CBSE 10th Result 2026 OUT: 25 ਲੱਖ ਵਿਦਿਆਰਥੀਆਂ ਦੀ ਉਡੀਕ ਹੋਈ ਖ਼ਤਮ, results.cbse.nic.in 'ਤੇ ਇਸ ਤਰ੍ਹਾਂ ਕਰੋ ਚੈੱਕ
ਸੀਬੀਐਸਈ 10ਵੀਂ ਦੀਆਂ ਪ੍ਰੀਖਿਆਵਾਂ 18 ਫਰਵਰੀ ਤੋਂ 11 ਮਾਰਚ 2026 ਤੱਕ ਕਰਵਾਈਆਂ ਗਈਆਂ ਸਨ, ਜਿਸ ਵਿੱਚ 25 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਹੁਣ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।
Publish Date: Wed, 15 Apr 2026 12:28 PM (IST)
Updated Date: Wed, 15 Apr 2026 04:24 PM (IST)

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਸੀਬੀਐਸਈ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਵਾਲੇ 25 ਲੱਖ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬੇਸਬਰੀ ਨਾਲ ਕੀਤੀ ਜਾ ਰਹੀ ਉਡੀਕ ਹੁਣ ਖ਼ਤਮ ਹੋ ਗਈ ਹੈ।
CBSE Class 10 Result 2026 ਦਾ ਐਲਾਨ ਅੱਜ ਯਾਨੀ
15 ਅਪ੍ਰੈਲ ਨੂੰ ਸ਼ਾਮ 4 ਵਜੇ ਕਰ ਦਿੱਤਾ ਜਾਵੇਗਾ। ਸੀਬੀਐਸਈ ਵੱਲੋਂ ਅਧਿਕਾਰਤ ਤਰੀਕ ਅਤੇ ਸਮੇਂ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ।
ਨਤੀਜਾ ਦੇਖਣ ਲਈ ਕੀ ਚਾਹੀਦਾ ਹੈ?
ਵਿਦਿਆਰਥੀਆਂ ਨੂੰ ਆਪਣੇ ਨਤੀਜੇ ਚੈੱਕ ਕਰਨ ਲਈ ਹੇਠ ਲਿਖੇ ਵੇਰਵੇ ਦਰਜ ਕਰਨੇ ਪੈਣਗੇ:
ਅਜਿਹੇ ਵਿੱਚ ਵਿਦਿਆਰਥੀ ਆਪਣਾ ਐਡਮਿਟ ਕਾਰਡ ਲੱਭ ਕੇ ਆਪਣੇ ਕੋਲ ਰੱਖ ਲੈਣ ਤਾਂ ਜੋ ਨਤੀਜਾ ਚੈੱਕ ਕਰਦੇ ਸਮੇਂ ਕੋਈ ਮੁਸ਼ਕਲ ਨਾ ਆਵੇ ਅਤੇ ਆਸਾਨੀ ਨਾਲ ਆਪਣਾ ਸਕੋਰ ਦੇਖ ਸਕਣ।
CBSE 10th Result 2026 Direct Link : ਨਤੀਜੇ ਦਾ ਸਿੱਧਾ ਲਿੰਕ
ਸੀਬੀਐਸਈ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਹੇਠਾਂ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ ਆਪਣੇ ਨਤੀਜੇ ਦੇਖ ਸਕਦੇ ਹਨ।
CBSE 10th Result 2026 Direct Link
cbse 12th result 2026 OUT: 10ਵੀਂ ਦਾ ਨਤੀਜਾ ਜਾਰੀ
ਸੀਬੀਐਸਈ 10ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਵੈੱਬਸਾਈਟ
https://results.cbse.nic.in/ 'ਤੇ ਨਤੀਜੇ ਦੇਖ ਸਕਦੇ ਹਨ।
DigiLocker ਰਾਹੀਂ ਨਤੀਜਾ ਕਿਵੇਂ ਦੇਖੀਏ?
ਵਿਦਿਆਰਥੀ ਆਪਣੀ ਆਈਡੀ (APAAR ID) ਐਕਟਿਵ ਕਰਕੇ ਸਿੱਧਾ ਨਤੀਜਾ ਦੇਖ ਸਕਦੇ ਹਨ। ਜਿਨ੍ਹਾਂ ਕੋਲ ਆਈਡੀ ਨਹੀਂ ਹੈ, ਉਹ ਇਹਨਾਂ ਸਟੈਪਸ ਦੀ ਪਾਲਣਾ ਕਰਨ:
ਸਭ ਤੋਂ ਪਹਿਲਾਂ cbseservices.digilocker.gov.in 'ਤੇ ਜਾਓ।
ਹੋਮ ਪੇਜ 'ਤੇ 'Get Started' 'ਤੇ ਕਲਿੱਕ ਕਰੋ।
ਮੰਗੀ ਗਈ ਜਾਣਕਾਰੀ ਦਰਜ ਕਰੋ।
OTP ਰਾਹੀਂ ਮੋਬਾਈਲ ਨੰਬਰ ਵੈਰੀਫਾਈ ਕਰੋ।
ਇਸ ਤੋਂ ਬਾਅਦ ਤੁਹਾਡਾ ਅਕਾਊਂਟ ਐਕਟਿਵ ਹੋ ਜਾਵੇਗਾ ਅਤੇ ਤੁਸੀਂ ਨਤੀਜਾ ਦੇਖ ਸਕੋਗੇ।
SMS ਰਾਹੀਂ ਨਤੀਜਾ ਚੈੱਕ ਕਰਨ ਦਾ ਤਰੀਕਾ
ਜੇਕਰ ਤੁਹਾਡੇ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਜਾਂ ਕੀਪੈਡ ਫ਼ੋਨ ਹੈ, ਤਾਂ ਵੀ ਤੁਸੀਂ ਨਤੀਜਾ ਦੇਖ ਸਕਦੇ ਹੋ:
ਆਪਣੇ ਫ਼ੋਨ ਦੇ ਮੈਸੇਜ ਬਾਕਸ ਵਿੱਚ ਜਾ ਕੇ ਟਾਈਪ ਕਰੋ:
cbse10 <ਸਪੇਸ> ਰੋਲ ਨੰਬਰ <ਸਪੇਸ> ਜਨਮ ਤਰੀਕ (DDMMYYYY) <ਸਪੇਸ> ਸਕੂਲ ਨੰਬਰ <ਸਪੇਸ> ਸੈਂਟਰ ਨੰਬਰ
ਇਸ ਮੈਸੇਜ ਨੂੰ 7738299899 'ਤੇ ਭੇਜ ਦਿਓ।
ਇਨ੍ਹਾਂ ਵੈੱਬਸਾਈਟਾਂ 'ਤੇ ਵੀ ਰਹੇਗੀ ਨਜ਼ਰ:
ਵਿਦਿਆਰਥੀ ਹੇਠ ਲਿਖੀਆਂ ਵੈੱਬਸਾਈਟਾਂ 'ਤੇ ਵੀ ਨਤੀਜਾ ਦੇਖ ਸਕਦੇ ਹਨ:
results.cbse.nic.in
cbse.gov.in
results.gov.in
ਪ੍ਰੀਖਿਆ ਦਾ ਵੇਰਵਾ: ਸੀਬੀਐਸਈ 10ਵੀਂ ਦੀਆਂ ਪ੍ਰੀਖਿਆਵਾਂ 18 ਫਰਵਰੀ ਤੋਂ 11 ਮਾਰਚ 2026 ਤੱਕ ਕਰਵਾਈਆਂ ਗਈਆਂ ਸਨ, ਜਿਸ ਵਿੱਚ 25 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਹੁਣ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।