱਟਾਚਾਰੀਆ: 99.75%
ਮੁਹੰਮਦ ਆਰੀਅਨ ਤਾਰਿਕ: 99.75%
ਸ਼ੁਭਮ ਕੁਮਾਰ ਅਗਰਵਾਲ: 99.75%
ਮਾਨਿਆ ਗੁਪਤਾ: 99.75%
ਇਸ ਸਾਲ 2.5 ਲੱਖ ਤੋਂ ਵੱਧ ਵਿਦਿਆਰਥੀ CISCE ਵੱਲੋਂ ਕਰਵਾਈਆਂ ਗਈਆਂ ਬੋਰਡ ਪ੍ਰੀਖਿਆਵਾਂ ਵਿਚ ਸ਼ਾਮਲ ਹੋਏ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ ਆਨਲਾਈਨ ਰਾਹੀਂ ਜਾਰੀ ਕਰ ਦਿੱਤਾ ਗਿਆ ਹੈ। ਬਾਅਦ ਦੁਪਹਿਰ 3 ਵਜੇ ਨਤੀਜਾ ਐਲਾਨਣ ਦੇ ਨਾਲ ਹੀ ਆਈਸੀਐਸਈ, ਆਈਐਸਸੀ ਵਿੱਚ ਟਾਪਰਾਂ ਦੇ ਨਾਵਾਂ ਦਾ ਵੀ ਐਲਾਨ ਹੋਣ ਵਾਲਾ ਹੈ। 10ਵੀਂ ਅਤੇ 12ਵੀਂ ਜਮਾਤ ਦੇ ਟਾਪਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ, ਤੁਸੀਂ ਇਸ ਪੇਜ ਤੋਂ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ, ਤੁਸੀਂ ਟਾਪਰਾਂ ਬਾਰੇ ਜਾਣਨ ਲਈ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਵੀ ਜਾ ਸਕਦੇ ਹੋ।
ਕਿਵੇਂ ਦਾ ਰਿਹਾ ਪਾਸ ਫ਼ੀਸਦ
ਜੇਕਰ ਅਸੀਂ CISCE 10ਵੀਂ, 12ਵੀਂ ਦੇ ਨਤੀਜਿਆਂ ਦੇ ਪਿਛਲੇ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਲੜਕਿਆਂ ਤੇ ਲੜਕੀਆਂ ਨੇ ਲਗਪਗ ਬਰਾਬਰ ਪ੍ਰਦਰਸ਼ਨ ਕੀਤਾ ਹੈ। ਜਿੱਥੇ ਪਿਛਲੇ ਸਾਲ ਲੜਕਿਆਂ ਦਾ ਪਾਸ ਫ਼ੀਸਦ 99.97 ਤੇ ਲੜਕੀਆਂ ਦਾ ਪਾਸ ਫ਼ੀਸਦ 99.98 ਸੀ। ਪਿਛਲੇ ਸਾਲ ਕੁੱਲ ਨਤੀਜਾ 99.97 ਫੀਸਦੀ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2021 ਵਿੱਚ ਲੜਕਿਆਂ ਦਾ ਪਾਸ ਫ਼ੀਸਦ 99.98 ਤੇ ਲੜਕੀਆਂ ਦਾ 99.98 ਰਿਹਾ ਸੀ। 2021 ਵਿੱਚ ਦੋਵਾਂ ਦਾ ਕੁੱਲ ਨਤੀਜਾ 99.98 ਪ੍ਰਤੀਸ਼ਤ ਦਰਜ ਕੀਤਾ ਗਿਆ ਸੀ।
ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਨਤੀਜਾ
CISCE 10ਵੀਂ, 12ਵੀਂ ਦੇ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ cisce.org ਅਤੇ results.cisce.org 'ਤੇ ਜਾਣਾ ਚਾਹੀਦਾ ਹੈ। ਜਦੋਂ ਨਤੀਜਾ ਵੈਬਸਾਈਟ ਦੇ ਹੋਮ ਪੇਜ 'ਤੇ ਜਾਰੀ ਕੀਤਾ ਜਾਵੇਗਾ ਤਾਂ ਇਸਦਾ ਲਿੰਕ ਐਕਟੀਵੇਟ ਹੋ ਜਾਵੇਗਾ। ਉਸ ਕਲਾਸ 'ਤੇ ਕਲਿੱਕ ਕਰੋ ਜਿਸ ਲਈ ਤੁਸੀਂ ਨਤੀਜਾ ਦੇਖਣਾ ਚਾਹੁੰਦੇ ਹੋ। ਲੋੜੀਂਦੀ ਜਾਣਕਾਰੀ ਜਿਵੇਂ ਰੋਲ ਨੰਬਰ ਅਤੇ ਹੋਰ ਵੇਰਵੇ ਜਮ੍ਹਾਂ ਕਰੋ। ਤੁਹਾਡਾ ਨਤੀਜਾ ਸਕਰੀਨ 'ਤੇ ਪ੍ਰਦਰਸ਼ਿਤ ਹੋਵੇਗਾ ਜਿੱਥੋਂ ਤੁਸੀਂ ਆਪਣਾ ਨਤੀਜਾ ਦੇਖ ਸਕਦੇ ਹੋ ਅਤੇ ਡਾਊਨਲੋਡ ਕਰ ਸਕਦੇ ਹੋ ਅਤੇ ਉਸ ਦਾ ਪ੍ਰਿੰਟਆਊਟ ਲੈ ਸਕਦੇ ਹੋ।