CBSE Board Exam 2026: 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਡਰੈੱਸ ਕੋਡ ਤੇ ਹੋਰ ਵੇਰਵੇ ਕਰੋ ਚੈੱਕ; ਪ੍ਰੀਖਿਆਵਾਂ 17 ਫਰਵਰੀ ਤੋਂ
CBSE Board Exam 2026 : ਰੈਗੂਲਰ ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ 'ਤੇ ਆਪਣੀ ਸਕੂਲ ਦੀ ਵਰਦੀ ਪਹਿਨ ਕੇ ਆਉਣਾ ਲਾਜ਼ਮੀ ਹੈ। ਇਹ ਨਿਯਮ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਲਈ ਲਾਗੂ ਹੈ। ਪ੍ਰਾਈਵੇਟ ਵਿਦਿਆਰਥੀਆਂ ਨੂੰ ਸਧਾਰਨ ਸ਼ਰਟ, ਟੀ-ਸ਼ਰਟ ਅਤੇ ਸਾਦੀ ਪੈਂਟ ਜਾਂ ਟਰਾਊਜ਼ਰ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ।
Publish Date: Sun, 15 Feb 2026 03:55 PM (IST)
Updated Date: Sun, 15 Feb 2026 04:00 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਦੋਵਾਂ ਜਮਾਤਾਂ ਦੇ ਕੁੱਲ 46 ਲੱਖ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ 'ਚ ਹਿੱਸਾ ਲੈਣਗੇ। ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਬੋਰਡ ਨੇ ਡਰੈੱਸ ਕੋਡ ਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ ਹਨ।
ਸਕੂਲਾਂ ਰਾਹੀਂ ਪੜ੍ਹ ਰਹੇ ਰੈਗੂਲਰ ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ 'ਤੇ ਆਪਣੀ ਸਕੂਲ ਵਰਦੀ (School Dress) ਪਹਿਨ ਕੇ ਆਉਣਾ ਲਾਜ਼ਮੀ ਹੈ। ਇਹ ਨਿਯਮ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਲਈ ਲਾਗੂ ਹੈ। ਪ੍ਰਾਈਵੇਟ ਵਿਦਿਆਰਥੀਆਂ ਨੂੰ ਸਧਾਰਨ ਸ਼ਰਟ, ਟੀ-ਸ਼ਰਟ ਅਤੇ ਸਾਦੀ ਪੈਂਟ ਜਾਂ ਟਰਾਊਜ਼ਰ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ।
ਲੜਕੀਆਂ ਨੂੰ ਭਾਰੀ ਕੱਪੜੇ, ਕਢਾਈ ਵਾਲੇ ਜਾਂ ਕਈ ਤਹਿਆਂ (layers) ਵਾਲੇ ਕੱਪੜੇ ਨਾ ਪਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਾਲੀਆਂ (earrings), ਨੋਜ਼ ਪਿਨ, ਪਾਂਜੇਬਾਂ, ਬ੍ਰੇਸਲੇਟ, ਮੁੰਦਰੀਆਂ ਅਤੇ ਹਾਰ ਵਰਗੇ ਗਹਿਣੇ ਪਹਿਨਣ ਦੀ ਮਨਾਹੀ ਕੀਤੀ ਗਈ ਹੈ।
ਜ਼ਰੂਰੀ ਦਸਤਾਵੇਜ਼ ਤੇ ਸਮਾਂ ਸਾਰਣੀ
ਸਾਰੇ ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ 'ਤੇ ਆਪਣਾ ਰੋਲ ਨੰਬਰ/ਐਡਮਿਟ ਕਾਰਡ ਨਾਲ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਬਿਨਾਂ ਪ੍ਰਵੇਸ਼ ਪੱਤਰ ਦੇ ਪ੍ਰੀਖਿਆ ਹਾਲ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ।
ਪ੍ਰੀਖਿਆ ਦੀਆਂ ਤਰੀਕਾਂ:
10ਵੀਂ ਜਮਾਤ: 17 ਫਰਵਰੀ ਤੋਂ 11 ਮਾਰਚ 2026 ਤਕ।
12ਵੀਂ ਜਮਾਤ: 17 ਫਰਵਰੀ ਤੋਂ 10 ਅਪ੍ਰੈਲ 2026 ਤਕ।
ਪ੍ਰੀਖਿਆਵਾਂ ਕੇਵਲ ਇੱਕੋ ਸ਼ਿਫਟ ਵਿੱਚ ਹੋਣਗੀਆਂ। ਜ਼ਿਆਦਾਤਰ ਪੇਪਰਾਂ ਦਾ ਸਮਾਂ ਸਵੇਰੇ 10:30 ਤੋਂ ਦੁਪਹਿਰ 1:30 ਵਜੇ ਤਕ ਰਹੇਗਾ। ਕੁਝ ਵਿਸ਼ਿਆਂ ਲਈ ਸਮਾਂ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤਕ ਹੋਵੇਗਾ।