ਸਕੂਲਾਂ 'ਚ ਲੜਕੀਆਂ ਦੀ ਸਿਹਤ ਦਾ ਰੱਖਿਆ ਜਾਵੇਗਾ ਖ਼ਾਸ ਖ਼ਿਆਲ, CBSE ਨੇ ਸੈਨੇਟਰੀ ਨੈਪਕਿਨਾਂ ਦੀ ਉਪਲਬਧਤਾ ਕੀਤੀ ਲਾਜ਼ਮੀ
ਸੀ.ਬੀ.ਐੱਸ.ਈ. ਵੱਲੋਂ ਸਿੱਖਿਆ ਮੰਤਰਾਲੇ ਰਾਹੀਂ ਪ੍ਰਾਪਤ ਸਪਰੀਮ ਕੋਰਟ ਦੇ 20 ਜਨਵਰੀ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਇਸ ਨੂੰ ਲਾਜ਼ਮੀ ਬਣਾਇਆ ਗਿਆ ਹੈ। ਜੇਕਰ ਕੋਈ ਵੀ ਸਕੂਲ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Publish Date: Wed, 08 Apr 2026 04:41 PM (IST)
Updated Date: Wed, 08 Apr 2026 04:43 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਵੱਲੋਂ ਲੜਕੀਆਂ ਦੀ ਸਿਹਤ ਅਤੇ ਸਨਮਾਨ ਨੂੰ ਬਣਾਈ ਰੱਖਣ ਲਈ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਦੇਸ਼ ਭਰ ਦੇ ਸਾਰੇ ਸੀ.ਬੀ.ਐੱਸ.ਈ. ਨਾਲ ਸਬੰਧਤ ਸਕੂਲਾਂ ਵਿੱਚ ਸੈਨੇਟਰੀ ਨੈਪਕਿਨਾਂ ਦੀ ਉਪਲਬਧਤਾ ਅਤੇ ਸਵੱਛਤਾ ਕੇਂਦਰਾਂ ਨੂੰ ਬਣਾਈ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੀ.ਬੀ.ਐੱਸ.ਈ. ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਪੱਤਰ ਲਿਖ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸਪਰੀਮ ਕੋਰਟ ਦੇ ਫੈਸਲੇ ਦਾ ਦਿੱਤਾ ਹਵਾਲਾ
ਸੀ.ਬੀ.ਐੱਸ.ਈ. ਵੱਲੋਂ ਸਿੱਖਿਆ ਮੰਤਰਾਲੇ ਰਾਹੀਂ ਪ੍ਰਾਪਤ ਸਪਰੀਮ ਕੋਰਟ ਦੇ 20 ਜਨਵਰੀ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਇਸ ਨੂੰ ਲਾਜ਼ਮੀ ਬਣਾਇਆ ਗਿਆ ਹੈ। ਜੇਕਰ ਕੋਈ ਵੀ ਸਕੂਲ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਖਾਨਿਆਂ ਦੀ ਸਹੀ ਵਿਵਸਥਾ ਦੇ ਨਿਰਦੇਸ਼
ਸੈਨੇਟਰੀ ਨੈਪਕਿਨ ਅਤੇ ਸਵੱਛਤਾ ਕੇਂਦਰਾਂ ਦੇ ਨਾਲ-ਨਾਲ ਸਕੂਲਾਂ ਨੂੰ ਲੜਕੀਆਂ ਲਈ ਲੋੜੀਂਦੇ ਪਖਾਨੇ ਉਪਲਬਧ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥਣਾਂ ਲਈ ਸੁਰੱਖਿਅਤ ਪਖਾਨਿਆਂ ਦੀ ਵਿਵਸਥਾ ਕਰਨ, ਜਿਸ ਵਿੱਚ ਹੱਥ ਧੋਣ ਅਤੇ ਸਫਾਈ (Wash Facility) ਦੀ ਚੰਗੀ ਸਹੂਲਤ ਹੋਣੀ ਚਾਹੀਦੀ ਹੈ।
ਸਮੇਂ-ਸਮੇਂ 'ਤੇ ਦੇਣੀ ਪਵੇਗੀ ਰਿਪੋਰਟ
ਦੇਸ਼ ਭਰ ਦੇ ਸਾਰੇ ਸਕੂਲਾਂ ਨੂੰ ਹੁਣ ਸਮੇਂ-ਸਮੇਂ 'ਤੇ ਸੀ.ਬੀ.ਐੱਸ.ਈ. ਨੂੰ ਆਪਣੀ ਰਿਪੋਰਟ ਭੇਜਣੀ ਪਵੇਗੀ।
ਇਹ ਰਿਪੋਰਟ ਮਾਸਿਕ (Monthly) ਹੋਵੇਗੀ।
ਅਪ੍ਰੈਲ ਮਹੀਨੇ ਦੀ ਮਾਸਿਕ ਰਿਪੋਰਟ 30 ਅਪ੍ਰੈਲ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।